ਕ੍ਰਿਸ਼ੀ ਵਿਿਗਆਨ ਕੇਂਦਰ, ਬਰਨਾਲਾ ਵਿੱਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

Advertisement
Spread information

ਰਘਵੀਰ ਹੈਪੀ , ਬਰਨਾਲਾ, 22 ਦਸੰਬਰ 2022

   ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਜਿਲ੍ਹਾਂ ਬਰਨਾਲਾ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ।                             
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂੁ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਇਸ ਮੀਟਿੰਗ ਦੇ ਚੇਅਰਮੈਨ ਸਨ। ਮੀਟਿੰਗ ਵਿੱਚ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਗੁਰੂੁ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਆਰ. ਐੱਸ ਗਰੇਵਾਲ, ਡਾਇਰੈਕਟਰ ਪਸ਼ੂ ਫਾਰਮ, ਡਾ. ਜਸਪਾਲ ਸਿੰਘ ਲਾਂਬਾ ਪ੍ਰਮੁੱਖ ਵਿਗਿਆਨੀ (ਪਸ਼ੂ ਪੋਸ਼ਣ) ਸ਼ਾਮਲ ਸਨ।                               
ਇਸ ਮੌਕੇ ਕੇ. ਵੀ. ਕੇ ਬਰਨਾਲਾ ਡਾ.ਪ੍ਰਹਿਲਾਦ ਸਿੰਘ ਤੰਵਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਾਲ 2022 ਦੌਰਾਨ ਕੇ. ਵੀ. ਕੇ. ਵੱਲੋਂ ਖੇਤੀ, ਪਸ਼ੂ ਪਾਲਣ, ਬਾਗਬਾਨੀ, ਮੱਛਲੀ ਪਾਲਣ ਅਤੇ ਮਹਿਲਾਵਾਂ ਲਈ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸ, ਪਹਿਲੀ ਕਤਾਰ ਪ੍ਰਦਰਸ਼ਨੀਆਂ, ਖੇਤ ਦਿਵਸ, ਖੇਤ ਤਜ਼ਰਬੇ, ਗਿਆਨ ਯਾਤਰਾ, ਜਾਗਰੂਕਤਾ ਮੁਹਿੰਮ, ਗਿਆਨ ਵਧਾਉਣ ਯਾਤਰਾ, ਕਿਸਾਨ ਸਿਖਲਾਈ ਕੈਂਪ, ਮੋਬਾਈਲ ਖੇਤੀ ਸੁਨੇਹੇ, ਪਸ਼ੂ ਜਾਂਚ ਕੈਂਪ, ਸਰਵੇਖਣ ਆਦਿ ਗਤਵਿਧੀਆਂ ਦੀ ਪ੍ਰਗਤੀ ਰਿਪੋਰਟ ਵਿਸਥਾਰ ਪੂਰਵਕ ਪੇਸ਼ ਕੀਤੀ। ਨਾਲ ਹੀ ਕੇ. ਵੀ. ਕੇ. ਵੱਲੋਂ ਚਲਾਏ ਜਾ ਰਹੇ ਪਰਾਲੀ ਸਾਂਭ ਪ੍ਰ੍ਰੋਜੈਕਟ, ਜ਼ਿਲ੍ਹਾ ਪੱਧਰੀ ਮੋਸਮ ਭੱਵਿਖਬਾਨੀ, ਸਵੱਛਤਾ ਐਕਸਨ ਪਲਾਨ (ਸ਼ਅਫ) ਪ੍ਰ੍ਰੋਜੈਕਟ ਦੀ ਗਤੀਵਿਿਧਆਂ ਦਾ ਵੇਰਵਾ ਵੀ ਪੇਸ਼ ਕੀਤੇ ਗਏ । ਇਸ ਤੋਂ ਇਲਾਵਾ ਕੇ. ਵੀ. ਕੇ. ਵੱਲੋਂ ਕਿਸਾਨਾਂ ਨੂੰ ਉਪਲੱਬਧ ਕਰਾਏ ਗਏ ਬੀਜ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਯੂ. ਐਮ. ਐਮ. ਬੀ. ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਤੋਂ ਇਲਾਵਾ 2023 ਦੌਰਾਨ ਕੇ.ਵੀ.ਕੇ. ਵੱਲੋਂ ਕਿੱਤੇ ਜਾਣ ਵਾਲੀਆਂ ਪ੍ਰਦਰਸ਼ਨੀਆਂ, ਖੇਤ ਤਜੁਰਬੇ, ਕਿਸਾਨ ਦਿਵਸ, ਕਿਸਾਨ ਮੇਲਾ ਅਤੇ ਮਹਿਲਾਵਾਂ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ ਅਤੇ ਕਮੇਟੀ ਵੱਲੋਂ ਕੇ. ਵੀ. ਕੇ ਦੇ ਐਕਸ਼ਨ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ।

