ਬਹਾਦਰ ਸਿੱਖ ਫੌਜੀਆਂ ਦੇ ਸਨਮਾਨ ਵਿੱਚ ”ਸਾਰਾਗੜ੍ਹੀ ਵਾਰ ਮੈਮੋਰੀਅਲ” ਦਾ ਨੀਂਹ ਪੱਥਰ ਰੱਖਣਗੇ ਮੁੱਖ ਮੰਤਰੀ ਭਗਵੰਤ ਮਾਨ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 11 ਸਤੰਬਰ 2023
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰਾਜ ਦੇ ਵਸਨੀਕਾਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸਕ ਤੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਵੱਡੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ। ਜਿਸ ਤਹਿਤ ਰਾਜ ਵਿੱਚ ਇਤਿਹਾਸਕ ਤੇ ਵਿਰਾਸਤੀ ਮਹੱਤਤਾ ਵਾਲੇ ਸਥਾਨਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਵੱਡੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ।ਇਨ੍ਹਾਂ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਦੇ ਸਰਵਪੱਖੀ ਵਿਕਾਸ ਉਪਰੰਤ ਲੋਕ ਆਪਣੇ ਗੌਰਵਮਈ ਤੇ ਇਤਿਹਾਸਕ ਵਿਰਸੇ ਨਾਲ ਜੁੜਨਗੇ ਅਤੇ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਸੈਲਾਨੀ ਰਾਜ ਵਿੱਚ ਇਹ ਇਤਿਹਾਸਕ ਥਾਂਵਾ ਵੇਖਣ ਆਉਣਗੇ ਅਤੇ ਰਾਜ ਵਿੱਚ ਸੈਰ ਸਪਾਟੇ ਦੀ ਸਨਅਤ ਨੂੰ ਵਧਾਵਾ ਮਿਲੇਗਾ ਤੇ ਰਾਜ ਦੀ ਆਰਥਿਕ ਵਿਕਾਸ ਦੀ ਗਤੀ ਤੇਜ਼ ਹੋਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਤਾ ਵਾਲੇ ਸਥਾਨਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਇਤਿਹਾਸਕ ਗੁਰਦੁਆਰ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਛਾਉਣੀ ਵਿਖੇ ਸਾਰਾਗੜ੍ਹੀ ਜੰਗ 1897 ਦੇ ਸਿੱਖ ਸੂਰਬੀਰ ਸ਼ਹੀਦਾਂ ਦੀ ਯਾਦ ਵਿੱਚ ਵਿਲੱਖਣ ਕਿਸਮ ਦਾ ਸਾਰਾ ਗੜ੍ਹੀ ਵਾਰ ਮੈਮੋਰੀਅਲ ਬਣਾਇਆ ਜਾਵੇਗਾ ।