ਅਸ਼ੋਕ ਵਰਮਾ, ਸਰਦੂਲਗੜ੍ਹ 21 ਅਕਤੂਬਰ 2023
ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕੀਤੇ ਗਏ ਸਮਾਗਮ ਦੌਰਾਨ ਸਮਾਜ ਸੇਵੀ ਸੰਸਥਾ ਯੂਥ ਵੀਰਾਂਗਨਾਏ ਇਕਾਈ ਸਰਦੂਲਗੜ੍ਹ ਨੂੰ ਸਨਮਾਨਿਤ ਕੀਤਾ ਗਿਆ ਹੈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਨਾਏ ਦੀ ਜ਼ਿਲ੍ਹਾ ਮਾਨਸਾ ਦੇ ਬਲਾਕ ਸਰਦੂਲਗੜ੍ਹ ਇਕਾਈ ਤੇ ਮਨੇਜਮੈਂਟ ਮੈਂਬਰ ਸਰੋਜ ਰਾਣੀ ਨੇ ਦੱਸਿਆ ਕਿ ਸਮਾਗਮ ਦੌਰਾਨ ਪੁੱਜੇ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਅਤੇ ਸਮਾਜ ਸੇਵਾ ਦੇ ਕਾਰਜ਼ਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਸੰਸਥਾ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਰਾਜਾਂ ਜਿਵੇਂ ਪੰਜਾਬ, ਹਰਿਆਣਾ ,ਰਾਜਸਥਾਨ, ਦਿੱਲੀ ਅਤੇ ਹੋਰਨਾਂ ਵਿੱਚ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫਤ ਸਿਲਾਈ ਸੈਂਟਰ , ਮੁਫਤ ਬਿਊਟੀ ਟ੍ਰੇਨਿੰਗ ਸੈਂਟਰ , ਮੁਫਤ ਸਟੱਡੀ ਸੈਂਟਰ, ਪੇਂਟਿੰਗ ਸੈਂਟਰ ਅਤੇ ਗਰੀਬ ਗਰਭਵਤੀ ਔਰਤਾਂ ਨੂੰ ਰਾਸ਼ਨ ਦੇਣ ਅਤੇ ਜਾਗਰੂਕਤਾ ਸੈਮੀਨਾਰ ਲਗਾਉਣ ਅਨੇਕਾਂ ਕੰਮ ਕੀਤੇ ਜਾਂਦੇ ਹਨ। ਸੰਸਥਾ ਵੱਲੋਂ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਸਮੇਤ ਸਮੁੱਚੇ ਸਿਹਤ ਵਿਭਾਗ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ’ਚ ਜਿੱਥੇ ਕਿਤੇ ਵੀ ਕਿਸੇ ਮੱਦਦ ਦੀ ਲੋੜ ਹੋਵੇਗੀ ਤਾਂ ਉਨ੍ਹਾਂ ਦੀ ਸੰਸਥਾ ਪ੍ਰਸ਼ਾਸ਼ਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।