ਦੋਰਾਹਾ ਉਪ ਮੰਡਲ ਸਰਹਿੰਦ ਨਹਿਰ ‘ਤੇ ਉਸਾਰੀਆਂ ਸਾਖਾਵਾਂ ‘ਚ ਮੱਛੀ ਫੜਨ ਦੀ ਬੋਲੀ ਹੁਣ 20 ਸਤੰਬਰ ਨੂੰ

Advertisement
Spread information

ਬੇਅੰਤ ਬਾਜਵਾ ਲੁਧਿਆਣਾ, 11 ਸਤੰਬਰ 2023


    ਉਪ ਮੰਡਲ ਅਫ਼ਸਰ ਦੋਰਾਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ ‘ਤੇ ਮੱਛੀ ਫੜਨ ਦੀ ਨਿਲਾਮੀ ਸਬੰਧੀ ਬੋਲੀ 20 ਸਤੰਬਰ, 2023 ਦੋਰਾਹਾ ਉਪ ਮੰਡਲ ਸ.ਨ. ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 01-09-2023 ਤੋਂ 31-08-2024 ਤੱਕ ਹੋਵੇਗੀ।
 
    ਜ਼ਿਕਰਯੋਗ ਹੈ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ ‘ਤੇ ਹਰ ਸਾਲ ਮੱਛੀ ਫੜਨ ‘ਤੇ ਨਿਲਾਮੀ ਬੋਲੀ ਕੀਤੀ ਜਾਂਦੀ ਹੈ। ਉਪ ਮੰਡਲ ਅਫ਼ਸਰ ਨੇ ਦੱਸਿਆ ਕਿ ਪਹਿਲਾਂ ਇਹ ਬੋਲੀ ਅੱਜ ਮਿਤੀ 11 ਸਤੰਬਰ, 2023 ਦੀ ਰੱਖੀ ਗਈ ਸੀ ਜੋਕਿ ਕਿਸੇ ਵੀ ਬੋਲੀਕਾਰ ਵਲੋਂ ਰਿਜਰਵ ਕੀਮਤ ‘ਤੇ ਬੋਲੀ ਨਾ ਦੇਣ ਕਾਰਨ ਇਹ ਬੋਲੀ ਸਿਰੇ ਨਹੀਂ ਚੜ੍ਹ ਸਕੀ। ਇਸ ਲਈ ਹੁਣ ਇਹ ਬੋਲੀ ਦੋਬਾਰਾ 20 ਸਤੰਬਰ (ਦਿਨ ਬੁੱਧਵਾਰ) ਨੂੰ ਕਰਵਾਈ ਜਾਵੇਗੀ।                 

Advertisement

     ਉਪ ਮੰਡਲ ਅਫ਼ਸਰ ਵੱਲੋਂ ਸਾਖਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਰਹਿੰਦ ਨਹਿਰ, ਬੁਰਜੀ 1,30,000 ਤੋਂ 1,94,000 ਤੱਕ, ਪਟਿਆਲਾ ਨਹਿਰ ਬੁਰਜੀ 500 ਤੋਂ 3000 ਤੱਕ, ਕੰਬਾਇਡ ਬਰਾਂਚ ਬੁਰਜੀ 500 ਤੋਂ 10,000, ਅਬੋਹਰ ਬਰਾਂਚ, ਬੁਰਜੀ 500 ਤੋਂ 1,04,000 ਤੱਕ, ਬਠਿੰਡਾ ਬਰਾਂਚ ਬੁਰਜੀ 500 ਤੋਂ 1,08,000 ਤੱਕ ਅਤੇ ਸਿੱਧਵਾਂ ਬਰਾਂਚ ਬੁਰਜੀ 500 ਤੋਂ 2000 ਤੱਕ ਹੈ।

     ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਹੈੱਡ ਵਰਕਸ ਮੰਡਲ ਸ.ਨ. ਰੋਪੜ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ‘ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾਂ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀ ਫੜਨ ਲਈ ਜਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀ ਫੜਨ ਸਮੇਂ ਨਹਿਰਾਂ/ਬਰਾਂਚਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿੱਚ ਮੱਛੀ ਫੜੇਗਾ। ਬੋਲੀ ਵਾਲੇ ਦਿਨ ਜੇਕਰ ਛੁੱਟੀ ਹੋ ਜਾਂਦੀ ਹੈ ਤਾਂ ਅਗਲੇ ਕੰਮ ਵਾਲੇ ਦਿਨ ਬੋਲੀ ਹੋਵੇਗੀ।

    ਇਸ ਤੋਂ ਇਲਾਵਾ ਬੋਲੀਕਾਰ ਆਪਣੇ ਨਾਲ ਆਪਣੇ ਅਸਲ ਰਿਹਾਇਸ਼ੀ ਸਬੂਤ ਸਮੇਤ ਫੋਟੋ ਕਾਪੀ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਸ੍ਰੀ ਮਨਜਿੰਦਰ ਸਿੰਘ, ਉਪ ਮੰਡਲ ਰੀਡਰ ਦੋਰਾਹਾ ਨਾਲ ਮੋਬਾਇਲ ਨੰ: 88722-07600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
Advertisement
error: Content is protected !!