ਅਜੋਕੇ ਸਮੇਂ ਦੀ ਮੰਗ ਅਨੁਸਾਰ ਮਿੰਨੀ ਕਹਾਣੀ ਦਾ ਦੌਰ-ਨਿਰੰਜਣ ਬੋਹਾ
ਰਘਵੀਰ ਹੈਪੀ , ਬਰਨਾਲਾ 4 ਨਵੰਬਰ 2022
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਐੱਸ ਡੀ ਸਭਾ ਬਰਨਾਲਾ ਦੇ ਸਹਿਯੋਗ ਨਾਲ ਐਸ ਐਸ ਡੀ ਕਾਲਜ ਬਰਨਾਲਾ ਵਿਖੇ ਇੱਕ ਮਿੰਨੀ ਕਹਾਣੀ ਦਰਬਾਰ ਤੇ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ।ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਕਹਾਣੀਕਾਰ ਤੇ ਆਲੋਚਕ ਨਿਰੰਜਣ ਬੋਹਾ, ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਐਡਵੋਕੇਟ ਸ੍ਰੀ ਸ਼ਿਵਦਰਸ਼ਨ ਸ਼ਰਮਾ ਅਤੇ ਪ੍ਰਧਾਨਗੀ ਕਹਾਣੀਕਾਰ ਦਰਸ਼ਨ ਜੋਗਾ ਵੱਲੋਂ ਕੀਤੀ ਗਈ।ਸਮਾਗਮ ਵਿਚ ਹਾਜ਼ਰ ਕਹਾਣੀਕਾਰ ਨੂੰ ਰਾਮ ਸਰੂਪ ਅਣਖੀ ਸਾਹਿਤ ਸਭਾ ਦੇ ਚੇਅਰਮੈਨ ਬੇਅੰਤ ਸਿੰਘ ਬਾਜਵਾ ਅਤੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਜੀ ਆਇਆ ਆਖਿਆ।ਗਜ਼ਲਗੋ ਬੂਟਾ ਸਿੰਘ ਚੌਹਾਨ ਅਤੇ ਡਾ. ਭੁਪਿੰਦਰ ਸਿੰਘ ਬੇਦੀ ਨੇ ਮਾਤਾ ਸ਼ੋਭਾ ਅਣਖੀ ਜੀ ਦੇ ਜੀਵਨ ਅਤੇ ਸ੍ਰੀ ਅਣਖੀ ਨਾਲ ਬਿਤਾਏ ਜੀਵਨ ਬਾਰੇ ਚਾਨਣਾ ਪਾਇਆ।ਇਸ ਤੋਂ ਬਾਅਦ ਕਹਾਣੀ ਪਾਠ ਦੌਰਾਨ ਭੁਪਿੰਦਰ ਸਿੰਘ ਮਾਨ, ਪਵਨ ਪਰਿੰਦਾ, ਤੇਜਿੰਦਰ ਚੰਡਿਹੋਕ, ਬਿੰਦਰ ਖੁੱਡੀ ਕਲਾਂ, ਅੰਤਰਜੀਤ ਭੱਠਲ, ਅਨਿਲ ਸ਼ੋਰੀ, ਮਾਲਵਿੰਦਰ ਸ਼ਾਇਰ ਅਤੇ ਦਵਿੰਦਰ ਦੀਪ ਨੇ ਆਪਣੀਆਂ ਕਹਾਣੀਆਂ ਦਾ ਪਾਠ ਕੀਤਾ।ਐਡਵੋਕੇਟ ਸ੍ਰੀ ਸ਼ਿਵਦਰਸ਼ਨ ਸ਼ਰਮਾ ਨੇ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਐਸ ਡੀ ਸਭਾ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਸਾਹਿਤਕ ਸਮਾਗਮਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਚਨ ਦਿੱਤਾ।ਕਹਾਣੀ ਪਾਠ ਤੋਂ ਬਾਅਦ ਤੋਂ ਆਲੋਚਕ ਨਿਰੰਜਣ ਬੋਹਾ ਅਤੇ ਦਰਸ਼ਨ ਜੋਗਾ ਨੇ ਪੜੀਆਂ ਗਈਆਂ ਕਹਾਣੀਆਂ ਤੇ ਆਪਣੇ ਵਿਚਾਰ ਦਿੱਤੇ।ਉੱਘੇ ਕਾਲਮ ਨਵੀਸ ਗੁਰਸੇਵਕ ਸਿੰਘ ਧੌਲਾ ਅਤੇ ਪਾਲੀ ਖਾਦਿਮ ਨੇ ਭਵਿੱਖ ਵਿਚ ਨਵੇਂ ਕਹਾਣੀਕਾਰਾਂ ਲਈ ਇੱਕ ਵਰਕਸ਼ਾਪ ਲਗਾਉਣ ਲਈ ਪ੍ਰਸਤਾਵ ਰੱਖਿਆ।ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਰਘਵੀਰ ਸਿੰਘ ਕੱਟੂ, ਰਾਜਿੰਦਰ ਸਿੰਘ ਬਰਾੜ, ਹਰਿੰਦਰ ਪਾਲ ਨਿੱਕਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਜਗਸੀਰ ਸਿੰਘ ਚਹਿਲ, ਗੁਰਪ੍ਰੀਤ ਸਿੰਘ ਗੈਰੀ ਆਦਿ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।