ਅਸ਼ੋਕ ਵਰਮਾ , ਬਠਿੰਡਾ 5 ਜੂਨ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਨਾਲ ਸਬੰਧਤ ਗੁਰੂ ਗੋਬਿੰਦ ਸਿੰਘ ਨਗਰ ਦੇ ਪੈਰੋਕਾਰਾਂ ਨੇ ਅੱਜ ਡੇਰੇ ਵੱਲੋਂ ਸਮਾਜਿਕ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਮਾਡਲ ਟਾਊਨ ਫੇਜ 4-5 ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਾਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਸੰਕਲਪ ਲਿਆ। ਡੇਰਾ ਸ਼ਰਧਾਲੂਆਂ ਨੇ ਆਖਿਆ ਕਿ ਉਹ ਇਹ ਕਾਰਜ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਅਗਵਾਈ ਵਿੱਚ ਚਲਾਏ ਜਾ ਰਹੇ 157 ਮਾਨਵਤਾ ਭਲਾਈ ਕਾਰਜਾਂ ਤਹਿਤ ਕਰ ਰਹੇ ਹਨ।
ਇਸ ਮੌਕੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ 85 ਮੈਂਬਰ ਕੁਲਬੀਰ ਸਿੰਘ ਇੰਸਾਂ ਅਤੇ 85 ਮੈਂਬਰ ਰਜਿੰਦਰ ਗੋਇਲ ਇੰਸਾਂ ਨੇ ਕਿਹਾ ਕਿ ਦਿਨ-ਬ-ਦਿਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਮਨੁੱਖਤਾ ਹੀ ਨਹੀਂ ਜੀਵ ਜੰਤੂ ਵੀ ਬਿਮਾਰੀਆਂ ਦੀ ਚਪੇਟ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਗੰਧਲੇ ਹੋਏ ਵਾਤਾਵਰਣ ਦਾ ਹੀ ਸਿੱਟਾ ਹੈ ਕਿ ਬੇਮੌਸਮੀ ਬਰਸਾਤ, ਹੜ, ਹਨੇਰੀਆਂ, ਤੂਫਾਨ, ਭੂਚਾਲ ਅਤੇ ਹੋਰ ਕੁਦਰਤੀ ਆਫ਼ਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਖ ਫ਼ਰਜ਼ ਹੈ।
ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਰੁੱਖਾਂ ਦੀ ਕਟਾਈ ਤੇਜ ਹੋ ਰਹੀ ਹੈ ਉਸ ਨਾਲ ਅਨੇਕ ਤਰਾਂ ਦੀਆਂ ਆਫਤਾਂ ਪੈਦਾ ਹੋਣਗੀਆਂ ਜੋ ਭਵਿੱਖ ਲਈ ਨੁਕਸਾਨਦੇਹ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਕਿਸੇ ਕਿਸਮ ਦਾ ਸੰਤਾਪ ਨਾ ਹੰਢਾਉਣਾ ਪਵੇ ਇਸ ਲਈ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਅਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਡੇਰਾ ਆਗੂ ਪ੍ਰਬੰਧਕਾਂ ਨੇ ਵਾਤਾਵਰਨ ਬਚਾਉਣ ਲਈ ਆਮ ਲੋਕਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਏਰੀਆ ਪ੍ਰੇਮੀ ਸੇਵਕ ਵਿੱਕੀ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਗੁਰਪ੍ਰੀਤ ਇੰਸਾਂ ਨੇ ਦੱਸਿਆ ਕਿ ਬਲਾਕ ਦੀ ਸਾਧ ਸੰਗਤ ਵੱਲੋਂ ਪਿਛਲੇ ਕਈ ਸਾਲਾਂ ਤੋਂ ਡੇਰਾ ਸਿਰਸਾ ਮੁਖੀ ਦੇ ਜਨਮ ਮਹੀਨੇ ਅਤੇ ਦੇਸ਼ ਦੇ ਅਜ਼ਾਦੀ ਦਿਹਾੜੇ ਮੌਕੇ ਵੱਡੀ ਪੱਧਰ ਤੇ ਪੌਦੇ ਲਗਾਏ ਜਾਂਦੇ ਹਨ ਜਿੰਨਾਂ ਦੀ ਪੂਰੀ ਤਨਦੇਹੀ ਨਾਲ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 2009 ਤੋਂ ਲੈ ਕੇ ਹੁਣ ਤੱਕ ਬਲਾਕ ਬਠਿੰਡਾ ਤਰਫੋਂ1ਲੱਖ70ਹਜਾਰ 208 ਪੌਦੇ ਲਾਏ ਗਏ ਹਨ।
ਇਸ ਮੌਕੇ ਬਾਗਬਾਨੀ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਜਸ਼ਨ ਇੰਸਾਂ, ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਕਿਸ਼ੋਰ ਇੰਸਾਂ, ਸੁਖਵਿੰਦਰ ਕੜਵਲ ਇੰਸਾਂ, ਅਸ਼ਵਨੀ ਇੰਸਾਂ, ਮੋਹਨ ਲਾਲ ਇੰਸਾਂ, ਹਰਦੇਵ ਸੰਘਰ ਇੰਸਾਂ, ਸਰਵਣ ਇੰਸਾਂ, ਕਮਲ ਇੰਸਾਂ, ਜਰੀਨਾ ਇੰਸਾਂ, ਕਰਮਜੀਤ ਇੰਸਾਂ, ਅਮਨ ਇੰਸਾਂ, ਅਨੂ ਇੰਸਾਂ, ਕੁਲਵੰਤ ਇੰਸਾਂ ਅਤੇ ਦਿਵਿਆ ਇੰਸਾਂ ਹਾਜਰ ਸਨ।