ਤੇਜ਼ ਰਫਤਾਰ ਟੈਂਪੂ ਨੇ ਸੜ੍ਹਕ ਪਾਰ ਕਰਦੀ ਔਰਤ ਨੂੰ ਦਰੜਿਆ, ਮੌਤ

Advertisement
Spread information

ਟੈਂਪੂ ਡਰਾਈਵਰ ਫਰਾਰ , ਕੇਸ ਦਰਜ਼ , ਤਲਾਸ਼ ਚ, ਲੱਗੀ ਪੁਲਿਸ


ਹਰਿੰਦਰ ਨਿੱਕਾ  ਬਰਨਾਲਾ 9 ਮਈ 2020

ਸ਼ਹਿਰ ਦੇ ਧਨੌਲਾ ਰੋਡ ਤੇ ਟਰੱਕ ਯੂਨੀਅਨ ਕੋਲ ਇੱਕ ਤੇਜ਼ ਰਫਤਾਰ ਟੈਂਪੂ ਡਰਾਈਵਰ ਨੇ ਸੜ੍ਹਕ ਪਾਰ ਕਰਦੀ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਜਿਸ ਦੀ ਸਿਵਲ ਹਸਪਤਾਲ  ਚ, ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨ ਚ, ਸ਼ਿਵਾ ਪੁੱਤਰ ਵਿਜੈ ਦਾਸ ਨਿਵਾਸੀ ਨੇੜੇ ਸਬਜ਼ੀ ਮੰਡੀ ਬਰਨਾਲਾ ਨੇ ਦੱਸਿਆ ਕਿ ਉਹ ਰੱਦੀ ਤੇ ਕਬਾੜ ਖਰੀਦਣ ਦਾ ਕੰਮ ਕਰਦਾ ਹੈ। ਉਹ ਆਪਣੀ ਪਤਨੀ ਮਰੀਨਾ ਉਮਰ ਕਰੀਬ 30 ਸਾਲ ਨਾਲ ਕੰਮ ਤੇ ਗਿਆ ਹੋਇਆ ਸੀ। ਜਦੋਂ ਉਸ ਦੀ ਪਤਨੀ ਮਰੀਨਾ ਟਰੱਕ ਯੂਨੀਅਨ ਦੇ ਕੋਲ ਡਿਵਾਈਡਰ ਪਾਰ ਕਰਕੇ ਸੜ੍ਹਕ ਕਰਾਸ ਕਰਨ ਲੱਗੀ ਤਾਂ ਅਚਾਣਕ ਹੀ ਇੱਕ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਹੇ ਲਾਲ ਰੰਗ ਦੇ ਟੈਂਪੂ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਬਿਨਾਂ ਕੋਈ ਹੌਰਨ ਵਜਾਏ ਉਸਦੀ ਪਤਨੀ ਨੂੰ ਟੱਕਰ ਮਾਰ ਦਿੱਤੀ।

Advertisement

ਹਾਦਸੇ ਕਾਰਣ ਮਰੀਨਾ ਦਾ ਸਿਰ ਸੜ੍ਹਕ ਤੇ ਵੱਜਿਆ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਟੈਂਪੂ ਡਰਾਈਵਰ ਦੀ ਪਹਿਚਾਣ ਵਸੀਮ ਅਹਿਮਦ ਨਿਵਾਸੀ ਲੁਧਿਆਣਾ ਦੇ ਤੌਰ ਤੇ ਹੋਈ।  ਦੋਸ਼ੀ ਡਰਾਈਵਰ ਦੁਰਘਟਨਾ ਸਥਾਨ ਤੇ ਟੈਂਪੂ ਨੰਬਰ- PB-10-GK-6182 ਛੱਡ ਕੇ ਫਰਾਰ ਹੋ ਗਿਆ। ਜਦੋਂਕਿ ਰਾਹਗੀਰਾਂ ਦੀ ਮੱਦਦ ਨਾਲ ਗੰਭੀਰ ਰੂਪ ਚ, ਜਖਮੀ ਹੋਈ ਮਰੀਨਾ ਨੂੰ ਸਿਵਲ ਹਸਪਤਾਲ ਚ, ਭਰਤੀ ਕਰਵਾਇਆ ਗਿਆ । ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ 2 ਦੇ ਐਸਐਚਉ ਹਰਸਿਮਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਟੈਂਪੂ ਡਰਾਈਵਰ ਦੇ ਖਿਲਾਫ ਕੇਸ ਦਰਜ਼ ਕਰਕੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਹੈ ਅਤੇ ਟੈਂਪੂ ਕਬਜ਼ੇ ਚ, ਲੈ ਕੇ ਦੋਸ਼ੀ ਡਰਾਈਵਰ ਦੀ ਤਲਾਸ਼ ਜਾਰੀ ਹੈ। ਜਲਦ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

 

Advertisement
Advertisement
Advertisement
Advertisement
Advertisement
error: Content is protected !!