ਬਿੱਟੂ ਜਲਾਲਾਬਾਦੀ, ਫਾਜਿਲ਼ਕਾ, 31 ਅਗਸਤ 2022
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਵਾ ਕੇਂਦਰ ਵੱਲੋਂ ਜਲਾਲਾਬਾਦ ਦੇ ਸਰਕਾਰੀ ਸੀਨਿਅਰ ਸੈਕੰਡਰੀ (ਕੰਨਿਆ) ਸਕੂਲ ਵਿਖੇ ਸਾਂਝੀ ਰਸੋਈ ਵਾਲੇ ਕਮਰੇ ਵਿਚ ਉਸਾਰੀ ਕਿਰਤੀਆਂ ਦੀ ਲਾਭਪਾਤਰੀ ਕਾਪੀ ਨਾਲ ਸਬੰਧਤ ਕੰਮਾਂ ਲਈ ਇਕ ਵਿਸੇਸ਼ ਕੈਂਪ ਅੱਜ ਤੋਂ ਸ਼ੁਰੂ ਹੋਇਆ ਹੈ ਜ਼ੋ ਕਿ ਇੱਥੇ 6 ਸਤੰਬਰ 2022 ਤੱਕ ਲਗਾਤਾਰ ਚੱਲੇਗਾ।
ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦਿੰਦਿਆਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਸੇਸ਼ ਕੈਂਪ ਵਿਚ ਲੇਬਰ ਵਿਭਾਗ ਨਾਲ ਸਬੰਧਤ ਲਾਭਪਾਤਰੀ ਕਾਪੀ ਦੇ ਕੰਮਾਂ ਲਈ ਇਸ ਵਿਸੇਸ਼ ਕੈਂਪ ਦਾ ਲਾਭ ਲੈਣ।ਜਲਾਲਾਬਾਦ ਦੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੈਂਪ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 6 ਸਤੰਬਰ ਤੱਕ ਲੱਗੇਗਾ।ਇੱਥੇ ਦੋ ਕਾਊਂਟਰ ਸਥਾਪਿਤ ਕੀਤੇ ਗਏ ਹਨ। ਇਸ ਕੈਂਪ ਵਿਚ ਸਿਰਫ ਲਾਭਪਾਤਰੀ ਕਾਪੀ ਨਾਲ ਸਬੰਧਤ ਸੇਵਾਵਾਂ ਹੀ ਮਿਲਣਗੀਆਂ ਅਤੇ ਬਾਕੀ ਸਾਰੀਆਂ ਸੇਵਾਵਾਂ ਲਈ ਪਹਿਲਾਂ ਵਾਂਗ ਸੇਵਾ ਕੇਂਦਰਾਂ ਤੇ ਹੀ ਜਾਣਾ ਪਵੇਗਾ।