ਭੜਕਿਆ ਰੋਹ-ਸੰਘੇੜਾ ਕਾਲਜ਼ ਕਮੇਟੀ ਦੇ ਮਤਿਆਂ ‘ਤੇ ਭੋਲਾ ਵਿਰਕ &ਲੱਕੀ ਐਮ.ਸੀ. ਦੀ ਆਡਿਓ ਦਾ ਮੁੱਦਾ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 17 ਸਤੰਬਰ 2023

    ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਲੋਕ ਵਿਰੋਧੀ ਮਤਿਆਂ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ‘ਤੇ ਬਲਵੀਰ ਸਿੰਘ ਉਰਫ ਲੱਕੀ ਐਮ.ਸੀ. ਦੀ ਸੌਦੇਬਾਜੀ ਕਰਦਿਆਂ ਦੀ ਲੀਕ ਹੋਈ ਵੀਡੀਓ ਨੇ ਪ੍ਰਦਰਸ਼ਨਕਾਰੀਆਂ ਲਈ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਇੱਨ੍ਹਾਂ ਦੋਵਾਂ ਘਟਨਾਕ੍ਰਮਾਂ ਤੋਂ ਬਾਅਦ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦੁਆਰਾ ਕਾਲਜ ਵਿਚ ਕੀਤੇ ਕਥਿਤ ਘਪਲਿਆਂ ਅਤੇ ਬੇ-ਨਿਯਮੀਆਂ ਦੇ ਵਿਰੁੱਧ ਕਾਲਜ ਅੱਗੇ 31 ਦਿਨਾਂ ਤੋਂ ਜ਼ਾਰੀ ਧਰਨੇ ਵਿੱਚ ਲੋਕਾਂ ਦਾ ਵੱਡਾ ਇਕੱਠ ਉਮੜ ਪਿਆ । ਲੰਘੇ ਦਿਨੀਂ ਬਾਅਦ ਦੁਪਿਹਰ ਇੱਕ ਆਡੀਓ ਕਲਿੱਪ ਵਾਈਰਲ ਹੋਈ । ਜਿਸ ਵਿਚ ਭੋਲਾ ਸਿੰਘ ਵਿਰਕ ਕਥਿਤ ਤੌਰ ਤੇ ਬਲਵੀਰ ਸਿੰਘ ਲੱਕੀ ਐਮ.ਸੀ ਵਾਰਡ ਨੰ. 2 ਬਰਨਾਲਾ, ਜੋ ਕਿ ਕਾਲਜ ਬਚਾਓ ਸੰਘਰਸ਼ ਕਮੇਟੀ ਦਾ ਮੈਂਬਰ ਵੀ ਸੀ , ਨੂੰ ਦਸ ਲੱਖ ਰੁਪਏ ਦੀ ਰਿਸਵਤ ਦੇ ਕੇ ਧਰਨੇ ਵਿਚ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਅਤੇ ਧਰਨੇ ਨੂੰ ਤਾਰਪੀਡੋ ਕਰਨ ਦੀਆਂ ਸਾਜਿਸਾਂ ਰਚ ਰਿਹਾ ਹੈ। ਦੋਵਾਂ ਵਿਚਕਾਰ ਇਹ ਸੌਦੇ ਬਾਜੀ 9.50 ਲੱਖ ਰੁਪਏ ਵਿਚ ਤਹਿ ਹੁੰਦੀ ਹੈ ਅਤੇ ਇਸ ਸੌਦੇ ਦੀ ਵਿਚੋਲਗਿਰੀ ਜਗਦੇਵ ਸਿੰਘ ਸਾਬਕਾ ਪੰਚ ਕਰਮਗੜ(ਜੱਗਾ ਸਰਪੰਚ) ਵੱਲੋਂ ਕੀਤੀ ਗਈ।       