ਫਲਾਇੰਗ ਫੈਦਰਜ ਸੰਸਥਾ ਦੀ ਵੱਡੀ ਪ੍ਰਾਪਤੀ
ਰਘਵੀਰ ਹੈਪੀ , ਬਰਨਾਲਾ 30 ਮਈ 2023
ਫਲਾਇੰਗ ਫੈਦਰਜ ਸੰਸਥਾ ਬਰਨਾਲਾ ਵੱਲੋ ਚਲਾਏ ਜਾ ਰਹੇ ਆਈਲੈਟਸ ਅਤੇ ਇਮੀਗਰੇਸ਼ਨ ਪ੍ਰੋਗਰਾਮ ਤਹਿਤ ਸੰਸਥਾ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਸੁਪਨੇ ਸਾਕਾਰ ਕਰਦੀ ਆ ਰਹੀ ਹੈ। ਇਸੇ ਸਿਲਸਲੇ ਨੂੰ ਕਾਇਮ ਰੱਖਦਿਆਂ ਸੰਸਥਾ ਵੱਲੋਂ ਵਿਦਿਆਰਥੀ ਇਸ਼ਾਨਦੀਪ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜਾ ਕੇਵਲ 8 ਦਿਨਾਂ ਵਿੱਚ ਹੀ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਫਲਾਇੰਗ ਫੈਦਰਜ ਸੰਸਥਾ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਦੇ ਇਛੁੱਕ ਵਿਦਿਆਰਥੀਆਂ ਦੀ ਇਸ ਇੱਛਾ ਪੂਰਤੀ ਲਈ ਸਦਾ ਤਤਪਰ ਰਹਿੰਦੀ ਹੈ। ਉਹਨਾਂ ਦੱਸਿਆ ਕਿ ਸੰਸਥਾਂ ਦੁਆਰਾ ਇਸ ਤੋਂ ਪਹਿਲਾਂ ਵੀ ਕਈ ਸਟੱਡੀ ਅਤੇ ਟੂਰਿਸਟ ਵੀਜੇ ਲਗਵਾਏ ਗਏ ਹਨ। ਸੰਸਥਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਚਾੳੇਣਾ ਅਤੇ ਉਹਨਾਂ ਨੂੰ ਵਧੀਆਂ ਸਰਵਿਸ ਦੇਣਾ ਹੈ। ਉੱਧਰ ਵਿਦਿਆਰਥੀ ਇਸ਼ਾਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਸੰਸਥਾ ਦੀ ਕਰਜਗੁਜਾਰੀ ਤੋਂ ਕਾਫੀ ਖੁਸ਼ ਅਤੇ ਪ੍ਰਭਾਵਿਤ ਹਨ , ਕਿਉਕਿ ਸੰਸਥਾ ਦੁਆਰਾ ਮੇਰਾ ਕੈਨੇਡਾ ਦਾ ਸਟੱਡੀ ਵੀਜਾ ਕੇਵਲ 8 ਹੀ ਦਿਨਾਂ ਵਿੱਚ ਲਗਵਾ ਦਿੱਤਾ ਅਤੇ ਇਸ ਨਾਲ ਮੇਰਾ ਕੀਮਤੀ ਸਮਾਂ ਅਤੇ ਪੈਸਾ ਦੋਵਾਂ ਦਾ ਕਾਫੀ ਫਾਇਦਾ ਹੋਇਆ ਹੈ ।
ਵਰਨਣਯੋਗ ਹੈ ਕਿ ਫਲਾਇੰਗ ਫੈਦਰਜ ਦਾ ਆਈਲੈਟਸ ਅਤੇ ਇਮੀਗਰੇਸ਼ਨ ਦੇ ਖੇਤਰ ਵਿੱਚ ਅਪਣਾ ਵੱਖਰਾ ਹੀ ਨਾਮ ਹੈ। ਇਹ ਸੰਸਥਾਂ ਕਾਫੀ ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਸਫਲਤਾ ਪ੍ਰਾਪਤ ਕਰ ਹੁਣ ਅਪਣੇ ਦੇਸ਼ ਵਿੱਚ ਵੀ ਇਸੇ ਸਿਲਸਲੇ ਨੂੰ ਬਰਕਰਾਰ ਰੱਖ ਰਹੀ ਹੈ। ਇਹ ਨਾਮ ਇੱਥੇ ਦਿੱਤੀਆ ਜਾਣ ਵਾਲੀਆ ਵਧੀਆਂ ਸਹੂਲਤਾਂ,ਅੱਪਡੇਟਿਡ ਸਟੱਡੀ ਮੈਟੀਰਿਅਲ,ਅਧੁਨਿਕ ਤਕਨੀਕਾਂ ਦੀ ਵਰਤੋਂ,ਵਿਦੇਸ਼ੀ ਮਾਹਿਰਾਂ ਦੇ ਅਨੁਭਵ ,ਵਿਦਿਆਰਥੀਆਂ ਅਤੇ ਸਟਾਫ ਦੀ ਲਗਨ ਅਤੇ ਯੋਗ ਅਗਵਾਈ ਕਰਕੇ ਹੀ ਸੰਭਵ ਹੋਇਆ ਹੈ। ਇਸ ਮੌਕੇ ਸੰਸਥਾ ਦੇ ਹੈਡ ਸ੍ਰੀ ਸ਼ਿਵ ਸਿੰਗਲਾ ਨੇ ਹੋਰਨਾਂ ਵਿਦਿਆਰਥੀਆਂ ਅਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਮਯਾਬੀ ਲਈ ਨਿਰੰਤਰ ਕੋਸ਼ਿਸ਼ਾਂ ਜਾਰੀ ਰੱਖਣ ਅਤੇ ਅਪਣੇ ਹੁਨਰ ਨੂੰ ਹੋਰ ਵੀ ਨਿਖਾਰਣ ਅਤੇ ਆਉਣ ਵਾਲੇ ਭਵਿੱਖ ਨੂੰ ਉਜਵਲ ਬਣਾਉਣ। ਉਹਨਾਂ ਕਿਹਾ ਕਿ ਫਲਾਇੰਗ ਫੈਦਰਜ ਸੰਸਥਾ ਤੁਹਾਡੀ ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਅਤੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨੇ ਦੀ ਪੂਰਤੀ ਲਈ ਹਰ ਪਲ ਤਿਆਰ ਹੈ ਅਤੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ ।ਅੰਤ ਵਿੱਚ ਉਨ੍ਹਾਂ ਨੇ ਇਸ਼ਾਨਦੀਪ ਸਿੰਘ ਨੂੰ ਕੈਨੇਡਾ ਦਾ ਸਟੱਡੀ ਵੀਜਾ ਸੋਂਪਦੇ ਹੋਏ ਵਧਾਈ ਦਿੰਦਿਆ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ।