ਸੋਮਵਾਰ ਨੂੰ ਸਜੇਗਾ ਪੰਜਾਬ ਹੈਂਡੀਕਰਾਫਟ ਮੇਲਾ

Advertisement
Spread information
ਬਿੱਟੂ ਜਲਾਲਾਬਾਦੀ, ਫਾਜ਼ਿਲਕਾ 5 ਨਵੰਬਰ 2023
        ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਰਹਿਨੁਮਾਈ ਵਿਚ ਫਾਜਿ਼ਲਕਾ ਵਿਚ ਪਹਿਲੀ ਵਾਰ ਹੋ ਰਹੇ ਪੰਜਾਬ ਹੈਂਡੀਕਰਾਫਟ ਮੇਲੇ ਦੀਆਂ ਰੌਣਕਾਂ 6 ਨਵੰਬਰ ਸਵੇਰੇ 11 ਵਜੇ ਤੋਂ ਪ੍ਰਤਾਪ ਬਾਗ ਤੋਂ ਸ਼ੁਰੂ ਹੋਣਗੀਆਂ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤਾਪ ਬਾਗ ਵਿਚ 6 ਤੋਂ 10 ਨਵੰਬਰ ਤੱਕ ਹੋਣ ਵਾਲੇ ਇਸ ਮੇਲੇ ਵਿਚ ਪਹਿਲੇ ਦਿਨ ਨੂੰ ਪੰਜਾਬੀ ਵਿਰਸੇ ਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਕੀਤਾ ਗਿਆ ਹੈ। ਪਹਿਲੇ ਦਿਨ ਦੀ ਸ਼ਾਮ ਨੂੰ ਰਵੀ ਗਰੁੱਪ ਵੱਲੋਂ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਰੰਗਲਾ ਕੀਤਾ ਜਾਵੇਗਾ। ਜ਼ਦ ਕਿ ਫਾਜਿ਼ਲਕਾ ਦੇ ਸਥਾਨਕ ਬੱਚੇ ਵੀ ਸੰਮੀ ਅਤੇ ਜਿ਼ਲਿ੍ਹਆਂ ਵਾਲੇ ਬਾਗ ਦੇ ਸਾਕੇ ਤੇ ਇਕ ਬਹੁਤ ਹੀ ਭਾਵਪੂਰਕ ਪੇਸ਼ਕਾਰੀ ਦੇਣਗੇ। ਇਸਤੋਂ ਬਿਨ੍ਹਾਂ ਦੁਪਹਿਰ ਸਮੇਂ ਵੀ 12 ਤੋਂ 2 ਵਜੇ ਤੱਕ ਰੰਗਾਰੰਗ ਪ੍ਰੋਗਰਾਮਾਂ ਦੀ ਪੇ਼ਸਕਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗੀ।ਵੱਖ ਵੱਖ ਸੂਬਿਆਂ ਦੇ ਸਭਿਆਚਾਰਾਂ ਦੀ ਝਨਕ ਵੀ ਇਸ ਮੇਲੇ ਵਿਚ ਦਰਸ਼ਕਾਂ ਦਾ ਮਨ ਮੋਹੇਗੀ।ਮੇਲਾ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਭਰਿਆ ਕਰੇਗਾ।
ਇਸਤੋਂ ਬਿਨ੍ਹਾਂ ਇਸ ਮੇਲੇ ਵਿਚ ਵੱਖ ਵੱਖ ਦਸਤਕਾਰ ਆਪਣੀਆਂ ਕਲਾਂ ਕ੍ਰਿਤਾਂ ਲੈ ਕੇ ਪਹੁੰਚ ਰਹੇ ਹਨ ਅਤੇ ਲੋਕਾਂ ਲਈ ਦਿਵਾਲੀ ਦੇ ਤਿਓਹਾਰ ਮੌਕੇ ਆਪਣੇ ਘਰ ਨੂੰ ਸਜਾਉਣ ਲਈ ਖਰੀਦਦਾਰੀ ਕਰਨ ਦਾ ਖਾਸ ਮੌਕਾ ਮਿਲੇਗਾ। ਇਸੇ ਤਰਾਂ ਭਾਰਤੀ ਖਾਣਿਆਂ ਦੇ ਲੁਤਫ ਵੀ ਇੱਥੇ ਲਿਆ ਜਾ ਸਕੇਗਾ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਹਰੇਕ ਜਿ਼ਲ੍ਹਾ ਵਾਸੀ ਨੂੰ ਹੁੰਮਾ ਹੁੰਮਾ ਕੇ ਇਸ ਮੇਲੇ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਹਰ ਦਿਨ ਨਵੇਂ ਪ੍ਰੋਗਰਾਮ ਹੋਇਆ ਕਰਣਗੇ ਅਤੇ ਨਵੀਂਆਂ ਵੰਨਗੀਆਂ ਵੇਖਣ ਨੂੰ ਮਿਲਿਆ ਕਰਣਗੀਆਂ।
Advertisement
Advertisement
Advertisement
Advertisement
Advertisement
error: Content is protected !!