ਬਿੱਟੂ ਜਲਾਲਾਬਾਦੀ ,ਫਾਜਿਲਕਾ ,27 ਅਗਸਤ 2023
ਪਿੱਛਲੇ ਦਿਨੀ ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਸਤਲੁਜ਼ ਦੀ ਕਰੀਕ ਰਾਹੀਂ ਆਏ ਪਾਣੀ ਦਾ ਪੱਧਰ ਘੱਟਣ ਨਾਲ ਹੁਣ ਇੰਨ੍ਹਾਂ ਪਿੰਡਾਂ ਵਿਚ ਜਿੰਦਗੀ ਆਪਣੀ ਪੁਰਾਣੀ ਰਵਾਨਗੀ ਵੱਲ ਮੁੜਨ ਲੱਗੀ ਹੈ। ਕਾਂਵਾਂ ਵਾਲੀ ਪੁੱਲ ਤੋਂ ਅੱਗੇ ਪੰਜ ਪਿੰਡਾਂ ਤੱਕ ਸੜਕੀ ਸੰਪਰਕ ਬਹਾਲ ਹੋ ਗਿਆ ਹੈ ਜਦ ਕਿ ਬਾਕੀ ਪਿੰਡਾਂ ਵਿਚ ਪਾਣੀ ਦਾ ਪੱਧਰ ਹੋਰ ਘੱਟਣ ਤੇ ਸੜਕ ਸੰਪਰਕ ਸਥਾਪਿਤ ਕੀਤਾ ਜਾਵੇਗਾ। ਦੂਜ਼ੇ ਪਾਸੇ ਪ੍ਰਸ਼ਾਸਨ ਵੱਲੋਂ ਪੰਜਾਬ ਸਕਰਾਰ ਦੀਆਂ ਹਦਾਇਤਾਂ ਅਨੁਸਾਰ ਮ੍ਰਿਤਕਾਂ ਦੇ ਵਾਰਿਸਾਂ ਨੂੰ ਮੁਆਵਜਾ ਦੇਣ ਦੇ ਨਾਲ ਨਾਲ ਘਰਾਂ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਲਈ ਵੀ ਮੁਆਜਵੇ ਦੀ ਵੰਡ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ 141381 ਕਿਉਸਿਕ ਪਾਣੀ ਦੀ ਨਿਕਾਸੀ ਹੁਸੈਨੀਵਾਲਾ ਹੈਡਵਰਕਸ ਤੋਂ ਹੋ ਰਹੀ ਹੈ। ਹਾਲਾਂ ਕਿ ਇਸ ਵਿਚ ਪਹਿਲਾਂ ਦੇ ਮੁਕਾਬਲੇ ਲਗਭਗ 50 ਫੀਸਦੀ ਦੀ ਕਮੀ ਆ ਗਈ ਹੈ। ਜਿਸ ਕਾਰਨ ਫਾਜਿ਼ਲਕਾ ਵਿਚ ਪਾਣੀ ਦਾ ਅਸਰ ਘਟਣ ਲੱਗਿਆ ਹੈ ਅਤੇ ਭੈਣੀ ਰਾਮ ਸਿੰਘ, ਝੰਗੜ ਭੈਣੀ, ਚੱਕ ਰੁਹੇਲਾ, ਤੇਜਾ ਰੁਹੇਲਾ ਅਤੇ ਮਹਾਤਮ ਨਗਰ ਤੱਕ ਸੜਕ ਮਾਰਗ ਆਰਜੀ ਤੌਰ ਤੇ ਬਹਾਲ ਹੋ ਗਿਆ ਹੈ।
ਇਸ ਤੋਂ ਬਿਨ੍ਹਾਂ ਜਿੰਨ੍ਹਾਂ ਪਿੰਡਾਂ ਵਿਚ ਪਾਣੀ ਦਾ ਪੱਧਰ ਨੀਵਾਂ ਹੋਇਆ ਹੈ ਉਥੇ ਪਰਿਵਾਰਾਂ ਦੇ ਪੁਰਸ਼ ਮੈਂਬਰ ਆਪਣੇ ਘਰ ਬਾਰ ਸੰਭਾਲਣ ਲਈ ਵਾਪਿਸ ਪਰਤੇ ਹਨ ਜਦ ਕਿ ਹਾਲਾਂਕਿ ਹਾਲੇ ਵੀ ਬੱਚੇ, ਬਜੁਰਗ ਅਤੇ ਔਰਤਾਂ ਨੂੰ ਰਾਹਤ ਕੈਂਪਾਂ ਜਾਂ ਆਪਣੇ ਰਿਸਤੇਦਾਰਾਂ ਦੇ ਕੋਲ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਫਾਜਿ਼ਲਕਾ ਉਪਮੰਡਲ ਦੇ 16 ਪਿੰਡ ਦੇ ਅਬਾਦੀਆਂ ਇੰਨ੍ਹਾਂ ਹੜ੍ਹਾਂ ਵਿਚ ਪ੍ਰਭਾਵਿਤ ਹੋਈਆਂ ਹਨ ਅਤੇ ਇੰਨ੍ਹਾਂ ਦੇ 4979 ਘਰਾਂ ਦੀ ਲਗਭਗ 17 ਹਜਾਰ ਦੀ ਆਬਾਦੀ ਨੂੰ ਇਸ ਪਾਣੀ ਨੇ ਸਿੱਧੇ ਅਸਿੱਧੇ ਤੌਰ ਤੇ ਪ੍ਰਭਾਵਿਤ ਕੀਤਾ ਹੈ।
ਇਸ ਲਈ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਆਉਣ ਤੋਂ ਪਹਿਲਾਂ ਅਤੇ ਕੁਝ ਲੋਕਾਂ ਨੂੰ ਪਾਣੀ ਆਉਣੇ ਤੇ ਐਨਡੀਆਰਐਫ ਦੀਆਂ ਟੀਮਾਂ ਨਾਲ ਕੱਢਿਆ ਗਿਆ ਸੀ। ਹੁਣ ਪਾਣੀ ਦਾ ਪੱਧਰ ਨੀਵਾਂ ਹੋ ਜਾਣ ਕਾਰਨ ਐਨਡੀਆਰਐਫ ਦੀਆਂ ਟੀਮਾਂ ਵਾਪਿਸ ਚਲੀਆਂ ਗਈਆਂ ਹਨ।
ਫਾਜਿ਼ਲਕਾ ਉਪਮੰਡਲ ਦੇ ਇੰਨ੍ਹਾ ਪਿੰਡਾਂ ਵਿਚ 5040 ਤਰਪਾਲਾਂ, 3600 ਫੂਡ ਪੈਕੇਟ ਅਤੇ 8327 ਰਾਸ਼ਨ ਕਿੱਟਾਂ ਅਤੇ 30 ਕੁਇੰਟਲ ਖੁੱਲਾ ਰਾਸ਼ਨ ਵੰਡਿਆ ਗਿਆ ਹੈ। ਇਸੇ ਤਰਾਂ ਜਾਨਵਰਾਂ ਲਈ 2558 ਥੈਲੇ ਕੈਟਲ ਫੀਡ ਤੇ 5941 ਕੁਇੰਟਲ ਹਰਾ ਚਾਰਾ ਫਾਜਿ਼ਲਕਾ ਉਪਮੰਡਲ ਦੇ ਪਿੰਡਾਂ ਵਿਚ ਵੰਡਿਆ ਗਿਆ ਹੈ।
16 ਮਕਾਨਾਂ ਦੇ ਨੁਕਸਾਨ ਲਈ 10,13,500 ਰੁਪਏ, ਚਾਰ ਮ੍ਰਿਤਕਾਂ ਦੇ ਵਾਰਿਸਾਂ ਨੂੰ 16 ਲੱਖ ਰੁਪਏ ਦਾ ਮੁਆਵਜਾ ਵੰਡਿਆਂ ਗਿਆ ਹੈ। ਇਸੇ ਤਰਾਂ 13 ਜਾਨਵਰਾਂ ਦੀ ਮੌਤ ਤੇ ਬਣਦੇ 4,87,500 ਰੁਪਏ ਦੇ ਮੁਆਵਜੇ ਵਿਚੋਂ 1,12,500 ਰੁਪਏ ਦੀ ਵੰਡ ਆਨਲਾਇਨ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ ਕੀਤੀ ਜਾ ਚੁੱਕੀ ਹੈ। ਦੂਜ਼ੇ ਪਾਸੇ 8 ਰਾਹਤ ਕੈਂਪਾਂ ਵਿਚ 1497 ਲੋਕ ਆਪਣੇ 977 ਜਾਨਵਰਾਂ ਨਾਲ ਰਹਿ ਰਹੇ ਹਨ ਜਿੰਨ੍ਹਾਂ ਦੀ ਪ੍ਰਸ਼ਾਸਨ ਵੱਲੋਂ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਦੂਜ਼ੇ ਪਾਸੇ ਮੰਡੀ ਬੋਰਡ ਦੀਆਂ ਟੀਮਾਂ ਲਗਾਤਾਰ ਸੜਕੀ ਮਾਰਗ ਖੋਲਣ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