Advertisement

ਇਸ ਮੋਕੇ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਗੁਰੂੁ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ, ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਸਾਲ 2023 ਦੀ ਯੋਜਨਾ ਲਈ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਅਧਿਕਾਰੀਆਂ ਅਤੇ ਪ੍ਰਤੀਨਿੱਧੀਆਂ ਵੱਲੋਂ ਮਹੱਤਵਪੂਰਨ ਸੁਝਾਅ ਦਿੱਤੇ ਗਏ। ਡਾ. ਇੰਦਰਜੀਤ ਸਿੰਘ ਨੇ ਕੇ.ਵੀ.ਕੇ. ਹੰਡਿਆਇਆ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਿੱਤੇ ਜਾ ਰਹੇ ਕੰਮਾ ਦੀ ਪ੍ਰਸ਼ੰਸਾ ਕੀਤੀ। ਅਧਿਕਾਰੀਆਂ ਵੱਲੋਂ ਕੇ. ਵੀ. ਕੇ ਉੱਤੇ ਚਲਾਈਆਂ ਜਾ ਰਹੀਆਂ ਪ੍ਰਦਰਸ਼ਨ ਇਕਾਈਆਂ ਦਾ ਦੌਰਾ ਕੀਤਾ।
ਇਹਨਾਂ ਤੋ ਇਲਾਵਾ ਇਸ ਮੀਟਿੰਗ ਵਿੱਚ ਡਾ. ਨਵਦੀਪ ਸਿੰਘ ਗਿੱਲ, ਐਫ. ਏ. ਐਸ. ਸੀ. (ਪੀ. ਏ. ਯੂ), ਇੰਜ. ਭੁਪਿੰਦਰ ਸਿੰਘ, ਡਾ. ਰਛਪਾਲ ਸਿੰਘ, ਸ. ਹਰਪਾਲ ਸਿੰਘ, ਸ਼੍ਰੀ. ਵਿਜੇ ਧਈਆ, ਸ਼੍ਰੀ ਰਾਕੇਸ਼ ਕੁਮਾਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀੇ ਵੀ ਸ਼ਾਮਿਲ ਸਨ। ਇਹਨਾਂ ਤੋ ਇਲਾਵਾ ਇਸ ਮੀਟਿੰਗ ਵਿੱਚ ਬਰਨਾਲਾ ਜ਼ਿਲ੍ਹੇ ਦੇ ਮੁੱਖ ਮੰਤਰੀ ਅਵਾਰਡ ਨਾਲ ਸਨਮਾਨਿਤ ਪਿੰਡ ਚੀਮਾ ਦੇ ਪੰਡਿਤ ਭੀਮ ਸੈਨ, ਗੁਰਦੀਪ ਸਿੰਘ (ਸਾਬਕਾ ਪ੍ਰਧਾਨ ਹੰਡਿਆਇਆ) ਅਗਾਂਹਵਧੂ ਕਿਸਾਨ ਗੁਲਜ਼ਾਰ ਸਿੰਘ ਕੱਟੂ, ਬਲਜੀਤ ਸਿੰਘ ਉੱਪਲੀ, ਗੁਰਦੇਵ ਸਿੰਘ ਨਿੰਮ ਵਾਲਾ ਮੌੜ, ਹਰਵਿੰਦਰ ਸਿੰਘ  ਬਡਬਰ, ਸੁਖਵਿੰਦਰ ਸਿੰਘ ਉੱਪਲੀ, ਜਗਵਿੰਦਰ ਸਿੰਘ ਝਲੁੂਰ ਅਤੇ ਜਸਵੀਰ ਸਿੰਘ ਮਹਿਤਾ ਆਦਿ ਇਸ ਮੀਟਿੰਗ ਵਿੱਚ ਸ਼ਾਮਿਲ ਸਨ।

Advertisement
Advertisement
Advertisement
Advertisement
Advertisement
error: Content is protected !!