ਹਰਿੰਦਰ ਨਿੱਕਾ , ਪਟਿਆਲਾ 3 ਨਵੰਬਰ 2023
ਉਹ ਮਰੀਜ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਲੈ ਕੇ ਆਇਆ ਤੇ ਖੁਦ ਡਾਕਟਰ ਦੀ ਵੀਡੀਓ ਬਣਾਉਣ ਲੱਗ ਪਿਆ। ਡਾਕਟਰਾਂ ਨੇ ਰੋਕਿਆ ਤਾਂ ਉਸ ਨੇ ਤਕਰਾਰਬਾਜੀ ,ਗਾਲੀ ਗਲੋਚ ਤੇ ਝਗੜਾ ਸ਼ੁਰੂ ਕਰ ਦਿੱਤਾ। ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ। ਪੁਲਿਸ ਨੇ ਮਹਿਲਾ ਡਾਕਟਰ ਦੇ ਬਿਆਨ ਪਰ, ਦੋਸ਼ੀ ਖਿਲਾਫ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਪੂਰਾ ਘਟਨਾਕ੍ਰਮ ਲੰਘੀ ਕੱਲ੍ਹ ਰਾਜਪੁਰਾ ਦੇ ਏ.ਪੀ.ਜੈਨ ਹਸਪਾਤਲ ਦਾ ਹੈ।
ਪੁਲਿਸ ਨੂੰ ਦਿੱਤੀ ਲਿਖਤੀ ਸ਼ਕਾਇਤ ‘ਚ ਡਾ. ਗੁਰਬਿੰਦਰ ਕੌਰ ਏ.ਪੀ ਜੈਨ ਹਸਪਤਾਲ ਰਾਜਪੁਰਾ ਨੇ ਦੱਸਿਆ ਕਿ 2 ਨਵੰਬਰ ਨੂੰ ਮੁਦੈਲਾ ਹੋਰਾਂ ਪਾਸ ਹਸਪਤਾਲ ਦੀ ਐਮਰਜੈਸੀ ਵਿੱਚ ਇੱਕ ਮਰੀਜ ਆਇਆ ਸੀ। ਜਿਸ ਦਾ ਉਹ ਇਲਾਜ ਕਰ ਰਹੇ ਸਨ ਅਤੇ ਉਸ ਮਰੀਜ ਨਾਲ ਦੋਸ਼ੀ ਸਾਵਨ ਕੁਮਾਰ ਪੁੱਤਰ ਦੇਸ ਰਾਜ ਵਾਸੀ ਮਕਾਨ ਨੰ. 1841 ਵਾਲਮੀਕ ਮੁਹੱਲਾ ਦੇਵੀ ਮੰਦਰ ਰੋਡ ਪੁਰਾਣਾ ਰਾਜਪੁਰਾ ਵੀ ਆਇਆ ਸੀ। ਸਾਵਨ ਕੁਮਾਰ ,ਮਰੀਜ ਅਤੇ ਡਾਕਟਰ ਦੀ ਵੀਡਿਓ ਬਣਾਉਣ ਲੱਗ ਪਿਆ। ਜਦੋਂ ਡਾਕਟਰਾਂ ਅਤੇ ਹੋਰ ਸਟਾਫ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਨੇ ਗਾਲੀ ਗਲੋਚ ਕੀਤਾ ਅਤੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ ਨੇ ਦੱਸਿਆ ਕਿ ਡਾਕਟਰ ਗੁਰਬਿੰਦਰ ਕੌਰ ਦੀ ਸ਼ਕਾਇਤ ਪਰ, ਨਾਮਜ਼ਦ ਦੋਸ਼ੀ ਸਾਵਨ ਕੁਮਾਰ ਦੇ ਖਿਲਾਫ ਅਧੀਨ ਜੁਰਮ 353,186, 506 IPC ਤਹਿਤ ਕੇਸ ਦਰਜ਼ ਕਰਕੇ,ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।