ਝੂਠੇ ਵਾਅਦਿਆਂ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਮਿਲਿਆ ਧੋਖਾ : ਸੰਜੇ ਸ਼ਰਮਾ

Advertisement
Spread information

ਰਿਚਾ ਨਾਗਪਾਲ , ਪਟਿਆਲਾ 30 ਜਨਵਰੀ 2023

   ਪਟਿਆਲਾ ਸ਼ਹਿਰੀ ਦੇ ਵਾਰਡ ਨੰ: 35 ਤੋਂ ਕੌਂਸਲਰ ਸਰੋਜ ਸ਼ਰਮਾ, ਅਮਰਜੀਤ ਸ਼ਰਮਾ ਅਤੇ ਬੀ.ਜੇ.ਪੀ. ਆਗੂ ਸੰਜੇ ਸ਼ਰਮਾ ਅਤੇ ਭਾਰੀ ਗਿਣਤੀ ਮਹਿਲਾਵਾਂ  ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਝੁੱਠੇ ਵਾਅਦਿਆਂ ਦੇ ਖਿਲਾਫ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਜੇ ਸ਼ਰਮਾ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਕਈ ਤਰ੍ਹਾਂ ਦੇ ਝੁੱਠੇ ਵਾਅਦੇ ਕਰਕੇ ਸੱਤਾ ’ਤੇ ਕਾਬਜ਼ ਹੋਈ ਹੈ ਪਰ ਸਰਕਾਰ ਵੱਲੋਂ ਹੋਲੀ ਹੋਲੀ ਆਪਣੇ ਵਾਅਦਿਆਂ ਤੋਂ ਮੁਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਵੱਲ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਈ ਖਾਸ ਤਰਜੀਹ ਨਹੀਂ ਦੇ ਰਹੇ। ਜਿਸ ਨਾਲ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸਦਾ ਖਾਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿੱਚ ਭੁਗਤਨਾ ਪਵੇਗਾ ਕਿਉਂਕਿ ਸਿੱਧੇ ਤੌਰ ’ਤੇ ਦੇਖਿਆ ਜਾਵੇ ਤਾਂ ਪੰਜਾਬ ਵਾਸੀਆਂ ਨੂੰ ਆਪ ਸਰਕਾਰ ਦੇ ਝੁੱਠੇ ਵਾਅਦਿਆਂ ਦੇ ਨਾਂ ’ਤੇ ਸਿਰਫ ਧੋਖਾ ਹੀ ਮਿਲਿਆ ਹੈ। ਇਸ ਮੌਕੇ ਸੁਰਿੰਦਰ ਖਰੋੜ, ਅਨਿਤਾ ਰਾਣੀ, ਜਯੋਤੀ ਦੇਵੀ, ਆਸ਼ਾ ਦੇਵੀ, ਜੱਸੀ, ਪੂਨਮ ਸ਼ਰਮਾ, ਰਤਨਦੀਪ ਸ਼ਰਮਾ, ਪੁਨਿਤ ਸ਼ਰਮਾ, ਰਫੀਕ ਮੁਹੰਮਦ, ਮੋਹਿੰਦਰਪਾਲ, ਨਿਰਮਲਾ ਦੇਵੀ ਅਤੇ ਮਧੂ ਸ਼ਰਮਾ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!