ਡਿਪਟੀ ਕਮਿਸ਼ਲਰ ਡਾ ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ.ਡੀ.ਐਮ ਫਾਜਿਲਕਾ ਸ੍ਰੀ ਨਿਕਾਸ ਖੀਚੜ, ਪ੍ਰਧਾਨ ਨਗਰ ਕੌਸਲ ਫਾਜਿਲਕਾ ਸ੍ਰੀ ਸੁਰਿੰਦਰ ਸਚਦੇਵਾ ਅਤੇ ਕੌਂਸਲਰ ਸਹਿਬਾਨਾਂ ਦੀ ਅਗਵਾਈ ਹੇਠ ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਹੀ ਸੇਵਾ ਤਹਿਤ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦੀ ਅੱਜ ਜਾਗਰੂਕਤਾ ਰੈਲੀ ਕੱਢ ਕੇ ਸੁਰੂਆਤ ਕੀਤੀ। ਜਿਸ ਨੂੰ ਹਰੀ ਝੰਡੀ ਐਸ.ਡੀ.ਐਮ ਫਾਜਿਲਕਾ ਵੱਲੋਂ ਦਿੱਤੀ ਗਈ।ਇਸ ਮੌਕੇ ਤਹਿਸੀਲਦਾਰ ਫਾਜਿਲਕਾ ਸ੍ਰੀ ਗੁਰਜੀਤ ਸਿੰਘ ਅਤੇ ਐਮ.ਐਲ.ਏ ਦੇ ਨੁਮਾਇੰਦੇ ਰਜਿੰਦਰ ਜਲੰਧਰਾ ਵੀ ਉਨ੍ਹਾਂ ਨਾਲ ਹਾਜਰ ਸਨ।
ਐਸ.ਡੀ.ਐਮ ਨੇ ਕਿਹਾ ਕਿ ਜਾਗਰੂਕਤਾ ਰੈਲੀ ਕੱਢਣ ਦਾ ਉਦੇਸ਼ ਹੈ ਕਿ ਲੋਕਾਂ ਤੱਕ ਆਪਣੇ ਆਲੇ-ਦੁਆਲੇ ਨੂੰ ਜਿਥੇ ਅਸੀਂ ਰਹਿੰਦੇ ਹਾਂ ਜੀਵਨ ਬਿਤਾਉਂਦੇ ਹਾਂ, ਸਾਫ-ਸੁਥਰਾ ਰੱਖਣਾ। ਉਨ੍ਹਾਂ ਕਿਹਾ ਕਿ ਆਲਾ-ਦੁਆਲਾ ਸਾਫ-ਸੁਥਰਾ ਹੋਵੇ ਤਾਂ ਹੀ ਅਸੀਂ ਬਿਮਾਰੀਆਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਨਗਰ ਵਾਸੀ ਗਿੱਲਾ ਤੇ ਸੁੱਕਾ ਕੂੜਾ ਵੱਖਰਾ—ਵੱਖਰਾ ਰੱਖਣ ਅਤੇ ਕੁੜਾ ਚੁੱਕਣ ਵਾਲੇ ਰੇਹੜੀ ਚਾਲਕਾਂ ਨੂੰ ਅਲਗ—ਅਲਗ ਹੀ ਜਮ੍ਹਾਂ ਕਰਵਾਉਣ।ਉਨ੍ਹਾ ਕਿਹਾ ਕਿ ਪਲਾਸਟਿਕ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਕਪੜੇ ਦੇ ਬਣੇ ਹੋਏ ਪੋਲੀਬੈਗ ਦਾ ਹੀ ਇਸਤੇਮਾਲ ਕੀਤਾ ਜਾਵੇ।
ਇਹ ਜਾਗਰੂਕਤਾ ਰੈਲੀ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਸ਼ਾਸਤਰੀ ਚੌਂਕ, ਸਰਾਫਾ ਬਜਾਰ, ਘੰਟਾਘਰ ਚੌਂਕ, ਹੋਟਲ ਬਜਾਰ ਤੋਂ ਹੁੰਦੀ ਹੋਈ ਪ੍ਰਤਾਪ ਬਾਗ ਵਿਖੇ ਸਮਾਪਤ ਹੋਈ। ਇਸ ਉਪਰੰਤ ਐਸ.ਡੀ.ਐਮ ਵੱਲੋਂ ਜੈਵਿਕ ਖਾਦ ਦੀ ਵੀ ਵੰਡੀ ਕੀਤੀ ਗਈ। ਕਾਰਜਸਾਧਕ ਅਫਸਰ ਨਗਰ ਕੌਂਸਲ ਫਾਜਿਲਕਾ ਸ੍ਰੀ ਮੰਗਤ ਰਾਮ ਨੇ ਕਿਹਾ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ।ਇਸ ਲਈ ਆਪਣੇ ਆਲਾ-ਦੁਆਲਾ ਨੂੰ ਵੀ ਸਾਫ ਸੁਥਰਾ ਰੱਖਿਆ ਜਾਵੇ ਤੇ ਕੂੜਾ ਡਸਟਬੀਨ ਵਿੱਚ ਹੀ ਸੁਟਿਆ ਜਾਵੇ। ਉਨ੍ਹਾਂ ਕਿਹਾ ਕਿ 2 ਅਕਤੂਬਰ 2023 ਤੱਕ ਸਾਫ-ਸਫਾਈ ਦੇ ਮੱਦੇਨਜਰ ਮਨਾਏ ਜਾਣ ਵਾਲੇ ਪੰਦਰਵਾੜੇ ਤਹਿਤ ਨਗਰ ਕੌਂਸਲ ਵੱਲੋਂ ਸਵੱਛਤਾ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ।
ਇਸ ਮੌਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋਡੀਆ ਵਾਲੀ, ਅੰਮ੍ਰਿਤ ਮਾਡਲ ਸਕੂਲ, ਕੇਂਦਰੀਯ ਵਿਦਿਆਲੀਯ ਸਕੂਲ, ਜਯੋਤੀ ਬੀਐਡ ਕਾਲਜ, ਰੇਨ ਬੋ ਡੇਬੋਰਡਿੰਗ ਸਕੂਲ ਅਤੇ ਐਨਜੀਓ ਯੂਥ ਹੈਲਪਰ ਅਤੇ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਸਮੂਲੀਅਤ ਕੀਤੀ ਗਈ। ਘੰਟਾ ਘਰ ਵਿਖੇ ਸਕੂਲਾਂ ਦੇ ਬੱਚਿਆ ਵੱਲੋਂ ਪਲਾਸਟਿਕ ਦੀ ਮਾੜੇ ਪ੍ਰਭਾਵਾਂ ਬਾਰੇ ਨੁਕੜ ਨਾਟਕ ਅਤੇ ਗੀਤ ਆਦਿ ਵੱਖ-ਵੱਖ ਗਤੀਵਿਧੀਆ ਰਾਹੀਂ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਸੁਪਰਡੈਂਟ ਸ੍ਰੀ ਨਰੇਸ਼ ਖੇੜਾ, ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ, ਸੀ.ਐਫ ਪਵਨ ਕੁਮਾਰ, ਸਵੱਛ ਭਾਰਤ ਮਿਸ਼ਨ ਦੇ ਬਰੈਂਡ ਅਬੈਸ਼ਡਰ ਅਤੇ ਮੋਟੀਵੇਟਰ ਆਦਿ ਮੌਜੂਦ ਸਨ।
ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਦਾ ਸੰਦੇਸ਼ ਦਿੰਦੀ ਜਾਗਰੂਕਤਾ ਰੈਲੀ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 17 ਸਤੰਬਰ 2023