ਰਘਵੀਰ ਹੈਪੀ , ਬਰਨਾਲਾ 27 ਅਗਸਤ 2023
ਕਰਜ਼ ਉਧਾਰ ਲੈ ਕੇ ਚੈਕ ਦੇਣ ਵਾਲੇ ਵਿਅਕਤੀ ਨੂੰ ਅਦਾਲਤ ਨੇ ਚੈਂਕ ਬਾਉਂਸ ਹੋ ਜਾਣ ਦੇ ਦੋਸ਼ ਵਿੱਚ ਸਜਾ ਅਤੇ ਜੁਰਮਾਨਾ ਕਰ ਦਿੱਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗਗਨ ਦੀਪ ਵਾਸੀ ਧਨੌਲਾ ਨੇ ਦੱਸਿਆ ਕਿ ਮਾਨਯੋਗ ਜੂਡੀਸ਼ੀਅਲ ਮੈਜਿਸਟ੍ਰੇਟ ਦਰਜਾ ਅੱਵਲ ਸ੍ਰੀਮਤੀ ਸ਼ਾਮਿਕਸ਼ਾ ਜੈਨ ਜੱਜ ਸਾਹਿਬ ਬਰਨਾਲਾ ਵੱਲੋਂ ਅਮਰੀਕ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਾਜੀਗਰ ਬਸਤੀ ਧਨੌਲਾ ਨੂੰ ਐਡਵੋਕੇਟ ਵੀਬੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 138 ਨੈਗੋਸ਼ੀਏਵਲ ਇੰਨਸਟ ਰੂਮੈਂਟ ਐਕਟ ਦੇ ਕੇਸ ਵਿਚ 1 ਸਾਲ ਦੀ ਕੈਦ ਅਤੇ 2,00,000/- ਰੁ: ਜੁਰਮਾਨਾ ਸਮੇਤ 9 ਪ੍ਰਤੀਸ਼ਤ ਵਿਆਜ ਦੇਣ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਮਰੀਕ ਸਿੰਘ ਨੇ ਸ਼ਕਾਇਤ ਕਰਤਾ ਪਾਸੋਂ 2,00,000/- ਰੁਪਏ ਕਰਜਾ ਲੈ ਕੇ ਉਸ ਬਦਲੇ ਚੈਕ ਦੇ ਦਿੱਤਾ ਸੀ । ਪਰ ਉਹ ਚੈਕ ਬਾਊਂਸ ਹੋਣ ਤੇ ਗਗਨ ਦੀਪ ਨੇ ਉਧਾਰ ਲਏ ਪੈਸੇ ਜੁਬਾਨੀ ਤੌਰ ਅਤੇ ਕਾਨੂੰਨੀ ਨੋਟਿਸ ਰਾਹੀਂ ਵਾਪਿਸ ਕਰਨ ਲਈ ਅਮਰੀਕ ਸਿੰਘ ਨੂੰ ਕਈ ਵਾਰ ਆਖਿਆ। ਪਰ ਅਮਰੀਕ ਸਿੰਘ ਵੱਲੋਂ ਪੈਸੇ ਵਾਪਿਸ ਨਾ ਕਰਨ ਤੋਂ ਬਾਅਦ ਗਗਨ ਦੀਪ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਕੇਸ ਦਾਇਰ ਕੀਤਾ। ਜਿਸ ਵਿੱਚ ਮਾਨ ਯੋਗ ਜੱਜ ਸਾਹਿਬ ਨੇ ਐਡਵੋਕੇਟ ਵੀਬੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਮਰੀਕ ਸਿੰਘ ਵਾਸੀ ਬਾਜੀਗਰ ਬਸਤੀ ਧਨੌਲਾ ਜਿਲ੍ਹਾ ਬਰਨਾਲਾ ਨੂੰ 1 ਸਾਲ ਦੀ ਕੈਦ ਅਤੇ 2,00,000/- ਰੁ: ਜੁਰਮਾਨਾ ਸਮੇਤ 9 ਪ੍ਰਤੀਸ਼ਤ ਵਿਆਜ ਦੇਣ ਦਾ ਹੁਕਮ ਦਿੱਤਾ ਹੈ।