ਫ਼ੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਆਨਲਾਈਨ ਟ੍ਰੇਨਿੰਗ 15 ਮਈ ਤੋਂ ਸ਼ੁਰੂ

Advertisement
Spread information

ਸੀ-ਪਾਈਟ ਕੈਂਪਾਂ ਚ, 15 ਮਈ ਤੋਂ ਆਨ-ਲਾਈਨ ਸ਼ੁਰੂ ਹੋ ਰਹੀ ਟ੍ਰੇਨਿੰਗ 2 ਮਹੀਨੇ ਚੱਲੇਗੀ-ਡੀਸੀ 


ਬਿੱਟੂ ਜਲਾਲਬਾਦੀ  ਫਿਰੋਜ਼ਪੁਰ 9 ਮਈ 2020
ਆਰਮੀ, ਪੁਲਿਸ ਤੇ ਪੈਰਾ-ਮਿਲਟਰੀ ਫੋਰਸ ‘ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਨੂੰ ਲਿਖਤੀ ਤੇ ਫਿਜ਼ੀਕਲ ਟ੍ਰੇਨਿੰਗ ਦੇਣ ਲਈ ਰੁਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ ਕੈਂਪ ਚਲਾਏ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਰਨ ਮੁਲਤਵੀ ਹੋਈਆਂ 2020-21 ਦੀਆਂ ਭਰਤੀ ਰੈਲੀਆਂ ਹਾਲਾਤ ਸੁਧਰਨ ਉਪਰੰਤ ਘੱਟ ਸਮੇਂ ਦੇ ਨੋਟਿਸ ਤੇ ਸ਼ੁਰੂ ਹੋ ਜਾਣਗੀਆਂ। ਜਿਸ ਦੇ ਚੱਲਦਿਆਂ ਪੰਜਾਬ ਭਰ ‘ਚ ਸਥਾਪਿਤ ਵੱਖ-ਵੱਖ ਸੀ-ਪਾਈਟ ਕੈਂਪਾਂ ਵੱਲੋਂ 15 ਮਈ ਤੋਂ ਆਨ-ਲਾਈਨ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 2 ਮਹੀਨੇ ਚੱਲੇਗੀ।
ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਹਕੂਮਤ ਸਿੰਘ ਵਾਲਾ ਸੀ-ਪਾਈਟ ਸੈਂਟਰ ਤੋਂ ਇਹ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਸ਼ਨੀਵਾਰ 9 ਤੋਂ 5 ਵਜੇ ਤੱਕ ਸ਼੍ਰੀ ਸ਼ਿਵ ਕੁਮਾਰ ਦੇ ਮੋਬਾਇਲ ਨੰ: 98777-12697 ਅਤੇ ਸ਼੍ਰੀ ਮਨਦੀਪ ਸਿੰਘ ਦੇ ਮੋਬਾਇਲ ਨੰ: 70093-17626 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
Advertisement
error: Content is protected !!