ਰਘਵੀਰ ਹੈਪੀ , ਬਰਨਾਲਾ 1 ਮਈ 2023
ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਬੱਚਿਆਂ ਨੇ ਮਜ਼ਦੂਰ ਦਿਵਸ ਸਬੰਧੀ ਕਵਿਤਾਵਾਂ, ਭਾਸ਼ਣ, ਨਾਟਕ, ਗੀਤ ਆਦਿ ਪੇਸ਼ਕਾਰੀ ਕੀਤੀਆਂ । ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਵਿੋਸਥਾਰ ਪੂਰਵਕ ਦੱਸਿਆ। ਬੱਚਿਆਂ ਨੂੰ ਦੱਸਿਆ ਕਿ ਜੋ ਲੋਕ ਕਿਸੇ ਵੀ ਸੰਸਥਾ ਵਿੱਚ ਕੰਮ ਕਰਦੇ ਹਨ ਜਾਂ ਕਿਸੇ ਵੀ ਦਿਹਾੜੀ ਜਾਂ ਕੰਪਨੀ ਵਿੱਚ ਕੰਮ ਕਰਦੇ ਹਨ , ਜੋ ਘਰ, ਇਮਾਰਤ, ਵਾਹਨ ਆਦਿ ਤੋਂ ਸਾਡੀਆਂ ਰੋਜ਼ਾਨਾ ਲੋੜਾਂ ਵਿੱਚ ਸਾਡੀ ਮਦਦ ਕਰਨ ਲਈ ਹਰ ਰੋਜ਼ ਸਖ਼ਤ ਮਿਹਨਤ ਕਰਦੇ ਹਨ। ਇਹ ਦਿਨ ਉਨ੍ਹਾਂ ਸਾਰਿਆਂ ਲਈ ਹੈ ਅਤੇ ਇਹ ਦਿਨ ਸਾਰਿਆਂ ਦਾ ਸਨਮਾਨ ਕਰਨ ਦਾ ਹੈ। ਸਾਰੇ ਬੱਚਿਆਂ ਨੂੰ ਸਿਖਾਇਆ ਗਿਆ ਕਿ ਸਾਨੂੰ ਇਨ੍ਹਾਂ ਸਾਰਿਆਂ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ । ਜਿੰਨ੍ਹਾਂ ਸਾਰਿਆਂ ਦੀ ਬਦੌਲਤ ਅਸੀਂ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ । ਇਸ ਮੌਕੇ ਸਕੂਲ ਦੇ ਸਮੂਹ ਡਰਾਈਵਰਾਂ, ਗੇਟ ਕੀਪਰ, ਚਪੜਾਸੀ, ਸਫਾਈ ਸੇਵਕਾਂ, ਸਕਿਓਰਟੀ ਗਾਰਡ ਅਤੇ ਸਕੂਲ ਦੇ ਸਾਰੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸਾਰੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਹਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸ਼ਰੂਤੀ ਸ਼ਰਮਾ , ਵਾਈਸ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਅਤੇ ਸਮੁੱਚੇ ਸਕੂਲ ਸਟਾਫ਼ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਸਾਰੇ ਕਰਮਚਾਰੀਆਂ ਨੂੰ ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਤੀਆਂ ਗਈਆਂ।