ਹਰਿੰਦਰ ਨਿੱਕਾ , ਪਟਿਆਲਾ 15 ਅਗਸਤ 2023
ਹਰਿਆਣਾ ਸੂਬੇ ਦੇ ਅੰਬਾਲਾ ਸਦਰ ਥਾਣਾ ਖੇਤਰ ‘ਚ ਕਰੀਬ 8 ਵਰ੍ਹੇ ਪਹਿਲਾਂ ਵਿਆਹੀ ਇੱਕ ਔਰਤ Main Highway ਰਾਜਪੁਰਾ ਤੇ ਜੰਗਪੁਰਾ ਨੇੜੇ ਸਥਿਤ ਇੱਕ ਹੋਟਲ ‘ਚ ਆਪਣੇ ਦੋਸਤ ਨਾਲ ਮੁਲਾਕਾਤ ਲਈ ਪਹੁੰਚੀ। ਔਰਤ ਨੂੰ ਦੋਸ਼ੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਧਰਿਆ । ਡਰ ਅਤੇ ਸਹਿਮ ਦੀ ਮਾਰੀ ਔਰਤ ਆਪਣੇ ਬਚਾਅ ਲਈ ਅੰਬਾਲਾ ਇਲਾਕੇ ਵਿੱਚ ਪਹੁੰਚ ਗਈ ਤਾਂ ਉਸ ਨੇ ਖੁਦ ਨਾਲ ਹੋਏ ਅੱਤਿਆਚਾਰ ਦੀ ਦਰਦ ਭਰੀ ਦਾਸਤਾਨ ਥਾਣਾ ਵੂਮੈਨ ਜਿਲਾ ਅੰਬਾਲਾ ਦੀ ਪੁਲਿਸ ਕੋਲ ਸੁਣਾਈ। ਜਿੰਨ੍ਹਾਂ ਨੇ ਵਕੂਆ ਵਾਰਦਾਤ ਦਾ ਖੇਤਰ ਨਾ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜ਼ੀਰੋ ਐਫ.ਆਈ.ਆਰ. ਦਰਜ਼ ਕਰਕੇ,ਜਿਲ੍ਹਾ ਪਟਿਆਲਾ ਦੀ ਪੁਲਿਸ ਕੋਲ ਲਿਖਤੀ ਰੂਪ ‘ਚ ਬੰਦ ਲਿਫਾਫੇ ਵਿੱਚ ਪੈਕ ਕਰਕੇ,ਭੇਜ ਦਿੱਤੀ।
ਜੀਰੋ ਨੰਬਰ ਐਫ.ਆਈ.ਆਰ. ਵਿੱਚ ਅੱਤਿਆਚਾਰ ਤੋਂ ਪੀੜਤ ਔਰਤ ਨੇ ਦੱਸਿਆ ਕਿ ਮੁਦੈਲਾ ਦਾ ਵਿਆਹ ਸਾਲ 2015 ਵਿੱਚ ਥਾਣਾ ਸਦਰ ਅੰਬਾਲਾ ਅਧੀਨ ਪੈਂਦੇ ਇੱਕ ਪਿੰਡ ‘ਚ ਹੋਇਆ ਸੀ । ਆਪਣੇ ਪਤੀ ਨਾਲ ਤਕਰਾਰਬਾਜੀ ਹੋਣ ਕਾਰਨ ਮੁਦੈਲਾ ਆਪਣੇ ਮਾਤਾ-ਪਿਤਾ ਨਾਲ ਕਸਬਾ ਬਨੂੰੜ ਵਿਖੇ ਆ ਕੇ ਰਹਿਣ ਲੱਗ ਪਈ। ਇਸੇ ਦੌਰਾਨ ਮੁਦੈਲਾ ਦੀ ਮੁਲਾਕਤ ਦੋਸ਼ੀ ਮਲਕੀਤ ਸਿੰਘ ਵਾਸੀ ਹਵੇਲੀ ਬਸੀ,ਬਨੂੰੜ ਨਾਲ ਹੋ ਗਈ ਸੀ। ਦੋਸ਼ੀ ਮਲਕੀਤ ਸਿੰਘ ਨੇ ਮੁਦੈਲਾ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਸਟਾਰ ਹੋਟਲ ਮੇਨ ਹਾਈਵੇ ਰਾਜਪੁਰਾ ਤੋਂ ਬਨੂੰੜ ਨੇੜੇ ਜੰਗਪੁਰਾ ਵਿਖੇ ਬੁਲਾਇਆ। ਦੋਸ਼ੀ ਨੇ ਇਕੱਲਤਾ ਦਾ ਫਾਇਦਾ ਉਠਾਉਂਦੇ ਹੋਏ ਮੁਦੈਲਾ ਨਾਲ ਜਬਰ ਜ਼ਿਨਾਹ ਕੀਤਾ ਅਤੇ ਇਸ ਘਟਨਾ ਸਬੰਧੀ ਦੱਸਣ ਪਰ ਦੋਸ਼ੀ ਨੇ ਜਾਨੋ ਮਾਰਨ ਦੀਆ ਧਮਕੀਆਂ ਵੀ ਦਿੱਤੀਆ। ਪਰੰਤੂ ਡਰੀ ਸਹਿਮੀ ਔਰਤ ਨੇ ਘਟਨਾ ਦੀ ਸੂਚਨਾ ਵੂਮੈਨ ਥਾਣਾ, ਜਿਲ੍ਹਾ ਅੰਬਾਲਾ ਵਿਖੇ ਦਿੱਤੀ। ਪੀੜਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਮਲਕੀਤ ਸਿੰਘ ਦੇ ਖਿਲਾਫ ਮੁਕੱਦਮਾ ZERO FIR DTD 1/8/2023 U/S 376 (2) (N) I P C ਥਾਣਾ ਵੂਮੈਨ ਜਿਲਾ ਅੰਬਾਲਾ, ਹਰਿਆਣਾ ਵਿਖੇ ਦਰਜ਼ ਰਜਿਸਟਰ ਕਰਕੇ,ਇਹ ਐਫ.ਆਈ.ਆਰ. ਲਿਫਾਫਾ ਬੰਦ ਕਰਕੇ, ਪਟਿਆਲਾ ਪੁਲਿਸ ਕੋਲ ਭੇਜ ਦਿੱਤੀ। ਜਿਸ ਦੇ ਅਧਾਰ ਪਰ ਪੁਲਿਸ ਨੇ ਜ਼ੀਰੋ ਐਫ.ਆਈ.ਆਰ. ਨੂੰ ਪੁਲਿਸ ਥਾਣਾ ਬਨੂੰੜ ਵਿਖੇ ਮੁਕੱਦਮਾ ਨੰਬਰ 106 ਤਹਿਤ ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਤੇ ਦੋਸ਼ੀ ਦੀ ਗਿਰਫਤਾਰੀ ਦਾ ਅਮਲ ਸ਼ੁਰੂ ਕਰ ਦਿੱਤਾ ਹੈ।