3 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਸਕਦੀ ਹੈ ਹੋਮ ਡਿਲਿਵਰੀ
ਅਹਾਤੇ ਨਹੀਂ ਖੋਲ੍ਹੇ ਜਾ ਸਕਣਗੇ, ਕੰਟੇਨਮੈਂਟ ਜ਼ੋਨ ’ਚ ਨਹੀਂ ਖੁੱਲ੍ਹਣਗੇ ਠੇਕੇ
ਕੁਲਵੰਤ ਰਾਏ ਗੋਇਲ ਬਰਨਾਲਾ, 8 ਮਈ 2020
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ਼ਰਾਬ ਦੇ ਠੇਕਿਆਂ (ਲਿਕੁਅਰ ਵੈਂਡਜ਼) ’ਤੇ ਕਾਊਂਟਰ ਸੇਲ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸ਼ਰਾਬ ਦੀ ਹੋਮ ਡਿਲਿਵਰੀ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜਾਰੀ ਹੁਕਮਾਂ ਅਨੁੁਸਾਰ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਹਿੱਤ ਵੱਖ ਵੱਖ ਗਰੁੱਪਾਂ ਦੇ ਵਿਅਕਤੀਆਂ ਨੂੰ ਪਹਿਚਾਣ ਪੱਤਰ ਅਤੇ ਕਰਫਿਊ ਪਾਸ ਜਾਰੀ ਕਰਨ ਲਈ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਰਨਾਲਾ ਨੂੰ ਅਧਿਕਾਰਤ ਕੀਤਾ ਜਾਂਦਾ ਹੈ। ਆਬਕਾਰੀ ਤੇ ਕਰ ਵਿਭਾਗ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਉਪ ਆਬਕਾਰੀ ਤੇ ਕਰ ਕਮਿਸ਼ਨਰ, ਪਟਿਆਲਾ ਮੰਡਲ ਪਟਿਆਲਾ ਜਿੰਮੇਵਾਰ ਹੋਣਗੇ।
ਕੋਈ ਵੀ ਸ਼ਰਾਬ ਦਾ ਠੇਕਾ ਕੰਟੇਨਮੈਂਟ ਜ਼ੋਨ ਜਾਂ ਹਾਟ ਸਪਾਟ ਖੇਤਰ ਵਿਚ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਲਾਇਸੈਂਸ ਧਾਰਕ ਵੱਲੋਂ ਸ਼ਰਾਬ ਦੀ ਵਿਕਰੀ ਸਮੇਂ ਕੋਵਿਡ 19 ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ, ਜਿਵੇਂ ਕਿ ਮੁਲਾਜ਼ਮਾਂ ਦੌਰਾਨ ਸਮਾਜਿਕ ਦੂਰੀ ਕਾਇਮ ਕਰਨੀ, ਠੇਕੇ ਦੇ ਬਾਹਰ ਪੰਜ ਤੋਂ ਵੱਧ ਵਿਅਕਤੀ ਇਕੋ ਸਮੇਂ ਇਕੱਠੇ ਨਾ ਹੋਣ ਦਿੱਤੇ ਜਾਣਾ, ਸਮਾਜਿਕ ਵਿੱਥ ਲਈ ਜ਼ਮੀਨ ’ਤੇ ਨਿਸ਼ਾਨ ਲਗਾਏ ਜਾਣ, ਠੇਕੇ ਉਤੇ ਸੈਨੇਟਾਈਜੇਸ਼ਨ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਆਦਿ। ਹੁਕਮਾਂ ਵਿਚ ਆਖਿਆ ਗਿਆ ਹੈ ਕਿ ਸ਼ਰਾਬ ਦੀ ਟਰਾਂਸਪੋਰਟੇਸ਼ਨ ਗੁਡਜ਼ ਮੂਵਮੈਂਟ ਵਾਂਗ ਹੋਵੇਗੀ। ਅਹਾਤੇ ਨਹੀਂ ਖੋਲ੍ਹੇ ਜਾਣਗੇ, ਸਿਰਫ ਲਿਕੁਅਰ ਵੈਂਡਜ਼ ਹੀ ਖੋਲ੍ਹੇ ਜਾਣਗੇ।