ਹਰਿੰਦਰ ਨਿੱਕਾ , ਬਰਨਾਲਾ 28 ਅਗਸਤ 2023
ਕਿਸੇ ਵਜ੍ਹਾ ਕਾਰਣ ਰਿਸ਼ਤੇ ‘ਚ ਪਈ ਤਰੇੜ ਤੋਂ ਤੰਗ ਆਏ ਨੌਜਵਾਨ ਨੇ ਖੁਦ ਤਾਂ ਆਪਣੀ ਜਾਨ ਗੁਆ ਹੀ ਲਈ। ਸਗੋਂ ਰਿਸ਼ਤੇ ਲਈ ਨਾਂਹ ਕਹਿਣ ਵਾਲੀ ਆਪਣੀ ਪਤਨੀ ਸਣੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਲਈ ਰਾਹ ਪੱਧਰਾ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ ਅਧਾਰ ਪਰ,4 ਜਣਿਆਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜ਼ੁਰਮ ਤਹਿਤ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਹ ਘਟਨਾਕ੍ਰਮ ਥਾਣਾ ਸਦਰ ਨਾਭਾ ਦੇ ਪਿੰਡ ਪਹਾੜਪੁਰ ਵਿਖੇ ਲੰਘੀ ਕੱਲ੍ਹ ਵਾਪਰਿਆ। ਵਿਆਹ ਵੱਲ ਵਧ ਰਿਹਾ, ਇਹ ਰਿਸ਼ਤਾ ਕਰੀਬ ਸਵਾ ਦੋ ਸਾਲ ਪਹਿਲਾਂ ਹੋਈ ਮੰਗਣੀ ਤੋਂ ਬਾਅਦ ਹੋਂਦ ‘ਚ ਆਇਆ ਸੀ।
ਥਾਣਾ ਸਦਰ ਨਾਭਾ ਦੀ ਪੁਲਿਸ ਕੋਲ ਦਿੱਤੇ ਬਿਆਨ ‘ਚ ਕਸ਼ਮੀਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਪਿੰਡ ਨਾਈਵਾਲਾ, ਥਾਣਾ ਪਾਤੜਾ ਜਿਲਾ ਪਟਿਆਲਾ ਨੇ ਦੱਸਿਆ ਕਿ 28/05/2021 ਨੂੰ ਮੁਦਈ ਦੇ ਲੜਕੇ ਕਰਮਜੀਤ ਸਿੰਘ ਦੀ ਮੰਗਣੀ ਅਨਮੋਲਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਪਹਾੜਪੁਰ ਦੇ ਨਾਲ ਹੋਈ ਸੀ। ਪਰੰਤੂ ਮੰਗਣ ਤੋਂ ਕਾਫੀ ਸਮਾਂ ਬਾਅਦ ਅਨਮੋਲਦੀਪ ਕੌਰ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਕਾਫੀ ਸਮਾਂ ਇਸ ਰਿਸ਼ਤੇ ਨੂੰ ਕਾਇਮ ਰੱਖਣ ਲਈ ਜੱਦੋਜਹਿਦ /ਖਿੱਚੋਤਾਣ ਚਲਦੀ ਰਹੀ। ਪਰੰਤੂ ਕੋਈ ਸੁਲਾਹ ਸਫਾਈ ਦੀ ਗੱਲ ਸਿਰੇ ਨਾ ਚੜ ਸਕੀ। ਆਖਿਰ ਮਿਤੀ 26/08/2023 ਨੂੰ ਸਮਾਂ ਸਵੇਰੇ ਕਰੀਬ 11 ਕੁ ਵਜੇ ਮੁਦਈ ਦਾ ਲੜਕਾ ਕਰਮਜੀਤ ਸਿੰਘ ਕਾਰ ਪਰ ਸਵਾਰ ਹੋ ਕੇ ਆਪਣੇ ਸਹੁਰੇ ਘਰ ਪਹਾੜਪੁਰ ਚਲਾ ਗਿਆ। ਇਸ ਸਬੰਧੀ ਜਾਣਕਾਰੀ ਨਾਮਜਦ ਦੋਸ਼ੀ ਕੁਲਵੰਤ ਸਿੰਘ ਨੇ ਮੁਦਈ ਨੂੰ ਫੋਨ ਕਰਕੇ ਦਿੱਤੀ ਕਿ ਤੁਹਾਡਾ ਬੇਟਾ ਵਿਆਹ ਦੇ ਸਬੰਧ ਵਿੱਚ ਸਾਡੇ ਘਰ ਆਇਆ ਹੈ। ਪਰ ਅਸੀ ਵਿਆਹ ਨਹੀਂ ਕਰਨਾ। ਜਦੋਂ ਮੁਦਈ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਪਹਾੜਪੁਰ ਗਿਆ, ਤਾਂ ਰਸਤੇ ਵਿੱਚ ਮੁਦਈ ਨੂੰ ਉਸ ਦਾ ਲੜਕਾ ਕਰਮਜੀਤ ਸਿੰਘ ਮਿਲ ਗਿਆ। ਜਿਸ ਨੇ ਕੋਈ ਜ਼ਹਿਰੀਲੀ ਚੀਜ ਖਾ ਲਈ ਸੀ। ਜਿਸ ਨੂੰ ਇਲਾਜ ਲਈ ਅਮਰ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਹੀ ਉਸ ਦੀ ਮੌਤ ਹੋ ਗਈ। ਮੁਦਈ ਕਸ਼ਮੀਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਆਪਣੀ ਮੰਗੇਤਰ ਅਨਮੋਲਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਰਣਧੀਰ ਕੌਰ ਪਤਨੀ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਪੁੱਤਰ ਨਾਹਰ ਸਿੰਘ ਅਤੇ ਸਿਮਰਨ ਕੌਰ ਪਤਨੀ ਕੁਲਵੰਤ ਸਿੰਘ ਸਾਰੇ ਵਾਸੀ ਪਿੰਡ ਪਹਾੜਪੁਰ ,ਥਾਣਾ ਸਦਰ ਨਾਭਾ ਤੋਂ ਤੰਗ ਆ ਕੇ ਹੀ ਕੋਈ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ ਹੈ । ਪੁਲਿਸ ਨੇ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੇ ਬਿਆਨ ਦੇ ਅਧਾਰ ਪਰ, ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜ਼ੁਰਮ