ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਫੌਗਿੰਗ ਸਪਰੇ ਅਤੇ ਕਲੋਰੀਨ ਗੋਲੀਆਂ ਘਰ-ਘਰ ਵੰਡਣ ਲਈ ਟੀਮ ਰਵਾਨਾ

Advertisement
Spread information

ਬਿੱਟੂ ਜਲਾਲਾਬਾਦੀ , ਫਾਜ਼ਿਲਕਾ , 21 ਜੁਲਾਈ 2023


     ਹੜ ਪ੍ਰਭਾਵਿਤ ਪਿੰਡਾਂ ਵਿਚ ਫੌਗਿੰਗ  ਸਪਰੇ ਦੇ ਨਾਲ ਪੀਣ ਦੇ ਪਾਣੀ ਲਈ ਕਲੋਰੀਨ ਗੋਲੀਆਂ ਘਰ-ਘਰ ਵੰਡਣ ਲਈ ਸਿਹਤ ਵਿਭਾਗ ਦੀ ਟੀਮ ਅਤੇ ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੀ ਟੀਮ ਨੂੰ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਦੀ ਅਗਵਾਈ ਵਿਚ ਦਫ਼ਤਰ ਸਿਵਿਲ ਸਰਜਨ ਤੋਂ ਜ਼ਿਲ੍ਹੇਦੇ ਪਿੰਡਾਂ ਵਿਚ ਰਵਾਨਾ ਕੀਤਾ ਗਿਆ। ਇਨ੍ਹਾਂ ਟੀਮਾਂ ਦੇ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਮੌਸਮੀ ਬਿਮਾਰੀਆਂ ਬਾਰੇ ਘਰ-ਘਰ ਜਾ ਕੇ ਜਾਗਰੂਕ ਵੀ ਕਰਨਗੇ।                         

   ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਬਬੀਤਾ ਨੇ ਦੱਸਿਆ ਕਿ ਹੁਣ ਸਤਲੁਜ ਦਰਿਆ ਦਾ ਪਾਣੀ ਕਾਫੀ ਘਟ ਗਿਆ ਹੈ। ਪਿੰਡਾਂ ਵਿੱਚ ਮੌਸਮੀ ਬਿਮਾਰੀਆ ਨਾ ਫੈਲਣ ਇਸ ਲਈ ਸਿਹਤ ਵਿਭਾਗ ਵਲੋ ਫੌਗਿੰਗ ਸਪਰੇ ਦੀ ਟੀਮ ਪਿੰਡ ਦੋਨਾਂ ਨਾਨਕਾ, ਰਾਮ ਸਿੰਘ ਭੈਣੀ ਅਤੇ ਤੇਜਾ ਰੁਹੇਲਾ ਦੇ ਨਾਲ ਹੋਰ ਪਿੰਡਾਂ ਵਿੱਚ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਪਿੰਡਾਂ ਵਿਚ ਪੀਣ ਵਲੇ ਪਾਣੀ ਬਾਰੇ ਵੀ ਜਾਗਰੂਕ ਕਰਦੇ ਹੋਏ ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੀ ਟੀਮ ਕਲੋਰੀਨ ਦੀ ਗੋਲੀਆਂ ਆਸ਼ਾ ਵਰਕਰ ਦੇ ਸਹਿਯੋਗ ਨਾਲ ਵੰਡ ਰਹੀ ਹੈ ਅਤੇ ਲੋਕਾ ਨੂੰ ਮੌਸਮੀ ਬਿਮਾਰੀਆਂ ਬਾਰੇ ਵੀ ਜਾਗਰੂਕ ਕਰ ਰਹੀ ਹੈ।

  ਇਸ ਮੌਕੇ ਡਾ. ਪੰਕਜ ਚੌਹਾਨ, ਡਾਕਟਰ ਦੁਸ਼ਯੰਤ ਯਾਦਵ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਵਿੱਕੀ ਕੁਮਾਰ  ਅਤੇ ਆਂਚਲ ਸਮੇਤ ਹੋਰ ਸਟਾਫ ਵੀ ਹਾਜ਼ਰ ਸੀ।

Advertisement
Advertisement
Advertisement
Advertisement
error: Content is protected !!