ਅੰਜੂ ਅਮਨਦੀਪ ਗਰੋਵਰ, ਚੰਡੀਗੜ੍ਹ, 20 ਸੰਤਬਰ 2023
31ਵਾਂ ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ। ਚੇਅਰਮੈਨ ਸ੍ਰ ਰਣਜੀਤ ਸਿੰਘ ਜੀ ਫਰਾਂਸ ਦੀ ਅਗਵਾਈ ਹੇਠ ਹੋਇਆ ਜਿੰਨਾਂ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਕਵੀ ਦਰਬਾਰ ਆਗਾਜ਼ ਕਰਨ ਲਈ ਕਿਹਾ ।
ਕਵੀ ਦਰਬਾਰ ਦੇ ਮੁੱਖ ਮਹਿਮਾਨ ਸ੍ਰ ਸੁਬੇਗ ਸਿੰਘ ਕਥੂਰੀਆ ਜੀ, ਵਿਸ਼ੇਸ਼ ਮਹਿਮਾਨ ਡਾ.ਦਲਬੀਰ ਸਿੰਘ ਕਥੂਰੀਆ ਜੀ ਤੇ ਵਿਸ਼ੇਸ਼ ਮਹਿਮਾਨ ਅੰਜੂ ਅਮਨਦੀਪ ਗਰੋਵਰ ਜੀ ਸੰਗੀਤ ਮਹਿਫ਼ਲ ਦੀ ਸ਼ਾਨ। ਵਧਾਈ । ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ ਦੇ ਸੰਸਥਾਪਕ/ਪ੍ਰਧਾਨ ਕੁਲਵੰਤ ਕੌਰ ਚੰਨ ਜੀ ਜਿੰਨਾਂ ਕਵੀ ਦਰਬਾਰ ਦਾ ਸੰਚਾਲਣ ਕੀਤਾ । ਕਵੀ ਦਰਬਾਰ ਦਾ ਆਗਾਜ਼ ਅਪਣੇ ਗੀਤ ਵਿਰਸੇ ਦੀਆਂ ਮਿੱਠੀਆਂ ਯਾਦਾਂ ਨੂੰ ਅੱਜ ਕਲਮਾਂ ਮੂੰਹੋਂ ਬੋਲਦੀਆਂ ਮਿੱਠੀ ਆਵਾਜ਼ ਗਾ ਕੇ ਕੀਤਾ। ਬਾਖੂਬੀ ਸਟੇਜ ਵੀ ਸੰਭਾਲੀ , ਹਰ ਕਵੀ ਦੇ ਗੀਤ ਕਵਿਤਾ ਨੂੰ ਖੂਬ ਸਰਾਹਿਆ ਤੇ ਹੋਸਲਾ ਅਫਜਾਈ ਵੀ ਕੀਤੀ ।
ਇਹ ਉਨਾਂ ਦਾ ਅਮੀਰੀ ਗੁਣ ਤੇ ਬਾਕਮਾਲ ਕਲਮ ਦੀ ਧਨੀ ਦਰਸਾਉਂਦਾ ਹੈ । ਪ੍ਰਿੰਸੀਪਲ ਪ੍ਰਕਾਸ਼ ਕੌਰ ਪਾਸ਼ਾਂ ਜੀ ਬਹੁਤ ਪਿਆਰੀ ਕਵਿਤਾ ਦੇ ਨਾਲ ਨਾਲ ਸੰਸਥਾਂ ਦਾ ਪੰਜਾਬੀ ਪ੍ਰਤੀ ਮੋਹ ਦੀ ਵਿਸ਼ੇਸ਼ ਪ੍ਰੰਸ਼ਸਾ ਕੀਤੀ । ਜਸਵਿੰਦਰ ਕੌਰ ਜੱਸੀ ਜੀ ਚੰਨ ਜੀ ਹੋਰਾਂ ਤੇ ਬਹੁਤ ਪਿਆਰੀ ਕਵਿਤਾ ਗਾਈ । ਮੁੱਖ ਮਹਿਮਾਨ ਸ੍ਰ ਸੁਬੇਗ ਸਿੰਘ ਜੀ ਕਥੂਰੀਆ ਕਨੇਡਾ ਤੋਂ ਅਪਣੇ ਅਸ਼ੀਰਵਾਦਾਂ ਦੇ ਨਾਲ ਅਪਣੀ ਮਿੱਠੀ ਆਵਾਜ਼ ਦੀ ਹੇਕ ਲਾ ਸੁਲਤਾਨ ਬਾਹੂ ਦੀ ਨਜ਼ਮ ਤੇ ਬੁਲੇ ਸ਼ਾਹ ਦੀ ਕਾਫ਼ੀ ਗਾਇਨ ਕਰ ਮਹਿਫ਼ਲ ਨੂੰ ਚਾਰ ਚੰਨ ਲਾ ਦਿਤੇ। ਵਿਸ਼ੇਸ਼ ਮਹਿਮਾਨ ਅੰਜੂ ਅਮਨਦੀਪ ਗਰੋਵਰ ਜੀ ਦੇ ਕਿਆ ਕਹਿਣੇ ਪ੍ਰਸਿੱਧ ਲੇਖਿਕਾ ਸੁੰਦਰ ਆਵਾਜ਼ ਤੇ ਕਲਮ ਦੀ ਧਨੀ ਰੋਣਕ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ। ਅਮਨਬੀਰ ਸਿੰਘ ਧਾਮੀ ਬਾਕਮਾਲ ਰਚਨਾ ਪੇਸ਼ ਕੀਤੀ ਚੰਨ ਜੀ ਇਕ ਹੋਰ ਰਚਨਾਂ ਪੜਨ ਲਈ ਵੀ ਕਿਹਾ ।
