ਬਿਨਾਂ ਕਿਸੇ ਅਧਿਕਾਰੀ ਦੀ ਮੰਜੂਰੀ ਅਤੇ ਕਰਫਿਊ ਪਾਸ ਬਿਨਾਂ ਹੀ ਵੇਚ ਰਹੇ ਸੀ ਪਸ਼ੂ ਫੀਡ
ਹਰਿੰਦਰ ਨਿੱਕਾ ਬਰਨਾਲਾ 9 ਮਈ 2020
ਪਸ਼ੂਆਂ ਲਈ ਮਾੜੀ ਫੀਡ ਤਿਆਰ ਕਰਨ ਲਈ ਵਰਤੇ ਜਾਂਦੇ ਗੁੱਲੀ-ਡੰਡਾ ਤੇ ਝਾੜ-ਫੂਸ ਦੇ 8 ਕੈਂਟਰਾਂ ਸਮੇਤ 8 ਦੋਸ਼ੀਆਂ ਨੂੰ ਸੀਆਈਏ ਸਟਾਫ ਦੀ ਟੀਮ ਨੇ ਗਿਰਫਤਾਰ ਕੀਤਾ ਹੈ। ਥਾਣੇਦਾਰ ਰਣਧੀਰ ਸਿੰਘ ਦੇ ਬਿਆਨ ਤੇ ਥਾਣਾ ਸਿਟੀ-2 ਵਿੱਚ ਦਰਜ਼ ਕੇਸ ਚ, ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਸ਼ਹਿਰ ਅੰਦਰ ਕਰਫਿਊ ਦੇ ਦੌਰਾਨ ਕੁਝ ਬਾਹਰਲੀ ਸਟੇਟ ਵਿੱਚੋਂ ਆਏ ਬੰਦੇ ਗੁੱਲੀ-ਡੰਡਾ ਅਤੇ ਝਾੜ-ਫੂਸ ਕਿਸੇ ਉੱਚ ਅਧਿਕਾਰੀ ਦੀ ਬਿਨਾਂ ਮੰਜੂਰੀ ਅਤੇ ਬਿਨਾਂ ਕਿਸੇ ਕਰਫਿਊ ਪਾਸ ਤੋਂ ਹੀ ਵੇਚ ਰਹੇ ਹਨ। ਥਾਣੇਦਾਰ ਰਣਧੀਰ ਸਿੰਘ ਦੀ ਅਗਵਾਈ ਚ, ਤਾਇਨਾਤ ਪੁਲਿਸ ਪਾਰਟੀ ਨੇ ਬਿੱਲੂ ਰਾਮ, ਅਜਾਇਬ ਸਿੰਘ, ਰਾਮ ਕੁਮਾਰ, ਪੱਪੂ, ਅੰਕਿਤ, ਬੰਟੀ, ਗਗਨਦੀਪ ਸਿੰਘ ਤੇ ਲੱਖੀ ਰਾਮ ਸਾਰੇ ਨਿਵਾਸੀ ਕੈਂਥਲ, ਹਰਿਆਣਾ ਨੂੰ 8 ਕੈਂਟਰਾਂ ਸਮੇਤ ਕਾਬੂ ਕਰ ਲਿਆ। ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 188, 269 ਆਈਪੀਸੀ ਤੇ ਡਿਜਾਸਟਰ ਮੈਟੇਜਮੈਂਟ ਐਕਟ ਦੀ ਸੈਕਸ਼ਨ 51 ਤਹਿਤ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਅਤੇ ਬਰ ਜਮਾਨਤ ਰਿਹਾ ਵੀ ਕਰ ਦਿੱਤਾ ਹੈ । ਦੋਸ਼ੀਆਂ ਤੋਂ ਫੜ੍ਹੇ ਗੁੱਲੀ ਡੰਡੇ ਤੇ ਝਾੜ ਫੂਸ ਦੇ ਭਰੇ 8 ਕੈਂਟਰ ਕਬਜ਼ੇ ਚ, ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।