ਧਰਨੇ ਦੇ ਮੰਚ ਤੋਂ ਸੰਬੋਧਿਤ ਕਰਦੇ ਬੁਲਾਰਿਆਂ ਨੇ ਕਿ ਇਹ ਆਡੀਓ ਕਲਿੱਪ ਸੰਦੀਪ ਸਿੰਘ ਪੁੱਤਰ ਸਵਰਗਵਾਸੀ ਸ੍ਰ. ਅਜੈਬ ਸਿੰਘ ਵਾਸੀ ਸੰਘੇੜਾ ਵੱਲੋਂ ਪਿੰਡ ਵਿਚ ਵਾਇਰਲ ਕੀਤੀ ਗਈ ਹੈ। ਆਡੀਓ ਵਾਈਰਲ ਹੋਣ ਤੋਂ ਬਾਅਦ ਅਖੌਤੀ ਸਮਾਜ ਸੇਵੀ ਭੋਲਾ ਸਿੰਘ ਵਿਰਕ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਅਤੇ ਉਸ ਉਪਰ ਲੱਗ ਰਹੇ ਦੋਸ਼ ਸਹੀ ਸਾਬਿਤ ਹੋਏ ਕਿ ਕਿਸ ਤਰਾਂ ਇਹ ਵਿਅਕਤੀ ਸੰਸਥਾ ਦੇ ਵਿੱਤੀ ਸਾਧਨਾਂ ਦੀ ਲੁੱਟ-ਖਸੁੱਟ ਕਰ ਰਿਹਾ ਹੈ। ਕਾਲਜ ਬਚਾਓ ਸੰਘਰਸ਼ ਕਮੇਟੀ ਨੇ ਮਤਾ ਪਾਸ ਕਰਕੇ ਬਲਵੀਰ ਸਿੰਘ ਲੱਕੀ ਐਮ.ਸੀ ਨੂੰ ਐਕਸ਼ਨ ਕਮੇਟੀ ਵਿਚੋਂ ਸਦਾ ਲਈ ਬਰਖਾਸਤ ਕਰ ਦਿੱਤਾ ਹੈ।    ਇਸ ਮੌਕੇ ਪ੍ਰਧਾਨ ਮੁਖਤਿਆਰ ਸਿੰਘ ਤੱਲੂ, ਪ੍ਰੀਤਮ ਸਿੰਘ ਟੋਨੀ, ਜਸਵਿੰਦਰ ਸਿੰਘ ਅਤੇ ਰਾਮ ਸਿੰਘ ਕਲੇਰ ਬੀ.ਕੇ.ਯੂ ਉਗਰਾਹਾਂ ਨੇ ਕਿਹਾ ਕਿ ਭੋਲਾ ਸਿੰਘ ਵਿਰਕ ਵੱਲੋਂ ਪ੍ਰੈਸ ਕਾਨਫਰੰਸ ਵਿਚ ਕੀਤੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲ ਗਈ । ਜਦੋਂ ਉਸ ਨੇ ਕਾਲਜ ਕਮੇਟੀ ਦੀ ਮੀਟਿੰਗ ਬੁਲਾ ਕੇ ਮਿਤੀ 06.09.2023 ਨੂੰ ਮਤਾ ਨੰ. 245 ਪਾਸ ਕਰਕੇ ਫੈਸਲਾ ਕੀਤਾ ਕਿ ਮਾਨਯੋਗ ਐਸ.ਡੀ.ਐਮ ਬਰਨਾਲਾ ਦੀ ਕੋਰਟ ਵਿਚ ਚੱਲ ਰਹੀ ਜਾਂਚ ਨੂੰ ਉੱਚ ਅਦਾਲਤ ਵਿਚ ਚੈਲੰਜ ਕੀਤਾ ਜਾਵੇ। ਮਤੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਨਾ ਹੀ ਪਿੰਡ ਵਾਸੀ ਜਿਲਾ ਪ੍ਰਸ਼ਾਸ਼ਨ ਕੋਲ ਸ਼ਕਾਇਤ ਕਰਨ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਹੀ ਮੇਰੇ ਤੋਂ ਹਿਸਾਬ ਲੈਣ ਦਾ । ਇਸ ਦੇ ਰੋਸ਼ ਵਜੋਂ ਅੱਜ ਦਿਨ ਦੇ ਧਰਨੇ ਵਿਚ ਲੋਕਾਂ ਦੇ ਇਕੱਠ ਦਾ ਹੜ ਆ ਗਿਆ ਅਤੇ ਧਰਨਾ ਆਪਣੇ ਅਗਲੇ ਪੜਾਅ ਵਿਚ ਦਾਖਿਲ ਹੋ ਗਿਆ। ਇਸ ਮੌਕੇ ਸਰਬਜੀਤ ਸਿੰਘ, ਬਿਧੀ ਸਿੰਘ ਦੁਸਾਂਝ, ਗੁਰਜੰਟ ਸਿੰਘ ਕਰਮਗੜ੍ਹ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।

Advertisement
Advertisement
Advertisement
Advertisement
Advertisement
Advertisement
error: Content is protected !!