-ਏ ਡੀ ਜੀ ਪੀ ਟਰੈਫਿਕ ਚੰਡੀਗੜ੍ਹ ਵੱਲੋਂ ਨਵੇਂ ਨਿਯਮਾਂ ਵਾਲਾ ਪੱਤਰ ਜਾਰੀ
ਚੰਡੀਗੜ੍ਹ, ਬੀ ਐੱਸ ਬਾਜਵਾ 24 ਮਾਰਚ 2023
ਪੰਜਾਬ ਸੂਬੇ ਅੰਦਰ ਲੋਕਾਂ ਨੂੰ ਰੋਜ਼ਾਨਾ ਹਜ਼ਾਰਾਂ ਚਾਲਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਥਾਵਾਂ ਤੋਂ ਸ਼ੋਸਲ ਮੀਡੀਏ ਤੇ ਅਕਸਰ ਹੀ ਵੀਡੀਓ ਸਾਹਮਣੇ ਆਉਂਦੀਆਂ ਹਨ ਕਿ ਲੋਕਾਂ ਦਾ ਵਹੀਕਲ ਦੇ ਚਾਲਾਨ ਨੂੰ ਲੈ ਕੇ ਟਰੈਫਿਕ ਪੁਲਿਸ ਨਾਲ ਝਗੜਾ ਹੋ ਗਿਆ ਹੈ।ਪਰੰਤੂ ਹੁਣ ਆਮ ਲੋਕਾਂ ਦੇ ਵਹੀਕਲਾਂ ਦਾ ਟਰੈਫਿਕ ਪੁਲਿਸ ਜਲਦੀ ਚਾਲਾਨ ਨਹੀਂ ਕਰ ਸਕੇਗੀ।ਕਿਉਂਕਿ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ ਵੱਲੋਂ ਇੱਕ ਨਵੇਂ ਨਿਯਮਾਂ ਵਾਲਾ ਪੱਤਰ ਜਾਰੀ ਕੀਤਾ ਹੈ।ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ ਵੱਲੋਂ ਜ਼ਿਲ੍ਹਿਆ ਦੇ ਸਮੂਹ ਕਮਿਸ਼ਨਰ ਪੁਲਿਸ ਅਤੇ ਸਮੂਹ ਸੀਨੀਅਰ ਕਪਤਾਨ ਪੁਲਿਸ ਨੂੰ ਪੱਤਰ ਨੰਬਰ 5120-47/ਟਰੈਫਿਕ-4 ਮਿਤੀ 20-03-2023 ਜਾਰੀ ਕੀਤਾ ਹੈ ਅਤੇ ਕੁਝ ਹਦਾਇਤਾਂ ਦਿੱਤੀਆਂ ਹਨ:
ਕੀ ਹੈ ਪੱਤਰ ਅਨੁਸਾਰ:
ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ ਵੱਲੋਂ ਜਾਰੀ ਪੱਤਰ ਵਿਚ ਹਵਾਲਾ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਚੰਡੀਗੜ੍ਹ ਦਾ ਦਿੱਤਾ ਗਿਆ ਹੈ।ਜਿਸ ਅਨੁਸਾਰ ਭਾਰਤ ਸਰਕਾਰ ਦੀ ਮੋਬਾਇਲ ਐਪ m parivahan ਅਤੇ ਡੀਗੀ ਲਾਕਰ ਵਿਚ ਰੱਖੇ ਗੱਡੀਆਂ ਅਤੇ ਹੋਰ ਵਹੀਕਲਾਂ ਦੇ ਦਸਤਾਵੇਜਾਂ ਨੂੰ ਵੈਲਿਡ ਮੰਨਣ ਲਈ ਕਿਹਾ ਗਿਆ ਹੈ।
ਜਿਸ ਤੋਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਭਾਵ ਜੇਕਰ ਵਹੀਕਲ ਦੇ ਮਾਲਕ ਜਾਂ ਡਰਾਈਵਰ ਕੋਲ ਮੌਕੇ ਪਰ ਦਸਤੀ ਦਸਤਾਵੇਜ਼ ਨਹੀਂ ਹਨ ਤਾਂ ਉਹ ਭਾਰਤ ਸਰਕਾਰ ਦੀ ਮੋਬਾਇਲ ਐਪ m parivahan ਅਤੇ ਡੀਗੀ ਲਾਕਰ ਵਿਚ ਰੱਖੇ ਕਾਗ਼ਜ਼ ਦਿਖਾ ਸਕਦਾ ਹੈ ਅਤੇ ਟਰੈਫਿਕ ਪੁਲਿਸ ਦੇ ਚਾਲਾਨ ਤੋਂ ਬਚ ਸਕਦਾ ਹੈ।ਇਸ ਲਈ ਆਮ ਨਾਗਰਿਕ ਹੁਣ ਇਸ https://play.google.com/store/apps/details?id=com.nic.mparivahan ਤੋਂ ਇਹ ਐਪ ਡਾਊਨਲੋਡ ਕਰਕੇ ਆਪਣੇ ਕਾਗ਼ਜ਼ ਇਨ੍ਹਾਂ ਐਪਾਂ ਵਿਚ ਰੱਖੋ ਤੇ ਬੇਫਿਕਰ ਹੋ ਕੇ ਸਫ਼ਰ ਕਰੋ।
apkpure.com/digilocker-a-simple-and-secure-document-wallet/com.digilocker.an…