ਪਰਿਵਾਰ ਦੇ ਲਾਪਤਾ ਹੋਏ ਜੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਿਆਂਗੇ 10 ਹਜ਼ਾਰ ਦਾ ਇਨਾਮ-ਰਾਜੀਵ ਕੁਮਾਰ
ਅਜੀਤ ਸਿੰਘ ਕਲਸੀ , ਬਰਨਾਲਾ 9 ਸਤੰਬਰ 2023
ਸ਼ਹਿਰ ਦੇ ਫਰਵਾਹੀ ਬਜ਼ਾਰ ਖੇਤਰ ‘ਚ ਰਹਿੰਦੇ ਇੱਕੋ ਪਰਿਵਾਰ ਦੇ ਲਾਪਤਾ ਹੋਏ ਤਿੰਨ ਜੀਆਂ ਦਾ ਅੱਠ ਦਿਨਾਂ ਬਾਅਦ ਵੀ ਕੋਈ ਸੁਰਾਗ ਪਰਿਵਾਰ ਅਤੇ ਪੁਲਿਸ ਨੂੰ ਨਹੀਂ ਮਿਲਿਆ। ਇਸ ਦੀ ਇਤਲਾਹ, ਰਜੀਵ ਕੁਮਾਰ ਪੁੱਤਰ ਰਘੂਨਾਥ ਨੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ. ਨੂੰ ਲਿਖਤੀ ਰੂਪ ਵਿੱਚ ਵੀ ਦੇ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਰਾਜੀਵ ਕੁਮਾਰ ਨੇ ਲਿਖਿਆ ਹੈ ਕਿ ਉਸ ਦੀ ਪਤਨੀ 2 ਸਤੰਬਰ ਦੀ ਸਵੇਰੇ ਕਰੀਬ ਸਾਢੇ ਅੱਠ ਕੁ ਵਜੇ ਨਿਸ਼ਾ @ ਨੀਸ਼ਾ ਰਾਣੀ ,ਦੋ ਨਾਬਾਲਿਗ ਬੱਚਿਆਂ ਲੜਕੀ ਉਮਰ ਕਰੀਬ 16 ਸਾਲ ਅਤੇ ਲੜਕਾ ਉਮਰ ਕਰੀਬ 13 ਸਾਲ ਨੂੰ ਨਾਲ ਲੈ ਕੇ ਘਰੋਂ ਚਲੀ ਗਈ। ਉਸ ਦਾ ਉਦੋਂ ਤੋਂ ਹੀ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਆਪਣੀ ਪਤਨੀ ਅਤੇ ਬੱਚਿਆਂ ਦੀ ਰਿਸ਼ਤੇਦਾਰੀਆਂ ਸਣੇ,ਹਰ ਥਾਂ ਭਾਲ ਕੀਤੀ,ਪਰੰਤੂ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਲੱਗੀ। ਆਖਿਰ ਹਿਸ ਦੀ ਸੂਚਨਾ 3 ਸਤੰਬਰ ਨੂੰ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ. ਨੂੰ ਇੱਕ ਦੁਰਖਾਸਤ ਵੀ ਦੇ ਦਿੱਤੀ ਹੈ। ਰਾਜੀਵ ਕੁਮਾਰ ਨੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਆਪਣੇ ਲਾਪਤਾ ਪਰਿਵਾਰ ਦੇ ਤਿੰਨ ਜਣਿਆਂ ਦੀ ਤਲਾਸ਼ ਕਰਨ ਲਈ ਗੁਹਾਰ ਵੀ ਲਗਾਈ। ਨੀਸ਼ਾ ਦੇ ਪਤੀ ਰਾਜੀਵ ਕੁਮਾਰ ਨੇ, ਕਿਹਾ ਕਿ ਮੇਰੇ ਪਰਿਵਾਰ ਦੇ ਲਾਪਤਾ ਪਰਿਵਾਰਿਕ ਮੈਂਬਰਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਵੀ ਦਿੱਤਾ ਜਾਵੇਗਾ। ਉੱਧਰ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ. ਇੰਸਪੈਕਟਰ ਬਲਜੀਤ ਸਿੰਘ ਨੂੰ ਪੁਲਿਸ ਦਾ ਪੱਖ ਜਾਨਣ ਲਈ , ਫੋਨ ਕੀਤਾ,ਪਰੰਤੂ ਗੱਲ ਨਹੀਂ ਹੋ ਸਕੀ।