ਅਸ਼ੋਕ ਵਰਮਾ,ਬਠਿੰਡਾ, 2ਅਕਤੂਬਰ 2023
ਥਾਣਾ ਨੇਹੀਂਆ ਵਾਲਾ ਵਿਖੇ ਕਿਸਾਨ ਮਜ਼ਦੂਰ ਆਗੂਆਂ ਨਾਲ ਕਥਿਤ ਤੌਰ ਤੇ ਦੁਰਵਿਹਾਰ ਕਰਨ ਵਾਲੇ ਥਾਣੇਦਾਰ ਨੂੰ ਅੱਜ ਮੁਆਫੀ ਮੰਗ ਕੇ ਆਪਣਾ ਖਹਿੜਾ ਛਡਵਾਉਣਾ ਪਿਆ। ਕਿਸਾਨ ਅਤੇ ਮਜ਼ਦੂਰ ਆਗੂਆਂ ਦਾ ਕਹਿਣਾ ਸੀ ਕਿ ਥਾਣੇਦਾਰ ਜਗਤਾਰ ਸਿੰਘ ਨੇ ਉਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ ਜਿਸ ਕਰਕੇ ਉਹਨਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਠਿੰਡਾ ਞੱਲੋ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਞੱਲੋ ਗੋਨਿਆਣਾ ਥਾਣੇ ਅੱਗੇ ਧਰਨਾ ਦਿੱਤਾ ਗਿਆ ਸੀ ਜਿੱਥੇ ਅੱਜ ਇਹ ਘਟਨਾ ਵਾਪਰੀ ਹੈ। ਇਸ ਮੌਕੇ ਹਾਜ਼ਰ ਆਗੂ ਥਾਣੇਦਾਰ ਵੱਲੋਂ ਬੋਲ ਕਬੋਲ ਬੋਲੇ ਜਾਣ ਤੋਂ ਭੜਕ ਗਏ ।
ਆਗੂ ਅਤੇ ਜਥੇਬੰਦੀਆਂ ਦੇ ਵਰਕਰ ਆਪਣੇ ਝੰਡੇ ਲੈ ਕੇ ਥਾਣੇ ਦੇ ਅੰਦਰ ਚਲੇ ਗਏ ਤੇ ਜੋਰਦਾਰ ਨਾਅਰੇਬਾਜ਼ੀ ਦੌਰਾਨ ਥਾਣੇਦਾਰ ਜਗਤਾਰ ਸਿੰਘ ਕੋਲੋਂ ਮਾਫੀ ਮੰਗਣ ਦੀ ਸ਼ਰਤ ਰੱਖੀ। ਮਾਮਲਾ ਵਿਗੜਦਾ ਦੇਖ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਕਰਮਜੀਤ ਕੌਰ ਨੇ ਮੋਰਚਾ ਸੰਭਾਲਿਆ ਅਤੇ ਕਿਸਾਨ ਆਗੂਆਂ ਨੂੰ ਸ਼ਾਂਤ ਕੀਤਾ। ਥਾਣਾ ਇੰਚਾਰਜ ਵੱਲੋਂ ਦਖਲ ਦੇਣ ਤੇ ਥਾਣੇਦਾਰ ਜਗਤਾਰ ਸਿੰਘ ਨੇ ਮੁਆਫੀ ਮੰਗ ਲਈ ਤਾਂ ਜਾ ਕੇ ਇਹ ਮਸਲਾ ਖਤਮ ਹੋਇਆ ਅਤੇ ਸ਼ਾਮ ਵਕਤ ਕਿਸਾਨ ਮਜ਼ਦੂਰ ਆਗੂਆਂ ਨੇ ਧਰਨਾ ਖਤਮ ਕਰ ਦਿੱਤਾ । ਇਸ ਮੌਕੇ ਬਲਾਕ ਪ੍ਰਧਾਨ ਅਮਰੀਕ ਸਿੰਘ ਸ਼ਿਞੀਆ ਉਗਰਾਹਾਂ ,ਜਗਸੀਰ ਸਿੰਘ ਝੁੰਬਾ, ਸ਼ੁਖਜੀਞਨ ਸਿੰਘ ਬਬਲੀ ਅਤੇ ਮਜਦੂਰ ਆਗੂ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਮਨਦੀਪ ਸਿੰਘ ਅਤੇ ਕਾਕਾ ਸਿੰਘ ਜੀਦਾ ਆਦਿ ਹਾਜ਼ਰ ਸਨ।