ਲੇਖਾ-ਜੋਖਾ- 149 ਰਿਪੋਰਟਾਂ ਨੈਗੇਟਿਵ, 5 ਪੈਂਡਿੰਗ, 19 ਪੌਜੇਟਿਵ
ਹਰਿੰਦਰ ਨਿੱਕਾ ਬਰਨਾਲਾ 11 ਮਈ 2020
ਜਿਲ੍ਹੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਕਦਮ ਵਧਾ ਰਹੇ ਕੋਰੋਨਾ ਵਾਇਰਸ ਨੂੰ ਹੁਣ ਕਾਫੀ ਠੱਲ੍ਹ ਪੈਣੀ ਸ਼ੁਰੂ ਹੋ ਗਈ ਹੈ। ਸ਼ੱਕੀ ਮਰੀਜ਼ਾਂ ਦੇ ਲਏ ਸੈਂਪਲਾਂ ਦੀ ਸੋਮਵਾਰ ਨੂੰ ਪ੍ਰਾਪਤ ਹੋਈ ਰਿਪੋਰਟ ਲੋਕਾਂ ਲਈ ਕਾਫੀ ਰਾਹਤ ਲੈ ਕੇ ਆਈ ਹੈ। ਯਾਨੀ 149 ਸੈਂਪਲਾਂ ਚੋਂ 149 ਰਿਪੋਰਟਾਂ ਹੀ ਨੈਗੇਟਿਵ ਆਈਆਂ ਹਨ, ਜਦੋਂ ਕਿ 5 ਦੀ ਰਿਪੋਰਨ ਹਾਲੇ ਪੈਂਡਿੰਗ ਵੀ ਹੈ। ਪੌਜੇਟਿਵ ਮਰੀਜ਼ਾਂ ਦਾ ਅੰਕੜਾ ਫਿਲਹਾਲ 19 ਤੇ ਹੀ ਖੜ੍ਹਾ ਹੈ। ਇਹ ਜਾਣਕਾਰੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਿਲ੍ਹੇ ਚ, ਹਾਲੇ ਤੱਕ 21 ਮਰੀਜ਼ ਪੌਜੇਟਿਵ ਆਏ ਹਨ। ਇੱਨਾਂ ਚੋਂ ਮਹਿਲ ਕਲਾਂ ਦੀ ਇੱਕ ਪੌਜੇਟਿਵ ਮਰੀਜ਼ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਦੋਂ ਕਿ ਬਰਨਾਲਾ ਦੇ ਸੇਖਾ ਰੋਡ ਦੀ ਰਹਿਣ ਵਾਲੀ ਇੱਕ ਔਰਤ ਕੋਰੋਨਾ ਤੇ ਪਹਿਲਾਂ ਹੀ ਜਿੱਤ ਪ੍ਰਾਪਤ ਕਰ ਚੁੱਕੀ ਹੈ। ਜਦੋਂ ਕਿ ਸ੍ਰੀ ਹਜੂਰ ਸਾਹਿਬ ਤੋਂ ਬਰਨਾਲਾ ਪਰਤੇ 17 ਪੌਜੇਟਿਵ ਮਰੀਜ਼ਾਂ ਅਤੇ ਬਾਹਰੀ ਰਾਜਾਂ ਤੋਂ ਕੰਬਾਈਨ ਦਾ ਸੀਜ਼ਨ ਲਾ ਕੇ ਮੁੜੇ 2 ਪੌਜੇਟਿਵ ਮਰੀਜ਼ਾਂ ਦਾ ਇਲਾਜ਼ ਜਿਲ੍ਹੇ ਦੇ ਆਈਸੋਲੇਸ਼ਨ ਸੈਂਟਰ ਸੋਹਲ ਪੱਤੀ ਚ, ਚੱਲ ਰਿਹਾ ਹੈ। ਸਾਰਿਆਂ ਦੀ ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ। ਸਿਵਲ ਸਰਜ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਚ , ਮਿਲ ਰਹੀ ਢਿੱਲ ਦਾ ਮਤਲਬ ਸਾਵਧਾਨੀਆਂ ਚ , ਢਿੱਲ ਨਹੀਂ ਹੈ। ਪਹਿਲਾਂ ਦੀ ਤਰਾਂ ਹੀ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੀਆਂ ਸਾਵਧਾਨੀਆਂ ਜਾਰੀ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਹਟੀ, ਦੁਰਘਟਨਾ ਘਟੀ, ਦਾ ਫਾਰਮੂਲਾ ਕੋਰੋਨਾ ਦੇ ਬਚਾਉ ਲਈ ਵੀ ਜਰੂਰੀ ਹੈ। ਘਰੋਂ ਬਾਹਰ ਨਿੱਕਲਣ ਸਮੇਂ ਮਾਸਕ ਪਾਉਣਾ, ਸਾਈਨੇਟਈਜ ਕਰਨਾ ਅਤੇ ਥੋੜ੍ਹੇ ਥੋੜ੍ਹੇ ਵਕਫੇ ਨਾਲ ਹੱਥ ਸਾਬਨ ਨਾਲ ਚੰਗੀ ਤਰਾਂ ਧੋਂਦੇ ਰਹਿਣਾ ਹੀ ਇਸ ਸੰਕਟ ਦੇ ਸਮੇਂ ਦੀ ਅਹਿਮ ਜਰੂਰਤ ਹੈ।