ਸਿਹਤ ਵਿਭਾਗ ਨੇ ਮਨਾਇਆ “ਵਿਸ਼ਵ ਦਿਲ ਦਿਵਸ”

Advertisement
Spread information
 ਅਸ਼ੋਕ ਧੀਮਾਨ,ਫਤਿਹਗੜ੍ਹ ਸਾਹਿਬ,29 ਸਤੰਬਰ 2023


          ਡਾਇਰੈਕਟਰ, ਸਿਹਤ ਤੇਂ ਪਰਿਵਾਰ ਭਲਾਈ ਵਿਭਾਗ ,ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਤੇ ਦਿਲ ਨੁੰ ਬਿਮਾਰੀਆਂ ਤੋਂ ਬਚਾਅ ਕੇ ਰੱਖਣ ਸਬੰਧੀ ਜਾਗਰੂਕਤਾ ਲਈ, “ਦਿਲ ਦੀ ਵਰਤੋ ਕਰੋ, ਦਿਲ ਨੂੰ ਜਾਣੋ” ਥੀਮ ਤਹਿਤ “ਵਿਸ਼ਵ ਦਿਲ ਦਿਵਸ” ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇਂ ਕਿਹਾ ਕਿ ਅੱਜ ਮੱਨੁਖ ਦੀ ਜਿੰਦਗੀ ਤਨਾਅ ਭਰਪੂਰ ਹੋਣ,ਖਾਣ ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ਵਿਚ ਬਦਲਾਅ ਆਉਣ ਅਤੇ ਜਾਗਰੂਕਤਾ ਦੀ ਘਾਟ ਹੋਣ ਕਾਰਣ ਦਿਲ ਦੇ ਰੋਗਾਂ ਵਿਚ ਕਾਫੀ ਵਾਧਾ ਹੋ ਰਿਹਾ ਹੈ।                                     
           ਉਹਨਾਂ ਕਿਹਾ ਕਿ ਹੁਣ ਦਿਲ ਦੀਆਂ ਬਿਮਾਰੀਆਂ ਬੁਢਾਪੇ ਵਿੱਚ ਹੋਣ ਵਾਲੀ ਬਿਮਾਰੀ ਨਾ ਹੋਕੇ ਅੱਜ ਕੱਲ ਦੇ ਨੋਜਵਾਨ ਪੀੜੀ ਵੀ ਇਸ ਦਾ ਕਾਫੀ ਸ਼ਿਕਾਰ ਹੋ ਰਹੀ ਹੈ।ਦਿਲ ਦੀਆਂ ਬਿਮਾਰੀਆਂ ਦੇ ਕਾਰਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਤਨਾਅ, ਸ਼ੂਗਰ, ਵੱਧਦਾ ਹੋਇਆ ਬੱਲਡ ਪ੍ਰੈਸ਼ਰ, ਤੰਬਾਕੁ ਪਦਾਰਥਾਂ ਦਾ ਸੇਵਨ, ਮੋਟਾਪਾ, ਜੰਕ ਫੂਡ ਅਤੇ ਜਿਆਦਾ ਫੈਟ ਵਾਲੀਆਂ ਚੀਜਾਂ ਦਾ ਸੇਵਨ, ਸ਼ਰੀਰਿਕ ਕੰਮਕਾਜ ਨਾ ਕਰਨਾ, ਅਜਿਹੇ ਕਾਫੀ ਸਾਰੇ ਕਾਰਨ ਹਨ ਜਿਹੜੇ ਕਿ ਸਾਡੇ ਦਿਲ ਨੂੰ ਕਾਫੀ ਜਿਆਦਾ ਪ੍ਰਭਾਵਿਤ ਕਰਦੇ ਹਨ।ਛਾਤੀ ਵਿੱਚ ਦਰਦ ਹੋਣਾ, ਪੈਰਾਂ ਦਾ ਸੁਜਣਾ, ਕਦੇ ਕਦੇ ਘੁੱਟਣ ਜਾਂ ਸਾਹ ਫੁੱਲਣਾ ਆਦਿ ਦਿਲ ਰੋਗ ਦੀਆਂ ਨਿਸ਼ਾਨੀਆ ਹੋ ਸਕਦੀਆਂ ਹਨ।ਇਸ ਲਈ ਅਜਿਹੇ ਲੱਛਣਾਂ ਵਾਲੇ ਮਰੀਜਾਂ ਨੂੰ ਤੁਰੰਤ ਆਪਣੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ।
             ਦਿਲ ਦੀਆਂ ਬਿਮਾਰੀਆਂ ਤੋ ਬੱਚਣ ਅਤੇ ਦਿਲ ਨੂੰ ਸਿਹਤ ਮੰਦ ਰਖਣ ਲਈ ਰੋਜਾਨਾ 25—30 ਮਿੰਟ ਦੀ ਹਲਕੀ ਫੁਲਕੀ ਸੈਰ, ਹੋਲੀ—ਹੋਲੀ ਭੱਜਣਾ, ਤੈਰਾਕੀ, ਸਾਇਕਲ ਚਲਾਉਣਾ ਆਦਿ ਨੂੰ ਸ਼ਾਮਲ ਕਰਕੇ, ਤੰਦਰੁਸਤ ਭੋਜਨ ਦਾ ਸੇਵਨ, ਜੰਕ ਫੂਡ ਨਾ ਖਾਣਾ, ਤਨਾਅ ਨੂੰ ਘਟਾਉਣਾ, ਸਿਗਰਟ ਨੋਸ਼ੀ ਅਤੇ ਤੰਬਾਕੂ ਪਦਰਾਥਾਂ ਦੇ ਸੇਵਨ ਦਾ ਤਿਆਗ ਕਰਨਾ ਚਾਹੀਦਾ ਹੈ। ਸਮੇਂ ਸਮੇ ਤੇ ਆਪਣਾ ਸ਼ੁਗਰ, ਬੱਲਡ ਪ੍ਰੈੇਸ਼ਰ ਅਤੇ ਕੋਲਸਟਰੋਲ ਚੈਕ ਕਰਵਾ ਕੇ ਦਿਲ ਦੀਆਂ ਬਿਮਾਰੀਆਂ ਤੋ ਕਾਫੀ ਹੱਦ ਤੱਕ ਬਚ ਸਕਦੇ ਹਨ।ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜਿਲਾ ਐਪੀਡਿਮਾਲੋਜਿਸਟ ਡਾ ਗੁਰਪ੍ਰੀਤ ਕੌਰ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ,ਜਿਲਾ ਬੀਸੀਸੀ ਕੁਆਰਡੀਨੇਟਰ ਅਮਰਜੀਤ ਸਿੰਘ,
Advertisement
Advertisement
Advertisement
Advertisement
Advertisement
error: Content is protected !!