ਹਰਕਤ ‘ਚ ਆਈ ਪੁਲਿਸ, ਜਾਲ੍ਹੀ ਲਾਭਪਾਤਰੀ ਕੇਸ ਦੀ ਜਾਂਚ ਸ਼ੁਰੂ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 4 ਜਨਵਰੀ 2023

   ਸ਼ਹਿਰ ਦੀ ਇੱਕ ਬਹੁਚਰਚਿਤ ਦੁਕਾਨਦਾਰ ਵੱਲੋਂ ਕਥਿਤ ਤੌਰ ਤੇ ਤਿਆਰ ਕੀਤੀ ਗਈ ਜਾਲ੍ਹੀ ਫਰਜ਼ੀ ਲਾਭਪਾਤਰੀ ਦਾ ਮਾਮਲਾ, ਬਰਨਾਲਾ ਟੂਡੇ ਵੱਲੋਂ 3 ਜਨਵਰੀ ਨੂੰ ” ਇਹ ਐ ਸਰਕਾਰ ! ਬਰਨਾਲਾ ‘ਚ ਜਾਲ੍ਪ੍ਰਹੀ ਦਸਤਾਵੇਜਾਂ ਦੀ ਭਰਮਾਰ “ ਟਾਈਟਲ ਹੇਠ, ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਅਮਨਦੀਪ ਸਿੰਘ ਪੁੱਤਰ  ਬਲਵਿੰਦਰ ਸਿੰਘ ਵਾਸੀ ਜੰਡਾਂ ਵਾਲਾ ਰੋਡ ,ਬਰਨਾਲਾ ਦੀ ਸ਼ਕਾਇਤ ਦੀ ਇਨਕੁਆਰੀ ਏ.ਐਸ.ਆਈ. ਗੁਰਮੇਲ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਏ.ਐਸ.ਆਈ. ਗੁਰਮੇਲ ਸਿੰਘ ਨੇ ਪੁੱਛਣ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੀ ਦੁਕਾਨਦਾਰ ਦੇ ਖਿਲਾਫ ਸ਼ਕਾਇਤ ਕੀਤੀ ਗਈ ਹੈ, ਉਸ ਨੂੰ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਸੀ , ਪਰੰਤੂ ਉਹ ਫਿਲਹਾਲ ਪੜਤਾਲ ‘ਚ ਆਪਣਾ ਪੱਖ ਦੱਸਣ ਲਈ ਪੇਸ਼ ਨਹੀਂ ਹੋਈ ।                      ਦੋਵਾਂ ਧਿਰਾਂ ਦਾ ਪੱਖ ਸੁਣਨ ਅਤੇ ਤਿਆਰ ਕਰਕੇ, ਦਿੱਤੀ ਹੋਈ ਲਾਭਪਾਤਰੀ ਦੇ ਰਿਕਾਰਡ ਨੂੰ ਵੀ ਪੜਤਾਲ ਦਾ ਹਿੱਸਾ ਬਣਾਇਆ ਜਾਵੇਗਾ। ਰਿਕਾਰਡ ਵਾਚਣ ਤੋਂ ਬਾਅਦ ਸਾਹਮਣੇ ਆਏ ਤੱਥਾਂ ਦੇ ਅਧਾਰ ਪਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਰਣਨਯੋਗ ਹੈ ਕਿ, ਅਮਨਦੀਪ ਸਿੰਘ ਨੇ ਸ਼ਕਾਇਤ ਵਿੱਚ ਲਿਖਿਆ ਹੈ ਕਿ ਉਸ ਦੇ ਪਿਤਾ ਦੇ ਨਾਮ ਪਰ ਕਰੀਬ ਇੱਕ ਸਾਲ ਪਹਿਲਾਂ ਸ਼ਹਿਰ ਦੀ ਇੱਕ ਦੁਕਾਨਦਾਰ ਤੋਂ ਲਾਭਪਾਤਰੀ ਬਣਵਾਈ ਸੀ। ਜਿਸ ਨੂੰ ਬਣਾਉਣ ਲਈ ਦੁਕਾਨਦਾਰ ਨੇ 2 ਹਜ਼ਾਰ ਰੁਪਏ ਲਿਆ ਸੀ। ਉਸੇ ਦੁਕਾਨਦਾਰ ਤੋਂ ਮੇਰੀ ਭੈਣ ਦੇ ਵਿਆਹ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਫਾਈਲ ਤਿਆਰ ਕਰਵਾਈ  ਸੀ । ਦੁਕਾਨਦਾਰ ਨੇ ਕਿਹਾ ਸੀ ਕਿ ਉਸ ਨੇ ਸਕੀਮ ਦਾ ਲਾਭ ਦਿਵਾਉਣ ਲਈ ਫਾਈਲ ਨੰਬਰ 1836 ਤੇ ਸਬੰਧਿਤ ਦਫਤਰ ਵਿੱਚ ਜਮ੍ਹਾ ਕਰਵਾ ਦਿੱਤੀ ਹੈ। ਮੇਰੇ ਪਿਤਾ ਨੂੰ ਦੁਕਾਨਦਾਰ ਵੱਲੋਂ ਦਿੱਤੀ ਲਾਭਪਾਤਰੀ ਕਾਪੀ ਦਾ ਨੰਬਰ PB.75 W.031323 ਹੈ । ਅਮਨਦੀਪ ਨੇ ਦੱਸਿਆ ਕਿ ਜਦੋਂ ਲੰਬਾ ਸਮਾਂ ਬੀਤ ਜਾਣ ਤੇ ਵੀ ਸਰਕਾਰੀ ਲਾਭ ਨਾ ਮਿਲਣ ਬਾਰੇ, ਦਫਤਰ ਵਿੱਚ ਪਤਾ ਕੀਤਾ ਤਾਂ, ਉੱਥੋਂ ਪਤਾ ਲੱਗਿਆ ਕਿ ਉੱਥੇ ਨਾ ਤਾਂ ਫਾਈਲ ਜਮ੍ਹਾਂ ਕਰਵਾਈ ਗਈ ਹੈ ਅਤੇ ਨਾ ਹੀ ਦਫਤਰ ਦੇ ਰਿਕਾਰਡ ਅਨੁਸਾਰ ਲਾਭਪਾਤਰੀ ਬਣੀ ਹੋਈ ਹੈ। ਹੋਰ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਉਕਤ ਨੰਬਰ ਦੀ ਲਾਭਪਾਤਰੀ ਜਗਸੀਰ ਸਿੰਘ ਦੇ ਨਾਂ ਵੀ ਬਣੀ ਹੋਈ ਹੈ। ਜਦੋਂਕਿ ਉਕਤ ਨੰਬਰ ਦੀ ਰਿਕਾਰਡ ਅਨੁਸਾਰ ਅਸਲੀ ਲਾਭਪਾਤਰੀ ਭੋਲਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮਗੜੀਆ ਰੋਡ ਬਰਨਾਲਾ ਦੇ ਨਾਮ ਪਰ ਦਰਜ਼ ਹੈ। ਯਾਦ ਰਹੇ ਕਿ PUNJAB BUILDING AND OTHER CONSTRUCTION WORKERS WELFARE BOARD ਦੀ ਤਰਫੋਂ ਨਿਰਮਾਣ ਕੰਮਾਂ ਵਿੱਚ ਲੱਗੇ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਕੇ, ਉਨਾਂ ਨੂੰ ਇੱਕ ਸ਼ਨਾਖਤੀ ਕਾਰਡ ਜ਼ਾਰੀ ਕੀਤਾ ਜਾਂਦਾ ਹੈ। ਜਿਹੜੀ ਮਜਦੂਰ ਵਰਗ ਵਿੱਚ ਲਾਭਪਾਤਰੀ ਕਾਪੀ ਦੇ ਨਾਂ ਤੇ ਪ੍ਰਸਿੱਧ ਹੈ। ਰਜਿਸਟਰਡ ਕਾਮਿਆਂ ਨੂੰ ਵੱਖ ਵੱਖ ਸਹੂਲਤਾਂ ਤੋਂ ਇਲਾਵਾ ਉਨਾਂ ਦੇ ਬੱਚਿਆਂ ਦੇ ਵਿਆਹ ਲਈ ਵੀ 50 ਹਜ਼ਾਰ ਰੁਪਏ ਦੀ ਸਹਾਇਤਾ ਜ਼ਾਰੀ ਕੀਤੀ ਜਾਵੇਗੀ।  

Advertisement
Advertisement
Advertisement
Advertisement
Advertisement
Advertisement
error: Content is protected !!