ਉਨ੍ਹਾਂ ਦੱਸਿਆ ਕੀ ਦੋ ਪੜਾਵਾਂ ਵਿੱਚ ਬਣਨ ਵਾਲੇ ਇਸ ਵਾਰ ਮੈਮੋਰੀਅਲ ਤੇ ਕਰੀਬ 2 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਣ ਦੀ ਉਮੀਦ ਹੈ। ਬਣਨ ਉਪਰੰਤ ਇਹ ਇਤਿਹਾਸਕ ਯਾਦਗਾਰ ਦੇਸ਼ -ਵਿਦੇਸ਼ ਦੇ ਸੈਲਾਨੀਆਂ ਲਈ ਅਲੌਕਿਕ ਖਿੱਚ ਦਾ ਕੇਂਦਰ ਹੋਵੇਗੀ ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਅੱਗੇ ਦੱਸਿਆ ਕਿ ਸਾਰਾਗੜ੍ਹੀ ਵਾਰ ਮੈਮੋਰੀਅਲ ਵਿੱਚ ਉਨ੍ਹਾਂ ਸਿੱਖ ਸੂਰਬੀਰਾਂ ਦੀ ਅਣਖ, ਸਨਮਾਨ ਅਤੇ ਕੁਰਬਾਨੀ ਨੂੰ ਸਮਰਪਿਤ ਹੋਵੇਗਾ ਜੋ ਵਜੀਰਸਤਾਨ ਵਿਖੇ ਸਾਰਾਗੜੀ ਦੇ ਕਿਲ੍ਹੇ ਦੇ ਬਚਾਅ ਲਈ ਦਸ ਹਜ਼ਾਰ ਅਫਗਾਨੀ ਕਬਾਈਲੀਆਂ ਨਾਲ 36 ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫੌਜਾਂ ਦੇ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਸਨ। ਇਸ ਯਾਦਗਾਰ ਵਿੱਚ ਸਿੱਖ ਸ਼ਹੀਦਾਂ ਦੇ ਸਨਮਾਨ ‘ਚ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਵਾਰ ਮੈਮੋਰੀਅਲ” ਬਣਾਇਆ ਜਾਣਾ ਹੈ। ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 12 ਸਤੰਬਰ 2023 ਨੂੰ ਸਾਰਾਗੜ੍ਹੀ ਦਿਵਸ ਤੇ ਇਤਿਹਾਸਕ ਗੁਰੂਦੁਆਰਾ ਸਾਰਾਗੜ੍ਹੀ ਵਿਖੇ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਸੰਕਲਪ ਸਮਾਨਾ, ਅਫਗਾਨਿਸਤਾਨ ਵਿਖੇ ਬਣੀ ਯਾਦਗਾਰ ਤੋਂ ਪ੍ਰੇਰਿਤ ਹੈ। ਉਨ੍ਹਾਂ ਦੱਸਿਆ ਕਿ ਸਮਾਨਾ, ਅਫਗਾਨਿਸਤਾਨ ਵਿਖੇ ਮੌਜੂਦਾ ਯਾਦਗਾਰ ਮੈਮੋਰੀਅਲ ਦੀ ਤਰਾਂ ਇਸ ਯਾਦਗਾਰ ਦੇ ਕੇਂਦਰ ਵਿੱਚ 30 ਫੁੱਟ ਉਚਾਈ ਵਾਲਾ ਟਾਵਰ 4 ਫੁੱਟ ਉੱਚੇ ਗੋਲਾਕਾਰ ਪਲੇਟਫਾਰਮ ਤੇ ਬਣਾਇਆ ਜਾਣਾ ਹੈ। ਇਸ ਮੈਮੋਰੀਅਲ ਦਾ ਕੁੱਲ ਖੇਤਰ 10,000 ਵਰਗ ਫੁੱਟ ਹੋਵੇਗਾ। ਇਸ ਮੈਮੋਰੀਅਲ ‘ਤੇ ਸੁੰਦਰ ਲਾਈਟਾਂ ਲਗਾਈਆਂ ਜਾਣਗੀਆਂ ਜੋ ਕਿ ਮੈਮੋਰੀਅਲ ਨੂੰ ਰਾਤ ਦੇ ਸਮੇਂ ਹੋਰ ਵੀ ਆਕਰਸ਼ਕ ਦਿੱਖ ਪ੍ਰਦਾਨ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਸਾਰਾਗੜ੍ਹੀ ਵਾਰ ਦੇ ਨਾਇਕ ਹੌਲਦਾਰ ਸਰਦਾਰ ਈਸ਼ਰ ਸਿੰਘ ਦਾ 8 ਫੁੱਟ ਉੱਚਾ ਬੁੱਤ ਯਾਦਗਾਰ ਦੇ ਦਾਖਲੇ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਸ ਸਮੇਂ ਦੇ ਯੁੱਧ ਦੇ ਦ੍ਰਿਸ਼ ਨੂੰ ਦਰਸਾਉਂਦੇ ਹੋਏ 40×13 ਫੁੱਟ ਦੇ ਆਕਾਰ ਦੀ ਕੰਧ ‘ਤੇ ਵੱਡਾ ਮੂਰਲ ਵਾਲ ਵੀ (Mural Wall) ਲਗਾਇਆ ਜਾਵੇਗਾ।