ਛੋਟੇ ਬਰਾੜ ਨੇ 2 ਗੋਲਡ ਮੈਡਲ ਜਿੱਤ ਕੇ ਬਰਨਾਲਾ ਦੀ ਕਰਾਈ ਬੱਲੇ-ਬੱਲੇ

Advertisement
Spread information

ਕਿੱਕ ਬੌਕਸਿੰਗ ਚੈਪੀਅਨਸ਼ਿਪ ‘ਚ ਰਜਿੰਦਰ ਬਰਾੜ ਦੇ ਬੇਟੇ ਇੰਦਰਬੀਰ ਬਰਾੜ ਨੇ ਵਧਾਇਆ ਪੰਜਾਬ ਦਾ ਮਾਣ

ਬਰਾੜ ਪਰਿਵਾਰ ਨੂੰ ਵਧਾਈਆਂ ਦੇਣ ਲਈ ਖੜ੍ਹਕ ਰਹੀਆਂ ਫੋਨ ਦੀਆਂ ਘੰਟੀਆਂ 

ਮਨੋਜ ਸ਼ਰਮਾ ,ਬਰਨਾਲਾ 5 ਨਵੰਬਰ 2022
    ਪੱਤਰਕਾਰਾਂ ਲਈ ਹਿੱਕ ਡਾਹ ਕੇ ਖੜ੍ਹਨ ਤੇ ਲੜ੍ਹਨ ਵਾਲੇ ਪ੍ਰਸਿੱਧ ਸਮਾਜ ਸੇਵੀ ਰਜਿੰਦਰ ਸਿੰਘ ਬਰਾੜ ਦਾ ਬੇਟਾ ਇੰਦਰਬੀਰ ਸਿੰਘ ਬਰਾੜ  , ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਚੱਲ ਰਹੀਆਂ ਵਿਸ਼ਵ ਪੱਧਰੀ “ਕਿੱਕ ਬਾਕਸਿੰਗ” (kick Boxing) ਖੇਡਾਂ ‘ਚ ਅੰਡਰ 19 ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚੋਂ ਦੋ ਗੋਲਡ ਮੈਡਲ ਜਿੱਤ ਕੇ ਬੱਲੇ ਬੱਲੇ ਕਰਵਾ ਕੇ ਪੰਜਾਬ ਦਾ ਮਾਣ ਬਣ ਕੇ ਉੱਭਰਿਆ ਹੈ।  ਬਰਨਾਲਾ ਵਿੱਚ ਇਹ ਖਬਰ ਪਤਾ ਲੱਗਦਿਆਂ ਹੀ, ਬਰਾੜ ਪਰਿਵਾਰ ਨੂੰ ਵਧਾਈਆਂ ਦੇਣ ਲਈ, ਮੋਬਾਈਲਾਂ ਦੀਆਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ। ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ ਦੇ ਸਪੁੱਤਰ ਇੰਦਰਬੀਰ ਸਿੰਘ ਬਰਾੜ ਨੇ ਅੱਜ ਦੋ ਕੰਟੈਂਟ ਖੇਡੇ ਅਤੇ ਦੋ ਗੋਲਡ ਮੈਡਲ ਹਾਸਲ ਕਰਕੇ ਆਪਣੀ ਜਿੱਤ ਦੇ ਝੰਡੇ ਗੱਡੇ। ਉਨ੍ਹਾਂ ਇਸ ਸਫਲਤਾ ਨਾਲ ਜਿੱਥੇ ਆਪਣੇ ਮਾਂ ਬਾਪ ਦਾ ਮਾਣ ਵਧਾਇਆ ਉੱਥੇ ਹੀ ਆਪਣੇ ਭਾਰਤ ਦੇਸ਼,ਆਪਣੇ ਸੂਬੇ ਪੰਜਾਬ ਅਤੇ ਆਪਣੇ ਸ਼ਹਿਰ ਬਰਨਾਲਾ ਦਾ ਵੀ ਨਾਮ ਰੌਸ਼ਨ ਕੀਤਾ ਹੈ।  ਜ਼ਿਕਰਯੋਗ ਹੈ ਕਿ ਪਹਿਲਾਂ ਵੀ ਤਕੜੇ ਜੁੱਸੇ ਵਾਲੇ ਹੋਣਹਾਰ ਖਿਡਾਰੀ ਇੰਦਰਵੀਰ ਸਿੰਘ ਬਰਾਡ਼ ਨੇ ਸਟੇਟ ਚੈਂਪੀਅਨਸ਼ਿਪ ਵਿੱਚੋਂ ਦੋ ਗੋਲਡ ਮੈਡਲ ਹਾਸਲ ਕੀਤੇ ਸਨ ਅਤੇ ਫੇਿਰ ਕਲਕੱਤਾ ਵਿਖੇ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੀ ਆਪਣੀ ਜਿੱਤ ਦੇ ਝੰਡੇ ਗੱਡਦਿਆਂ ਦੋ ਗੋਲਡ ਮੈਡਲ ਹਾਸਲ ਕੀਤੇ ਸਨ। ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਰਾਮਸ਼ਰਨਦਾਸ ਗੋਇਲ ,ਵਿਜੇ ਭੰਡਾਰੀ ,ਅਸ਼ੋਕ ਭਾਰਤੀ, ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ,ਜਰਨਲ ਸਕੱਤਰ ਹਰਿੰਦਰ ਨਿੱਕਾ ,ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਕੌਲੀ ,ਖਜਾਨਚੀ ਨਰਿੰਦਰ ਅਰੋੜਾ ,ਜਗਸੀਰ ਸਿੰਘ ਚਹਿਲ ,ਰਘਬੀਰ ਹੈਪੀ ,ਮੰਗਤ ਜਿੰਦਲ ਆਦਿ ਅਹੁਦੇਦਾਰਾਂ ਤੇ ਸਮੂਹ ਮੈਬਰਾਂ ਨੇ ਇੰਦਰਬੀਰ ਸਿੰਘ ਬਰਾੜ ਦੀ ਵੱਡੀ ਉਪਲੱਬਧੀ ਲਈ ਵਧਾਈ ਦਿੰਦਿਆਂ, ਹੋਰ ਵੱਡੀ ਸਫਲਤਾ ਲਈ ਦੁਆਵਾਂ ਦਿੱਤੀਆਂ । ਰਜਿੰਦਰ ਸਿੰਘ ਬਰਾੜ ਨੇ ਆਪਣੇ ਬੇਟੇ ਦੀ ਸਫਲਤਾ ਲਈ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਇਹ ਸਭਾ ਲੋਕਾਂ ਦੀਆਂ ਅਸੀਮ ਦੁਆਵਾਂ ਤੇ ਉਸਦੇ ਕੋਚ ਸਾਹਿਬਾਨ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ।

Advertisement
Advertisement
Advertisement
Advertisement
Advertisement
error: Content is protected !!