ਐਸ. ਡੀ ਸਭਾ (ਰਜਿ.) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸਿਵ ਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਾਲਜ ਖੁੱਲਣ ਤੇ ਵਾਲੰਟੀਅਰਾਂ ਦਾ ਸਨਮਾਨ ਕਰਾਂਗੇ
ਕੁਲਵੰਤ ਗੋਇਲ / ਵਿਬਾਂਸ਼ੂ ਗੋਇਲ ਬਰਨਾਲਾ
ਐੱਸ. ਐੱਸ. ਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਸਮੇਂ ਜਦੋਂ ਸਾਰਾ ਸਮਾਜ ਲਾਕਡਾਊਨ ਕਾਰਨ ਘਰਾਂ ਵਿੱਚ ਬੰਦ ਹੈ, ਅਤੇ ਸਾਰੇ ਕੰਮ ਕਾਜ ਠੱਪ ਹਨ । ਉਸ ਸਮੇਂ ਸਮਾਜ ਸੇਵਾ ਨੂੰ ਤਵੱਜੋ ਦਿੰਦਿਆ ਕਾਲਜ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ, ਸਰਬਜੀਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਲੰਟੀਅਰ ਦੀ ਚੋਣ ਤਹਿਤ ਐਸ. ਐਸ. ਪੀ. ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ਹੇਠ ਸ਼ਹਿਰ ਦੇ ਹਰ ਚੌਂਕ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ। ਲੋੜਵੰਦਾਂ ਦੀ ਹਰ ਪੱਖੋਂ ਮੱਦਦ ਕਰਨਾ ਅਤੇ ਤਪਦੀਆ ਧੁੱਪਾਂ ਵਿੱਚ ਬਰਨਾਲਾ ਦੇ ਬੈਂਕਾਂ ਅਤੇ ਚੌਂਕਾ ਵਿੱਚ ਪੰਜਾਬ ਪੁਲਿਸ ਦਾ ਸਾਥ ਦਿੰਦਿਆ ਕਰੋਨਾ ਮਹਾਂਮਾਰੀ ਬਚਾਉਣ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ । ਉਥੇ ਟ੍ਰੈਫਿਕ ਨਿਯਮਾਂ ਅਨੁਸਾਰ ਲੋਕਾਂ ਨੂੰ ਮਾਸਕ ਪਾਉਣਾ ਲਾਜਮੀਂ ਬਣਾਉਣਾ ਅਤੇ ਦੋ ਪਹੀਆ ਵਾਹਨ ਉਪਰ ਕੇਵਲ ਦੋ ਵਿਅਕਤੀ ਅਤੇ ਕਾਰ ਵਿੱਚ ਤਿੰਨ ਤੋਂ ਜਿਆਦਾ ਤੇ ਸਫਰ ਕਰਨ ਤੇ ਜੁਰਮਾਨਾ, ਜਨਤਕ ਥਾਵਾਂ ਤੇ ਥੁਕਣ ਦਾ ਚਲਾਨ ਆਦਿ ਕਰੋਨਾ ਮਹਾਂਮਾਰੀ ਦੀ ਜਾਗਰੂਕਤਾ ਆਮ ਵਿਅਕਤੀ ਤੱਕ ਪਹੁਚਾਣ ਦਾ ਉਪਰਾਲਾ ਕਰ ਰਹੀਆਂ ਹਨ। ਐਸ. ਡੀ ਸਭਾ (ਰਜਿ.) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸਿਵ ਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਕਾਲਜ ਖੁਲਣ ਤੇ ਇਹਨ੍ਹਾਂ ਵਿਦਿਆਰਥਣਾ ਦਾ ਉਚੇਚੇ ਤੌਰ ਤੇ ਸਨਮਾਣ ਕੀਤਾ ਜਾਵੇਗਾ। ਐਸ. ਡੀ ਸਭ (ਰਜਿ.) ਬਰਨਾਲਾ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਵਿੱਚ ਪੰਜਾਬ ਪੁਲਿਸ, ਸਿਵਲ ਪ੍ਰਸ਼ਾਸਨ, ਸਫਾਈ ਸੇਵਕਾਂ ਅਤੇ ਡਾਕਟਰਾਂ ਦੀ ਤਰ੍ਹਾਂ ਇਹਨਾਂ ਵਿਦਿਆਰਥਣਾਂ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਸੰਸਥਾਂ ਦਾ ਨਾਮ ਵਧਾਈਆ ਹੈ।