ਕੋਵਿਡ19 – ਪੁਲਿਸ ਕਸਟੱਡੀ ਚ, ਚੱਲ ਰਹੇ ਜੁਲਫੀ ਦੀ ਪੌਜੇਟਿਵ ਰਿਪੋਰਟ ਦਾ ਮਾਮਲਾ
ਹਰਿੰਦਰ ਨਿੱਕਾ ਬਰਨਾਲਾ 4 ਜੂਨ 2020
ਸਿਵਲ ਸਰਜਨ ਡਾਕਟਰ ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਚ, ਕੋਰੋਨਾ ਪੌਜੇਟਿਵ ਆਏ ਜੁਲਫੀ ਗੌਰ ਅਲੀ ਦੇ ਸੰਪਰਕ ਵਿੱਚ ਆਏ ਐਸ ਐਸ ਪੀ ਸੰਦੀਪ ਗੋਇਲ ,ਬਰਨਾਲਾ ਅਦਾਲਤ ਦੇ ਸੀਜੇਐਮ ਵਿਨੀਤ ਨਾਰੰਗ, ਐਸ ਪੀ ਡੀ ਸੁਖਦੇਵ ਸਿੰਘ ਵਿਰਕ , ਏ ਐਸ ਪੀ ਮਹਿਲ ਕਲਾਂ ਪ੍ਰਗਿਆ ਜੈਨ ,ਸੀਆਈਏ ਸਟਾਫ ਬਰਨਾਲਾ ਦੀ ਟੀਮ, ਥਾਣਾ ਮਹਿਲ ਕਲਾਂ ਦੇ ਕਰਮਚਾਰੀ ਅਤੇ ਜੁਡੀਸ਼ੀਅਲ ਦੇ ਕਰਮਚਾਰੀਆਂ ਨੂੰ ਉਨ੍ਹਾ ਦੇ ਪ੍ਰੋਟੋਕੋਲ ਅਨੁਸਾਰ ਕੋਆਰੰਨਟੀਨ ਕੀਤਾ ਜਾ ਰਿਹਾ ਹੈ। ਜੁਲਫੀ ਨੂੰ ਵੀ ਆਈਸੋਲੇਸ਼ਨ ਸੈਂਟਰ ਚ, ਭਰਤੀ ਕਰਕੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇੱਨਾਂ ਸਾਰਿਆਂ ਦੇ ਸੰਪਰਕ ਚ, ਆਉਣ ਵਾਲਿਆਂ ਦੀ ਸਿਹਤ ਵਿਭਾਗ ਸੂਚੀ ਤਿਆਰ ਕਰ ਰਿਹਾ ਹੈ । ਤਾਂਕਿ ਉਨ੍ਹਾਂ ਨੂੰ ਵੀ ਕੋਆਰੰਨਟੀਨ ਕੀਤਾ ਜਾ ਸਕੇ। ਉੱਧਰ ਸਿਵਲ ਸਰਜਨ ਨੇ ਦੱਸਿਆ ਕਿ ਭਾਂਵੇ ਐਸਪੀ ਡੀ ਵਿਰਕ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਤਿੰਨ ਹੋਰ ਰਿਪੋਰਟਾਂ ਵੀ ਥੋੜੇ ਸਮੇਂ ਤੱਕ ਆ ਜਾਣਗੀਆਂ। ਰਿਪੋਰਟ ਨੈਗੇਟਿਵ ਆ ਜਾਣ ਦੇ ਬਾਵਜੂਦ ਵੀ ਕੋਰੋਨਾ ਪੌਜੇਟਿਵ ਮਰੀਜ ਜੁਲਫੀ ਦੇ ਸੰਪਰਕ ਚ, ਆਉਣ ਵਾਲਿਆਂ ਨੂੰ ਇੱਕ ਹਫਤੇ ਲਈ ਕੁਆਰੰਟੀਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲੇ ਦੇ ਸੀਆਈਏ ਸਟਾਫ ਅਤੇ ਥਾਣਾ ਮਹਿਲ ਕਲਾਂ ਦੇ ਕੁੱਲ 50 ਦੇ ਕਰੀਬ ਅਧਿਕਾਰੀਆਂ ਦੇ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।