ਪ੍ਰੋਫੈਸਰ ਰਾਮ ਲਾਲ ਭਗਤ ਜੀ , ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਸੁਖਦੇਵ ਸਿੰਘ ਗੰਡਵਾ, ਰਮਨਦੀਪ ਕੌਰ ਰੰਮੀ, ਰਮਨਦੀਪ ਕੌਰ ਬਾਜਾ ਖਾਨਾ, ਰਾਜਬੀਰ ਕੌਰ ਗਰੇਵਾਲ, ਹਾਫ਼ਿਜ਼ ਸਾਦਿਕ ਫਿਦਾ ਲਹਿੰਦੇ ਪੰਜਾਬ ਪਾਕਿਸਤਾਨ ਤੋਂ ,ਸੁਖਜਿੰਦਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ,ਸੰਗੀਤਾ ਭਰਦਵਾਜ,ਮੇਵਾ ਸਿੰਘ ਫਰਾਂਸ,ਡਾ ਰਵਿੰਦਰ ਕੌਰ ਭਾਟੀਆ, ਮਨਜੀਤ ਕੌਰ ਅੰਬਾਲਵੀ, ਮਨਦੀਪ ਕੌਰ ਪ੍ਰੀਤ, ਸਭਨਾਂ ਨੇ ਰਲਮਿਲ ਅਪਣੇ ਗੀਤਾਂ ਕਵਿਤਾਵਾਂ ਨਾਲ ਕਵੀ ਦਰਬਾਰ ਨੂੰ ਚਾਰ ਚੰਨ ਲਾ ਦਿਤੇ । ਵਿਸ਼ੇਸ਼ ਮਹਿਮਾਨ ਡਾ ਦਲਬੀਰ ਸਿੰਘ ਕਥੂਰੀਆ ਕਨੇਡਾ ਅਪਣੇ ਵੱਡਮੁੱਲੇ ਵਿਚਾਰਾਂ ਨਾਲ ਸੰਸਥਾਂ ਦਾ ਨਾਮ ਤੇ ਵਿਚਾਰ ਕੀਤੀ ਕਿਹਾ ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ ਨਾਮ ਬਹੁਤ ਕੁਝ ਕਹਿ ਰਿਹਾ ਹੈ ,ਉਹ ਕੋਈ ਲਿਖਾਰੀ ਨਹੀਂ ਪਰ ਲਿਖਾਰੀਆਂ ਦੀਆਂ ਲਿਖਤਾਂ ਨੂੰ ਬਹੁਤ ਪਿਆਰ ਨਾਲ ਸੁਣਦੇ ਪੜ੍ਹਦੇ ਹਨ ਵੱਡਾ ਗੁਣ ਰੱਬ ਦਿਤਾ ।
ਉਨ੍ਹਾਂ ਅਪਣੇ ਵਲੋਂ ਕਰਵਾਈ ਜਾ ਰਹੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬੱਸ ਰੈਲੀ ਜੋ ਪੰਜਾਬ ਵਿਚ 23 ਸਤੰਬਰ ਤੋਂ 27 ਸਤੰਬਰ ਤੱਕ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੂੰ ਇਸ ਬੱਸ ਰੈਲੀ ਪਹੁੰਚਣ ਦਾ ਸੁਨੇਹਾ ਸੱਦਾ ਪੱਤਰ ਵੀ ਦਿੱਤਾ । ਅਖੀਰ ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ ਦੇ ਚੇਅਰਮੈਨ ਸ੍ਰ ਰਣਜੀਤ ਸਿੰਘ ਚੰਨ ਜੀ ਪਹੁੰਚੀਆਂ ਸਾਰੀਆਂ ਕਵੀ ਜਨ ਸ਼ਖ਼ਸੀਅਤਾਂ ਦਾ ਤੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਦਾ ਤੇ ਸਾਰੇ ਸੁਨਣ ਵਾਲਿਆਂ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਲਮਾਂ ਦੇ ਧਨੀਆਂ ਨੇ ਹੀ ਮਾਂ ਬੋਲੀ ਨੂੰ ਜ਼ਿੰਦਾ ਰੱਖਿਆ , ਵਿਰਸੇ ਪਿਛੋਕੜ ਨੂੰ ਸੰਭਾਲਿਆ ਹੋਇਆ ਹੈ । ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਇਹ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ ਹੈ।