ਟੰਡਨ ਸਕੂਲ ਦੇ ਵਿਦਿਆਰਥੀਆਂ ਦੀ “ਬੈਡਮਿੰਟਨ ” ਵਿੱਚ ਹੋਈ ਸ਼ਾਨਦਾਰ ਜਿੱਤ 

Advertisement
Spread information

ਗਗਨ ਹਰਗੁਣ,ਬਰਨਾਲਾ,29ਸਤੰਬਰ 2023

       ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਿਲ ਕੀਤੀ। 67ਵੀਆਂ ਪੰਜਾਬ ਸਟੇਟ ਸਕੂਲ ਖੇਡਾਂ 2023 ਦੇ “ਬੈਡਮਿੰਟਨ ਜਿਲ੍ਹਾ ਪੱਧਰ” ਦੇ ਅੰਡਰ ,14,17,19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਐਲ. ਵੀ. ਐਸ. ਕਾਲਜ ਬਰਨਾਲਾ ਵਿੱਖੇ ਹੋਏ। ਜਿਸ ਵਿੱਚ ਵੱਖ -ਵੱਖ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਸਾਰੀਆਂ ਟੀਮਾਂ ਦੇ ਕਈ ਰਾਉਂਡ ਕਰਵਾਏ ਗਏ। ਜਿਸ ਵਿੱਚ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਚੰਗੀ ਖੇਡ ਦਾ ਪ੍ਰਦਸ਼ਨ ਕਰਕੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਟੰਡਨ ਸਕੂਲ ਵਲੋਂ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ ਅਤੇ ਅਵਨੀਤ ਕੌਰ ਨੇ ਇਸ “ਬੈਡਮਿੰਟਨ ” ਮੁਕਾਬਲੇ ਵਿੱਚ ਭਾਗ ਲਿਆ।             

        ਅੰਡਰ 14 ਲੜਕੀਆਂ ਵਿਚ ਅਵਨੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਸੰਧੂ ਪੱਤੀ ਜੋਨ ਵਿਚ ਖੇਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ । ਉਹਨਾਂ ਕਿਹਾ ਕਿ ਅੱਜ ਟੰਡਨ ਸਕੂਲ ਹਰ ਬੱਚਿਆਂ ਦੇ ਭੱਵਿਖ ਲਈ ਹਰ ਪੱਧਰ ਨੂੰ ਮਜਬੂਤ ਕਰਨ ਲਈ ਲੱਗਿਆ ਹੋਇਆ ਹੈ। ਸਕੂਲ ਦੇ ਐਮ. ਡੀ. ਸ੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵੱਲ ਬਹੁਤ ਧਿਆਨ ਹੈ। ਜਿਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਨੂੰ ਵੱਖ ਵੱਖ ਸਪੋਰਟਸ ਦੇ ਰਿਹਾ ਹੈ। ਤਜਰਵੇਕਾਰ ਕੋਚ ਬੱਚਿਆਂ ਨੂੰ ਹਰ ਖੇਡ ਦੀ ਟ੍ਰੇਨਿਗ ਦਿੰਦੇ ਹਨ। ਉਹਨਾਂ ਨੇ ਕੋਚ ਸ਼੍ਰੀ ਸੁਖਦੇਵ ਸਿੰਘ ਅਤੇ ਸ਼੍ਰੀ ਹਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੇ ਮਿਹਨਤ ਸਦਕਾ ਬੱਚੇ ਇਸ ਜਿੱਤ ਤੱਕ ਪਹੁੰਚੇ । ਅੰਤ ਵਿੱਚ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਿਰੰਤਰ ਪ੍ਰੈਕਟਿਸ ਦੇ ਨਾਲ ਅਪਣੇ ਲਕਸ਼ ਨੂੰ ਪ੍ਰਾਪਤ ਕਰਕੇ ਅਪਣੇ ਜਿਲ੍ਹੇ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ।

Advertisement
Advertisement
Advertisement
Advertisement
error: Content is protected !!