ਇੱਕ ਬੇਵੱਸ ਤੇ ਮਜਬੂਰ ਔਰਤ ਦਾ ਸਹਾਰਾ ਬਣੇ ਡੀ.ਸੀ. ਪੂਨਮਦੀਪ

Advertisement
Spread information

ਡੀ.ਸੀ. ਨੇ ਧੌਲਾ ਵਾਸੀ ਮਹਿਲਾ ਦੀ ਕੀਤੀ ਮਦਦ, ਪੈਨਸ਼ਨ ਕੀਤੀ ਮਨਜ਼ੂਰ

ਇੱਕ ਹੋਰ ਸਕੀਮ ਅਧੀਨ 20,000 ਰੁਪਏ ਦੀ ਸਹਾਇਤਾ ਕੀਤੀ ਜਾਵੇਗੀ


ਰਘਵੀਰ ਹੈਪੀ , ਬਰਨਾਲਾ, 6 ਫਰਵਰੀ 2023
     ਮੀਡੀਆ ‘ਚ ਧੌਲਾ ਦੀ ਵਿਧਵਾ ਔਰਤ ਵੱਲੋਂ ਮਦਦ ਲਈ ਲਗਾਈ ਗਈ ਗੁਹਾਰ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਮਹਿਲਾ ਦੀ ਮਦਦ ਕੀਤੀ। ਡਿਪਟੀ ਕਮਿਸ਼ਨਰ ਨੇ ਮਹਿਲਾ ਬਲਜੀਤ ਕੌਰ ਪਤਨੀ ਸਵ: ਸੁਖਪਾਲ ਸਿੰਘ ਵਾਸੀ ਨਾਨਕਪੁਰਾ ਧੌਲਾ ਦੀ ਵਿਧਵਾ ਪੈਨਸ਼ਨ ਅਤੇ ਉਸ ਦੀ ਬੇਟੀ ਦੀ ਆਸ਼ਰਿਤ ਪੈਨਸ਼ਨ ਮਨਜ਼ੂਰ ਕਰਕੇ ਉਸ ਦੇ ਕਾਗਜ਼ਾਤ ਉਸ ਨੂੰ ਆਪਣੇ ਦਫਤਰ ਵਿਖੇ ਸੌਂਪੇ। ਉਹਨਾਂ ਦੱਸਿਆ ਕਿ ਪਿਛਲੇਂ ਦਿਨੀਂ ਬਲਜੀਤ ਕੌਰ ਸਬੰਧੀ ਖ਼ਬਰਾਂ ਛਪੀਆਂ ਸਨ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਗੁਜ਼ਾਰਾ ਔਖਾ ਹੋ ਗਿਆ ਹੈ।
   ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਉਹ ਬਲਜੀਤ ਕੌਰ ਅਤੇ ਉਸ ਦੇ ਬੇਟੀ ਦੀ ਪੈਨਸ਼ਨ ਲਗਾਉਣ। ਇਸ ਉਪਰੰਤ ਸਾਰੀ ਕਾਰਵਾਈ ਪੂਰਨ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਲ ਹੀ ਬਲਜੀਤ ਕੌਰ ਦੇ ਨੈਸ਼ਨਲ ਫੈਮਿਲੀ ਬੈਨੇਫਿਟ ਸਕੀਮ ਅਧੀਨ ਕਾਗ਼ਜ਼ ਭਰ ਦਿੱਤੇ ਗਏ ਹਨ ਜਿਸ ਨਾਲ ਉੇਸ ਨੂੰ ਸਰਕਾਰ ਵੱਲੋਂ 20,000 ਰੁਪਏ ਦੀ ਮਾਲੀ ਮਦਦ ਮਿਲੇਗੀ। ਉਹਨਾਂ ਦੱਸਿਆ ਕਿ ਪਰਿਵਾਰ ਨੂੰ ਪੈਨਸ਼ਨ ਵੀ ਜਲਦ ਹੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਵੀ ਲੋੜ ਅਨੁਸਾਰ ਪਰਿਵਾਰ ਦੀ ਮਦਦ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!