ਠੱਗਾਂ ਨੇ ਤਾਂ ਹੋਮਗਾਰਡ ਜਵਾਨ ਵੀ ਨਹੀਂ ਬਖਸ਼ਿਆ……!

Advertisement
Spread information

ਹਰਿੰਦਰ ਨਿੱਕਾ , ਬਠਿੰਡਾ 10 ਅਕਤੂਬਰ 2023

   ਆਮ ਲੋਕਾਂ ਨਾਲ ਠੱਗੀ ਦੀਆਂ ਘਟਨਾਵਾਂ ਤਾਂ ਅਕਸਰ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਰੰਤੂ ਪੁਲਿਸ ਲਾਈਨ ਬਠਿੰਡਾ ਦੇ ਬਾਹਰ ਠੱਗਾਂ ਨੇ ਇੱਕ ਹੋਮਗਾਰਡ ਜਵਾਨ ਨੂੰ ਹੀ ਠੱਗੀ ਦਾ ਸ਼ਿਕਾਰ ਬਣਾ ਧਰਿਆ । ਉਹ ਹੋਮਗਾਰਡ ਜਵਾਨ ਨੂੰ ਇੱਕ ਲੱਖ ਰੁਪਏ ਦਾ ਚੂਨਾ ਲਾ ਕੇ ਫੁਰਰ ਹੋ ਗਏ ‘ਤੇ ਵਿਚਾਰਾ ਹੋਮਗਾਰਡੀਆ ਹੱਥ ਮਲਦਾ ਰਹਿ ਗਿਆ। ਇਸੇ ਤਰਾਂ ਹਾਜੀ ਰਤਨ ਚੌਂਕ ਵਿੱਚ ਲੱਗੇ ਏ.ਟੀ.ਐਮ. ਚੋਂ ਠੱਗ ਇੱਕ ਵਿਅਕਤੀ ਦਾ ਬੜੀ ਹੁਸ਼ਿਆਰੀ ਨਾਲ ਇੱਕ ਲੱਖ ਵੀਹ ਹਜਾਰ ਰੁਪਏ ਕੱਢਵਾ ਕੇ ਫਰਾਰ ਹੋ ਗਏ। ਦੋਵੇਂ ਘਟਨਾਵਾਂ ਥਾਣਾ ਸਿਵਲ ਲਾਈਨ ਖੇਤਰ ਵਿੱਚ ਵਾਪਰੀਆਂ ਹਨ। ਪੁਲਿਸ ਨੇ ਦੋਵਾਂ ਘਟਨਾਵਾਂ ਦੇ ਸਬੰਧ ‘ਚ ਅਣਪਛਾਤੇ ਠੱਗਾਂ ਦੇ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਦਰਸ਼ਨ ਸਿੰਘ, ਮੁਲਾਜਮ ਪੰਜਾਬ ਹੋਮ ਗਾਰਡਜ਼, ਦਫਤਰ ਸਿਟੀ ਟਰੈਫਿਕ ਬਠਿੰਡਾ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਦੇ ਬਾਹਰ ਲੱਗੇ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ ਤਾਂ ਉੱਥੇ ਮੌਜੂਦ ਦੋ ਅਣਪਛਾਤੇ ਵਿਅਕਤੀਆਂ ਨੇ ਧੋਖੇ ਨਾਲ ਉਸ ਦਾ ਏ.ਟੀ.ਐਮ.ਬਦਲਿਆ ‘ਤੇ ਉਸ ਦੇ ਏ.ਟੀ.ਐਮ. ਕਾਰਡ ਨੂੰ ਵਰਤ ਕੇ ਖਾਤੇ ਵਿੱਚੋਂ 1 ਲੱਖ ਰੁਪਏ ਕਢਵਾ ਲਏ । ਮਾਮਲੇ ਦੇ ਤਫਤੀਸ਼ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਹੋਮਗਾਰਡ ਮੁਲਾਜਮ ਦੀ ਸ਼ਕਾਇਤ ਦੇ ਅਧਾਰ ਪਰ, ਦੋ ਅਣਪਛਾਤਿਆਂ ਖਿਲਾਫ ਅਧੀਨ ਜੁਰਮ 420 ਆਈਪੀਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੇਅੰਤ ਨਗਰ ਬਠਿੰਡਾ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕਿਹਾ ਕਿ ਉਹ ਹਾਜੀ ਰਤਨ ਚੌਂਕ ਬਠਿੰਡਾ ਵਿੱਚ ਲੱਗੇ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ ਤਾਂ ਉੱਥੇ ਖੜ੍ਹੇ ਅਣਪਛਾਤੇ ਵਿਅਕਤੀ ਨੇ ਉਸ ਦਾ ਏ.ਟੀ.ਐਮ.ਬਦਲ ਕੇ ਮੇਰੇ ਖਾਤੇ ਵਿੱਚੋਂ 1,20,000/-ਰੁਪਏ ਕਢਵਾ ਲਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੇ ਅਧਾਰ ਪਰ,ਅਣਪਛਾਤੇ ਦੋਸ਼ੀ ਵਿਰੁੱਧ 420 ਆਈਪੀਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਐਫ.ਆਈ.ਆਰ. ਦਰਜ ਕਰਕੇ,ਦੋਸ਼ੀ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਇਹ ਦੋਵੇਂ ਘਟਨਾਵਾਂ ਕ੍ਰਮਾਨੁਸਾਰ 30 ਅਗਸਤ ਅਤੇ 11 ਨਵੰਬਰ 2022 ਦੀਆਂ ਹਨ। ਪਰੰਤੂ ਪੁਲਿਸ ਨੇ ਦੋਵੇਂ ਘਟਨਾਵਾਂ ਸਬੰਧੀ ਲੰਘੀ ਕੱਲ੍ਹ 9 ਅਕਤੂਬਰ ਨੂੰ ਸਿਵਲ ਲਾਈਨ ਵਿਖੇ ਮੁਕੱਦਮਾ ਨੰਬਰ 295 ਅਤੇ 292 ਦਰਜ ਕੀਤੇ ਗਏ ਹਨ। 

Advertisement
Advertisement
Advertisement
Advertisement
Advertisement
Advertisement
error: Content is protected !!