Press Reporter ਦੇ ਜਾਲ੍ਹੀ Yellow Card ਬਣਾਉਣ ਦਾ ਖੁੱਲ੍ਹਿਆ ਭੇਦ!
* ਬਰਨਾਲਾ ਨਾਲ ਜੁੜੀਆਂ ,ਪੱਤਰਕਾਰਿਤਾ ਦੀ ਆੜ ‘ਚ Blackmailing ਕਰਨ ਵਾਲਿਆਂ ਦੀਆਂ ਤਾਰਾਂ ?
* ਐਸ.ਐਸ. ਪੀ. ਮਨਦੀਪ ਸਿੱਧੂ ਨੇ ਕਿਹਾ, ਸਭ ਫੜ੍ਹੇ ਜਾਣਗੇ ਬਈ,ਸਭ ਫੜ੍ਹੇ ਜਾਣਗੇ,,
ਹਰਿੰਦਰ ਨਿੱਕਾ ,ਬਰਨਾਲਾ 29 ਅਗਸਤ 2022
ਪੱਤਰਕਾਰਿਤਾ ਦੀ ਆੜ ‘ਚ ਕਥਿਤ ਤੌਰ ਤੇ ਬਲੈਕਮਲਿੰਗ ਦਾ ਧੰਦਾ ਕਰਨ ਦੇ ਦੋਸ਼ ਵਿੱਚ ਸੰਗਰੂਰ ਪੁਲਿਸ ਦੀ ਕੁੜਿੱਕੀ ਵਿੱਚ ਫਸੇ ਗਿਰੋਹ ਦੇ ਮੈਂਬਰਾਂ ਦੀਆਂ ਤਾਰਾਂ ਬਰਨਾਲਾ ਸ਼ਹਿਰ ਨਾਲ ਵੀ ਜੁੜਨ ਦੀਆਂ ਕਨਸੋਆਂ ਮਿਲ ਰਹੀਆਂ ਹਨ। ਪਤਾ ਲੱਗਿਆ ਹੈ ਕਿ ਸ਼ੇਰਪੁਰ ਥਾਣੇ ਦੀ ਪੁਲਿਸ ਵੱਲੋਂ ਗਿਰਫਤਾਰ ਕੀਤੇ ਅਬਦੁੱਲ ਗੁਫਾਰ ,ਕੋਲੋਂ ਬਰਾਮਦ ਹੋਏ ਜਾਲ੍ਹੀ ਯੈਲੋ ਕਾਰਡ ਦਾ ਨੰਬਰ ,ਲੋਕ ਸੰਪਰਕ ਬਰਨਾਲਾ ਦੇ ਦਫਤਰ ਦਾ ਨਿਕਲਿਆ ਹੈ, ਯੈਲੋ ਕਾਰਡ ਤੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੇਘਾ ਮਾਨ ਦੇ ਦਸਤਖਤ ਹਨ। ਜਦੋਂ ਕਿ ਲੋਕ ਸੰਪਰਕ ਵਿਭਾਗ ਬਰਨਾਲਾ ਦੇ ਦਫਤਰੀ ਰਿਕਾਰਡ ਅਨੁਸਾਰ ਅਬਦੁੱਲ ਗੁਫਾਰ ਨੂੰ, ਪੱਤਰਕਾਰ ਦੇ ਤੌਰ ਤੇ ਕੋਈ ਪੀਲਾ ਕਾਰਡ ਜ਼ਾਰੀ ਹੀ ਨਹੀਂ ਕੀਤਾ ਗਿਆ। ਇਸ ਸਬੰਧੀ ਸ਼ੇਰਪੁਰ ਥਾਣੇ ਦੀ ਪੁਲਿਸ ਨੇ ਲੋਕ ਸੰਪਰਕ ਦਫਤਰ ਬਰਨਾਲਾ ਦਾ ਯੈਲੋ ਕਾਰਡਾਂ ਨਾਲ ਸਬੰਧਿਤ ਰਿਕਾਰਡ ਵੀ ਘੋਖਿਆ ਅਤੇ ਡੀ.ਪੀ.ਆਰ.ਓ.ਮੇਘਾ ਮਾਨ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ । ਰਿਕਾਰਡ ਅਨੁਸਾਰ ਅਬਦੁੱਲ ਗੁਫਾਰ ਤੋਂ ਬਰਾਮਦ ਹੋਇਆ ਯੈਲੋ ਕਾਰਡ,ਧਨੌਲਾ ਦੇ ਇੱਕ ਪੱਤਰਕਾਰ ਨੂੰ ਜਾਰੀ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ,ਪੁਲਿਸ ਤਹਿਕੀਕਾਤ ਦੌਰਾਨ ਇੰਕਸ਼ਾਫ ਹੋਇਆ ਹੈ ਕਿ ਅਬਦੁੱਲ ਗੁਫਾਰ ਦਾ ਜਾਲ੍ਹੀ ਯੈਲੋ ਕਾਰਡ ,ਬਰਨਾਲਾ ਦੇ ਰਾਮ ਬਾਗ ਰੋਡ ਨੇੜੇ ਸਥਿਤ ਇੱਕ ਸਟੂਡੀਓ ਵਾਲੇ ਤੋਂ ਤਿਆਰ ਕਰਵਾਇਆ ਗਿਆ ਸੀ। ਇਹ ਵੀ ਭਿਣਕ ਪਈ ਹੈ ਕਿ ਸ਼ੇਰਪੁਰ ਪੁਲਿਸ ਨੇ ਕਥਿਤ ਤੌਰ ਤੇ ਜਾਲ੍ਹੀ ਯੈਲੋ ਕਾਰਡ ਤਿਆਰ ਕਰਨ ਵਾਲੇ ਫੋਟੋਗ੍ਰਾਫਰ ਨੂੰ ਪਿਛਲੇ ਦਿਨੀਂ ਤਲਬਿਆ ਵੀ ਸੀ, ਜਿਸ ਨੂੰ ਮੁੱਢਲੀ ਪੁੱਛਗਿੱਛ ਉਪਰੰਤ ,ਬਰਨਾਲਾ ਦੇ ਹੀ ਇੱਕ ਪੱਤਰਕਾਰ ਦੀ ਸਿਫਾਰਸ਼ ਤੇ ਛੱਡ ਦਿੱਤਾ ਗਿਆ ਸੀ । ਉੱਧਰ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਡੀਪੀਆਰਓ ਮੇਘਾ ਮਾਨ ਨੇ ਉਨ੍ਹਾਂ ਦੇ ਦਸਤਖਤਾਂ ਦੀ ਦੁਰਵਰਤੋਂ ਕਰਕੇ,ਜਾਲ੍ਹੀ ਯੈਲੋ ਕਾਰਡ ਤਿਆਰ ਕਰਨ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਲਈ, ਲਿਖਤੀ ਸ਼ਕਾਇਤ ਵੀ ਡਿਪਟੀ ਕਮਿਸ਼ਨਰ ਰਾਹੀਂ ,ਐਸ ਐਸ.ਪੀ ਬਰਨਾਲਾ ਨੂੰ ਭੇਜ ਦਿੱਤੀ ਹੈ। ਜਿਸ ਸਬੰਧੀ ,ਪੁਲਿਸ ਨੇ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਨਣ ਲਈ ਡੀਪੀਆਰਓ ਨਾਲ, ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜੋ ਛੁੱਟੀ ਕਾਰਨ ਸੰਭਵ ਨਹੀਂ ਹੋਇਆ। ਐਸ ਐਸ ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ. ਕਿ ਜਾਲ੍ਹੀ ਯੈਲੋ ਕਾਰਡ ਬਣਾਉਣ ਵਾਲੇ ਬਾਰੇ ਪੜਤਾਲ ਜਾਰੀ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤੱਥ ਵੀ ਉੱਭਰ ਕੇ ਆਇਆ ਹੈ ਕਿ ਕੁੱਝ ਵਿਅਕਤੀ ਬਿਨਾਂ ਆਰ. ਐਨ. ਆਈ . ਨੰਬਰ ਤੋਂ ਹੀ ਅਖਬਾਰ ਦੀ ਫੋਰਮ ਵਿੱਚ ਖਬਰਾਂ ਪ੍ਰਕਾਸ਼ਿਤ ਕਰ ਰਹੇ ਹਨ ,ਜਦੋਂ ਕਿ ਅਸਲ ਵਿੱਚ ਅਜਿਹੀਆਂ ਖਬਰਾਂ ਕਿਸੇ ਅਖਬਾਰ ਦੀਆਂ ਹੁੰਦੀਆਂ ਹੀ ਨਹੀਂ, ਸਿਰਫ ਲੋਕਾਂ ਵਿੱਚ ਅਖਬਾਰ ਦੀ ਖਬਰ ਹੋਣ ਦਾ ਭਰਮ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ,ਲੋਕਾਂ ਅੰਦਰ ਬਿਨਾਂ ਤੱਥਾਂ ਤੋਂ ਗਲਤ ਢੰਗ ਤਰੀਕਿਆਂ ਨਾਲ ਸੂਚਨਾ ਪਹੁੰਚਾਉਣਾ ਵੀ ਗੰਭੀਰ ਅਪਰਾਧ ਦੀ ਸ੍ਰੇਣੀ ਵਿੱਚ ਆਉਂਦਾ ਹੈ। ਅਜਿਹਾ ਕਰਨ ਵਾਲਿਆਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਸਭ ਫੜ੍ਹੇ ਜਾਣਗੇ, ਬਈ ਸਭ ਫੜ੍ਹੇ ਜਾਣਗੇ ।
One thought on “ਪੱਤਰਕਾਰਾਂ ਦੇ ਜਾਲ੍ਹੀ Yellow Card ਬਣਾਉਣ ਦਾ ਖੁੱਲ੍ਹਿਆ ਭੇਦ ! ”
Comments are closed.