ਸਵੱਛਤਾ ਸਰਵੇਖਣ 2023 ਵਿਚ ਅਬੋਹਰ ਸ਼ਹਿਰ ਆਪਣੀ ਰੈਕਿੰਗ ਸੁਧਾਰਨ ਲਈ ਹੰਭਲਾ ਮਾਰ ਰਿਹਾ ਹੈ। ਇਸ ਲਈ ਜਿੱਥੇ ਨਗਰ ਨਿਗਮ ਨੇ ਉਪਰਾਲੇ ਕੀਤੇ ਹਨ ਉਥੇ ਹੀ ਅਬੋਹਰ ਦੇ ਜਿੰਮੇਵਾਰ ਨਾਗਰਿਕ ਵੀ ਸ਼ਹਿਰ ਨੂੰ ਸਵੱਛ ਰੱਖਣ ਵਿਚ ਯੋਗਦਾਨ ਪਾ ਰਹੇ ਹਨ।
ਇਸ ਲਈ ਨਗਰ ਨਿਗਮ ਵੱਲੋਂ ਵਿਆਪਕ ਕਾਰਜ ਯੋਜਨਾ ਬਣਾ ਕੇ ਕੰਮ ਆੰਰਭ ਕੀਤਾ ਗਿਆ ਸੀ ਜਿਸ ਤਹਿਤ ਸ਼ਹਿਰ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ ਤਾਂ ਜ਼ੋ ਸ਼ਹਿਰ ਦੇ ਗੰਦੇ ਪਾਣੀ ਨੂੰ ਸੁੱਧ ਕਰਕੇ ਇਸ ਨੂੰ ਖੇਤੀ ਆਦਿ ਕਾਰਜਾਂ ਲਈ ਮੁੜ ਵਰਤੋਂ ਵਿਚ ਲਿਆਂਦਾ ਜਾ ਸਕੇ।ਇਸ ਤੋਂ ਬਿਨ੍ਹਾਂ ਘਰਾਂ ਤੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲਗ ਅਲਗ ਇੱਕਤਰ ਕਰਨ ਦੀ ਕਾਰਜਯੋਜਨਾ ਦੇ ਵੀ ਸਾਰਥਕ ਨਤੀਜੇ ਨਿਕਲ ਰਹੇ ਹਨ।
ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਗਿੱਲੇ ਅਤੇ ਸੁੱਕੇ ਕੂੜੇ ਦੇ ਵਰਗੀਕਰਨ ਲਈ 6 ਯੁਨਿਟ ਬਣਾਏ ਗਏ ਹਨ ਜਿੱਥੇ ਹਰਕੇ ਵਿਚ 14 —14 ਪਿਟ ਬਣੇ ਹਨ ਜਿੱਥੇ ਗਿੱਲੇ ਕੂੜੇ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਇਸ ਤਰਾਂ ਕੂੜੇ ਦਾ ਸਥਾਈ ਤਰੀਕੇ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਇਸ ਤੋਂ ਬਿਨ੍ਹਾਂ ਸ਼ਹਿਰ ਵਾਸੀਆਂ ਦਾ ਵੀ ਸਵੱਛਤਾ ਵਿਚ ਵਿਸੇਸ਼ ਯੋਗਦਾਨ ਰਹਿੰਦਾ ਹੈ।
ਨਗਰ ਨਿਗਮ ਵੱਲੋਂ ਕੀਤੇ ਉਪਰਾਲੇ, ਲੋਕਾਂ ਦਾ ਮਿਲ ਰਿਹਾ ਹੈ ਸਾਥ
ਬਿੱਟੂ ਜਲਾਲਾਬਾਦੀ, ਫਾਜਿਲਕਾ 28 ਅਗਸਤ 2023