ਦੋਸ਼ੀ ਰਾਮ ਸਿੰਘ ਦੇ ਖਿਲਾਫ ਹੋਰਨਾਂ ਲੋਕਾਂ ਦੀ ਜਾਨ ਖਤਰੇ ਚ,ਪਾਉਣ ਦਾ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 8 ਮਈ 2020
ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਪਿੰਡ ਨਾਈਵਾਲਾ ਚ, ਕੁਝ ਦਿਨਾਂ ਤੋਂ ਏਕਾਂਤਵਾਸ ਕੀਤਾ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼ ਰਾਮ ਸਿੰਘ ਪੁੱਤਰ ਰਾਜਪਾਲ ਸਿੰਘ ਉੱਥੋਂ ਬਿਨਾਂ ਕਿਸੇ ਨੂੰ ਦੱਸੇ ਹੀ ਫਰਾਰ ਹੋ ਗਿਆ। ਰਾਮ ਸਿੰਘ ਦੇ ਫਰਾਰ ਹੋ ਜਾਣ ਦਾ ਪਤਾ ਲੱਗਦਿਆਂ ਹੀ ਲੋਕਾਂ , ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਭਾਜੜਾਂ ਪੈ ਗਈਆਂ। ਕਾਫ ਭੱਜ ਦੌੜ ਤੋਂ ਬਾਅਦ ਆਖਿਰ ਪੁਲਿਸ ਨੇ ਰਾਮ ਸਿੰਘ ਨੂੰ ਗਿਰਫਤਾਰ ਕਰ ਲਿਆ। ਥਾਣਾ ਸਦਰ ਬਰਨਾਲਾ ਦੇ ਐਸਐਚਉ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਕੋਵਿਡ 19- ਦੇ ਸਬੰਧ ਚ, ਬਾਹਰੀ ਰਾਜਾਂ ਤੋਂ ਕੰਬਾਈਨ ਦਾ ਸੀਜਨ ਲਾ ਕੇ ਆਏ ਵਿਅਕਤੀਆਂ ਨੂੰ ਨਾਈਵਾਲਾ ਸਕੂਲ ਚ, ਰੱਖਿਆ ਹੋਇਆ ਸੀ। ਜਿੱਥੋਂ ਰਾਮ ਸਿੰਘ ਭੱਜ ਗਿਆ ਸੀ। ਉਸ ਦੇ ਖਿਲਾਫ ਡੀਸੀ ਦੇ ਹੁਕਮ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਰ ਲੋਕਾਂ ਦੀ ਜਾਨ ਖਤਰੇ ਚ, ਪਾਉਣ ਲਈ ਕੇਸ ਦਰਜ਼ ਕਰਕੇ ਦੋਸ਼ੀ ਰਾਮ ਸਿੰਘ ਨੂੰ ਗਿਰਫਤਾਰੀ ਤੋਂ ਬਾਅਦ ਜਮਾਨਤ ਤੇ ਰਿਹਾ ਕਰ ਦਿੱਤਾ ਅਤੇ ਫਿਰ ਤੋਂ ਉਸਨੂੰ ਸਕੂਲ ਚ, ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ।