Skip to content
- Home
- ਵੱਡੀ ਪੁਲਾਘ ,ਨੌਜਵਾਨ ਲੇਖਕ ਬੇਅੰਤ ਬਾਜਵਾ ਨੂੰ ਇੰਡੀਆ ਸਟਾਰ ਬੁੱਕ ਆਫ ਰਿਕਾਰਡ ਲਈ ਚੁਣਿਆ
Advertisement
ਡਾ. ਏ.ਪੀ ਜੇ ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ 15 ਅਕਤੂਬਰ ਨੂੰ ਦਿੱਤਾ ਜਾਵੇਗਾ ਐਵਾਰਡ
ਰਘਬੀਰ ਹੈਪੀ , ਬਰਨਾਲਾ 30 ਸਤੰਬਰ 2022
ਛੋਟੀ ਉਮਰੇ ਸਾਹਤਿਕ ਖੇਤਰ ਵਿੱਚ ਵੱਡੀਆਂ ਪੁਲਾਘਾਂ ਪੁੱਟਣ ਵਾਲੇ ਪਿੰਡ ਧੌਲਾ ਦੇ ਨੌਜਵਾਨ ਲੇਖਕ ਬੇਅੰਤ ਸਿੰਘ ਬਾਜਵਾ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਸਲਾਘਾਯੋਗ ਯੋਗਦਾਨ ਬਦਲੇ ਇੰਡੀਆ ਸਟਾਰ ਬੁੱਕ ਆਫ ਰਿਕਾਰਡ ਵੱਲੋਂ ਇੰਡੀਆ ਸਟਾਰ ਪੈਸ਼ਨ ਐਵਾਰਡ 2022 ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਬੇਅੰਤ ਸਿੰਘ ਬਾਜਵਾ ਦੇ ਨਾਮ ਸਾਹਿਤਕ ਕੈਟਾਗਰੀ ਵਿਚ ਇੰਡੀਆ ਸਟਾਰ ਬੁੱਕ ਆਫ ਰਿਕਾਰਡ ਵਿਚ ਦਰਜ ਹੋ ਗਿਆ ਹੈ।ਇੰਡੀਆ ਸਟਾਰ ਬੁੱਕ ਆਫ ਰਿਕਾਰਡ ਦੀ ਜੂਰੀ ਮੈਂਬਰਾਂ ਵੱਲੋਂ 30 ਸਤੰਬਰ ਨੂੰ ਇਸ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਪੁਰਸਕਾਰ ਡਾ. ਏ.ਪੀ.ਜੇ ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ 15 ਅਕਤੂਬਰ 2022 ਨੂੰ ਹੋਣ ਜਾ ਰਹੇ ਸਮਾਗਮ ਦਿੱਲੀ ਵਿਖੇ ਦਿੱਤਾ ਜਾਵੇਗਾ।ਜਿਕਰਯੋਗ ਹੈ ਕਿ ਨੌਜਵਾਨ ਲੇਖਕ ਬੇਅੰਤ ਸਿੰਘ ਬਾਜਵਾ ਹੁਣ ਤੱਕ 8 ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਜਿਸ ਵਿਚ 4 ਪੁਸਤਕਾਂ ਉਨ੍ਹਾਂ ਦੀਆਂ ਮੌਲਿਕ ਹਨ।ਇਸ ਤੋਂ ਇਲਾਵਾ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਦੀ ਅਗਵਾਈ ਵਿਚ 52 ਸਾਹਿਤਕ ਸਮਾਗਮ ਰਚਾ ਚੁੱਕੇ ਹਨ।ਇਸ ਪੁਰਸਕਾਰ ਦੇ ਐਲਾਨ ‘ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਦੇ ਪ੍ਰੋ ਕਰਾਂਤੀ ਪਾਲ, ਗ਼ਜ਼ਲਗੋ ਬੂਟਾ ਸਿੰਘ ਚੌਹਾਨ, ਡਾ. ਭੁਪਿੰਦਰ ਸਿੰਘ ਬੇਦੀ, ਗੁਰਸੇਵਕ ਸਿੰਘ ਧੌਲਾ, ਪਾਲੀ ਖਾਦਿਮ, ਕਹਾਣੀਕਾਰ ਦਰਸ਼ਨ ਜੋਗਾ, ਕਹਾਣੀਕਾਰ ਜਸਵੀਰ ਰਾਣਾ, ਭੁਪਿੰਦਰ ਸਿੰਘ ਮਾਨ, ਪਰਮਜੀਤ ਮਾਨ, ਡਾ. ਅਮਨਦੀਪ ਸਿੰਘ ਟੱਲੇਵਾਲੀਆਂ, ਜ਼ਿਲ੍ਹਾ ਭਾਸ਼ਾ ਅਫਸਰ ਬਰਨਾਲਾ ਸੁਖਵਿੰਦਰ ਸਿੰਘ ਗੁਰਮ, ਖੋਜ ਅਫਸ਼ਰ ਬਿੰਦਰ ਖੁੱਡੀ ਕਲਾਂ, ਰਾਜਿੰਦਰ ਸਿੰਘ ਬਰਾੜ, ਹਰਿੰਦਰਪਾਲ ਨਿੱਕਾ, ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ, ਸਰਪੰਚ ਤਰਸੇਮ ਸਿੰਘ, ਸਰਪੰਚ ਹੀਰਾ ਸਿੰਘ ਕੁਲਾਰ, ਸਰਪੰਚ ਗੁਰਮੇਲ ਸਿੰਘ, ਪ੍ਰਧਾਨ ਰਾਜਿੰਦਰ ਸਿੰਘ ਧਾਲੀਵਾਲ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਕਤ ਸ਼ਖਸੀਅਤਾਂ ਨੇ ਕਿਹਾ ਕਿ ਇਸ ਨਾਲ ਬਰਨਾਲੇ ਦੀ ਧਰਤੀ ਦਾ ਮਾਣ ਵਧਿਆ ਹੈ।
Advertisement
Advertisement
Advertisement
Advertisement
Advertisement
error: Content is protected !!