ਅਸ਼ੋਕ ਵਰਮਾ, ਮੋਗਾ,6 ਅਕਤੂਬਰ 2023
ਮੋਗਾ ਪੁਲਿਸ ਨੇ ਮਾੜੇ ਅਨਸਣਾ ਖਿਲਾਫ ਇੱਕ ਕਾਰਵਾਈ ਦੌਰਾਨ ਅਰਸ਼ ਡਾਲਾ ਗੈਂਗ ਨਾਲ ਸੰਬੰਧਿਤ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਅੱਜ ਸੀਨੀਅਰ ਪੁਲਿਸ ਕਪਤਾਨ ਮੋਗਾ ਜੇ ਅਲੈਂਨਚੇਜੀਅਨ ਨੇ ਇਸ ਸਬੰਧ ਵਿੱਚ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਰਜੀਤ ਕੁਮਾਰ ਮਾਲਕ ਜੱਗੀ ਬੰਗੀ ਕਲਾਥ ਹਾਊਸ ਭੀਮ ਨਗਰ ਕੈਂਪ ਮੋਗਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਪੰਜ ਅਕਤੂਬਰ ਨੂੰ ਉਸ ਦੀ ਦੁਕਾਨ ਤੇ ਤਿੰਨ ਮੋਟਰਸਾਈਕਲ ਸਵਾਰ ਮੋਨੇ ਨੌਜਵਾਨ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਕੋਲ ਪਿਸਤੌਲ ਅਤੇ ਦੂਸਰੇ ਦੋਵੇਂ ਖਾਲੀ ਹੱਥ ਸਨ।
ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਆਪਣੇ ਮੋਬਾਇਲ ਤੋ ਕਿਸੇ ਨਾਲ ਗੱਲ ਕਰਨ ਲਈ ਕਹਿਣ ਲੱਗੇ ਅਤੇ ਕਿਹਾ ਕਿ ਮੋਬਾਇਲ ਤੇ ਗੈਂਗਸਟਰ ਅਰਸ਼ ਡਾਲਾ ਹੋਲਡ ਤੇ ਹੈ।ਜਦ ਸੁਰਜੀਤ ਕੁਮਾਰ ਫੋਨ ਤੇ ਗੱਲ ਕਰਨ ਲੱਗਾ ਤਾਂ ਮੋਬਾਇਲ ਕਾਲ ਕੱਟ ਹੋ ਗਈ। ਇਸ ਦੌਰਾਨ ਹੀ ਇਸ ਤਰਫ ਗਸ਼ਤ ਕਰ ਰਹੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਦੁਕਾਨ ਅੰਦਰ ਅਣਪਛਾਤੇ ਵਿਅਕਤੀ ਹੋਣ ਦਾ ਸ਼ੱਕ ਵਿੱਚ ਮੌਕੇ ਤੇ ਆਇਆ ਤਾਂ ਪਿਸਤੌਲ ਧਾਰੀ ਨੌਜਵਾਨ ਉਸ ਨੂੰ ਦੇਖ ਕੇ ਭੱਜਣ ਲੱਗਾ ਪਰ ਉਹ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਜਦੋਂ ਕਿ ਦੂਸਰੇ ਦੋ ਥਾਣੇਦਾਰ ਨੇ ਮੌਕੇ ਤੇ ਹੀ ਕਾਬੂ ਕਰ ਲਏ ਲਏ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਕਾਬੂ ਕੀਤੇ ਵਿਅਕਤੀਆਂ ਵਿੱਚੋਂ ਇੱਕ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਬਿੱਕਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਜੀਤ ਗਿੱਲ,ਥਾਣਾ ਜੈਤੋ, ਜਿਲ੍ਹਾ ਫਰੀਦਕੋਟ ਅਤੇ ਦੂਸਰੇ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਬੂਟਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕੋਟਲੀ ਅਬਲੂ, ਥਾਣਾ ਕੋਟ ਭਾਈ,ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੱਸਿਆ। ਦੋਵਾਂ ਜਣਿਆਂ ਨੇ ਤੀਜੇ ਅਤੇ ਭੱਜਣ ਵਾਲੇ ਪਿਸਟਲ ਧਾਰੀ ਨੌਜਵਾਨ ਦੀ ਪਛਾਣ ਗੁਰਪਿਆਰ ਸਿੰਘ ਉਰਫ ਖੱਡੂ ਪੁੱਤਰ ਰਾਜੂ ਸਿੰਘ ਵਾਸੀ ਸਮਾਲਸਰ ਹਾਲ ਵਾਸੀ ਚੈਨਾ,ਥਾਣਾ ਜੈਤੋ ਜਿਲ੍ਹਾ ਫਰੀਦਕੋਟ ਦੇ ਤੌਰ ਤੇ ਦੱਸੀ।
ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਤੀਸਰੇ ਮੁਲਜਮ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਦੀਆਂ ਜਾਂਚ ਟੀਮਾਂ ਨੇ ਗੁਰਪਿਆਰ ਸਿੰਘ ਉਰਫ ਖੱਡੂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਪਿਸਟਲ 32 ਬੋਰ ਸਮੇਤ 3 ਜਿੰਦਾ ਰੋਦ 32 ਬੋਰ ਸਮੇਤ ਖੋਹ ਕੀਤਾ ਮੋਟਰ ਸਾਈਕਲ ਡੀ ਲੈਕਸ ਬਰਾਮਦ ਕੀਤਾ ਹੈ ਜਦੋਂ ਉਸਨੇ ਮੋਗਾ ਤੋ ਬਹੋਨਾ ਰੋਡ ਤੇ ਲਿੰਕ ਸੜਕ ਤੋਂ ਨਵਜੋਤ ਗਿੱਲ ਵਾਸੀ ਪਿੰਡ ਮੈਹਿਰੋ ਤੋਂ ਪਿਸਟਲ ਦੀ ਨੋਕ ਤੇ ਮੋਬਾਇਲ ਸਮੇਤ ਖੋਹ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਪਹਿਲਾਂ ਵੀ ਅਪਰਾਧਕ ਰਿਕਾਰਡ ਹੈ ਅਤੇ ਵੱਖ-ਵੱਖ ਥਾਣਿਆਂ ਵਿੱਚ ਉਨਾਂ ਖਿਲਾਫ ਮੁਕੱਦਮੇ ਦਰਜ ਹਨ।