ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰਾਂ ਦੀ ਘੁਰਕੀ, ਮੰਗਾਂ ਕਰੋ ਪੂਰੀਆਂ, ਨਹੀਂ ਫਿਰ ਅਸੀਂ

Advertisement
Spread information
ਅਸ਼ੋਕ ਵਰਮਾ , ਬਠਿੰਡਾ 5 ਜੂਨ 2023
      ਬਠਿੰਡਾ ਜੇਲ੍ਹ ਵਿੱਚ ਬੰਦ ਕੁੱਝ ਗੈਂਗਸਟਰਾਂ ਨੇ ਜੇਲ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਘੁਰਕੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ,ਉਦੋਂ ਤੱਕ ਉਹ ਕੁੱਝ ਵੀ ਨਹੀਂ ਖਾਣਗੇ। ਗੈਂਗਸਟਰਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੁਰੂ ਕੀਤੀ ਜੇਲ ਅੰਦਰ ਭੁੱਖ ਹੜਤਾਲ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਉਨਾਂ ਨੇ ਮਈ ਮਹੀਨੇ ਦੇ ਦੂਜੇ ਹਫਤੇ ਭੁੱਖ ਹੜਤਾਲ ਕਰ ਦਿੱਤੀ ਸੀੇ ਜਿਸ  ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਐਤਕੀਂ ਗੈਂਗਸਟਰਾਂ ਨੇ ਆਪਣੀਆਂ ਮੰਗਾ ਪੂਰੀਆਂ ਨਾਂ ਹੋਣ ਤੱਕ ਇਹ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਗੈਂਗਸਟਰ ਏਦਾਂ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
    ਦੱਸਣਯੋਗ ਹੈ ਕਿ ਇਸ ਕੇਂਦਰੀ ਜੇਲ੍ਹ ਦੇ ਹਾਈ ਸਕਿਉਰਟੀ ਸੈਲ ਵਿੱਚ ਕਈ ਨਾਮੀ ਗੈਂਗਸਟਰ ਬੰਦ ਹਨ  । ਜੇਲ੍ਹ ਸੂਤਰਾਂ ਮੁਤਾਬਕ ਕੁੱਝ ਗੈਂਗਸਟਰਾਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਪਣੀਆਂ ਮੰਗਾਂ ਜਿਨ੍ਹਾਂ ਵਿੱਚ ਐਲਈਡੀ ਸਮੇਤ ਹੋਰ ਸਹੂਲਤਾਂ ਸ਼ਾਮਲ ਹਨ ਨੂੰ ਲੈ ਕੇ ਸ਼ਨਿੱਚਰਵਾਰ ਤੋਂ ਦੂਜੀ ਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਅੱਜ ਵੀ ਖਾਣਾ ਨਹੀਂ ਖਾਧਾ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਉਹ ਕੁੱਝ ਨਹੀਂ ਖਾਣਗੇ। ਇਸ ਤੋਂ ਪਹਿਲਾਂ ਉਨ੍ਹਾਂ 11 ਮਈ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਚਾਰ ਦਿਨ ਜਾਰੀ ਰਹੀ ਸੀ।                                                     
     ਉਦੋਂ ਏਡੀਸੀ ਬਠਿੰਡਾ ਨੇ ਹੜਤਾਲੀਆਂ ਨਾਲ ਗੱਲਬਾਤ ਕਰਨ ਮਗਰੋਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ ਜਿਸ  ਤੋਂ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਸੀ । ਹੁਣ ਜਦੋਂ ਵੀਹ ਦਿਨ ਲੰਘਣ ਬਾਅਦ ਵੀ ਹਾਈ ਸਕਿਉਰਿਟੀ ਸੈੱਲ ਵਿੱਚ ਟੀ.ਵੀ. ਨਹੀਂ ਲਾਇਆ ਗਿਆ ਤੇ ਇਸ ਕਾਰਨ ਗੈਂਗਸਟਰਾਂ ਨੇ ਮੁੜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਭੁੱਖ ਹੜਤਾਲ ਦੇ ਮੱਦੇਨਜ਼ਰ ਜੇਲ੍ਹ ਦੇ ਅੰਦਰ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੂੰ ਤਾਇਨਾਤ ਕੀਤਾ ਗਿਆ  ਹੈ।
    ਹੜਤਾਲੀ ਗੈਂਗਸਟਰਾਂ ਵੱਲੋਂ  ਆਪਣੇ ਘਰਾਂ ‘ਚ ਮੋਬਾਈਲ ਫ਼ੋਨ ‘ਤੇ ਗੱਲ ਕਰਨ  ਅਤੇ  ਕੈਦੀਆਂ ਵਾਂਗ ਜੇਲ੍ਹ ਵਿੱਚ ਘੁੰਮਣ-ਫਿਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਪਣੇ ਖ਼ਰਚੇ `ਤੇ ਟੀਵੀ ਸੈੱਟ ਲਾਉਣ ਦੀ ਪ੍ਰਵਾਨਗੀ ਮੰਗੀ ਹੈ। ਹੜਤਾਲ ਕਰ ਰਹੇ ਗੈਂਗਸਟਰਾਂ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਕੋਈ ਕੈਦੀ ਇਸ ਸਹੂਲਤ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਤੋਂ ਇਹ ਸਹੂਲਤ ਵਾਪਸ ਲਈ ਜਾ ਸਕਦੀ ਹੈ। 
Advertisement
Advertisement
Advertisement
Advertisement
Advertisement
error: Content is protected !!