ਨਗਰ ਕੌਂਸਲ ਦੀ ਕਾਰਜਪ੍ਰਣਾਲੀ ਤੋਂ ਖਫਾ ਹੋ ਕੇ ਭੈਣ ਭਰਾ ਨੇ ਕੀਤਾ ਜੀਵਨ ਲੀਲਾ ਖਤਮ ਕਰਨ ਦਾ ਯਤਨ
ਤਾਨਿਸ਼ , ਧਨੌਲਾ, 28 ਅਗਸਤ 2022
ਸ਼ਹਿਰ ਦੇ ਢਿੱਲੋਂ ਅਗਵਾੜ ਅੰਦਰ ਨਗਰ ਕੌਂਸਲ ਧਨੌਲਾ ਵੱਲੋਂ ਗਲੀ ਨਹੀਂ ਬਣਾਉਣ ਤੋਂ ਕਥਿਤ ਤੌਰ ਤੇ ਦੁਖੀ ਇਕ ਲੜਕੀ ਵੱਲੋਂ ਜਹਿਰੀਲੀ ਵਸਤੂ ਨਿਗਲ ਲਈ ਗਈ ਅਤੇ ਉਸ ਦੇ ਭਰਾ ਵੱਲੋਂ ਆਪਣੇ ਉੱਪਰ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਲੋਕਾਂ ਨੇ ਭਰਾ ਨੂੰ ਬਚਾ ਲਿਆ , ਜਦੋਂ ਕਿ ਲੜਕੀ ਹਸਪਤਾਲ ‘ਚ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਢਿੱਲੋਂ ਅਗਵਾੜ ਦੀ ਖੂਹ ਵਾਲੀ ਗਲੀ ਬਣਾਉਣ ਦਾ ਟੈਂਡਰ ਤੇ ਐਸਟੀਮੇਟ ਪਿਛਲੇ ਕਾਫੀ ਸਮੇਂ ਤੋਂ ਲੱਗਿਆਂ ਹੋਇਆਂ ਹੈ ਪ੍ਰੰਤੂ ਇਹ ਗਲੀ ਨੂੰ ਪੂਰਾ ਬਣਾਉਣ ਦੀ ਬਜਾਏ ਅੱਧ ਵਿਚਕਾਰ ਬਣਾਉਣ ਦਾ ਵਿਵਾਦ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ । ਗਲੀ ਵਿੱਚ ਰਹਿੰਦੇ ਸੁਦਾਗਰ ਸਿੰਘ ਅਤੇ ਅਮਰਜੀਤ ਕੌਰ ਸਾਬਕਾ ਕੌਂਸਲਰ ਨੇ ਇਹ ਦੋਸ ਲਗਾਇਆ ਕਿ ਕੁੱਝ ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂਆਂ ਸਣੇ ਵਾਰਡ ਦਾ ਕੌਂਸਲਰ ਅਤੇ ਪ੍ਰਧਾਨ ਜਾਣਬੁੱਝ ਕੇ ਸਾਡੇ ਘਰ ਅੱਗੇ ਪੱਕੀ ਗਲੀ ਨਹੀਂ ਬਣਾ ਰਹੇ । ਜਦੋਂ ਕਿ ਇਸ ਗਲੀ ਦਾ ਪੂਰਾ ਟੈਂਡਰ ਲੱਗਿਆਂ ਹੋਇਆ ਹੈ । ਲੇਕਿਨ ਸਾਡੇ ਘਰ ਨੂੰ ਇੱਕਲਾ ਛੱਡਿਆ ਜਾ ਰਿਹਾ ਹੈ ਪੀੜਤ ਪਰਿਵਾਰ ਨੇ ਇਸ ਦੀ ਫਰਿਆਦ ਪਹਿਲਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕੋਲ ਵੀ ਕੀਤੀ ਸੀ। ਜਿੰਨ੍ਹਾਂ ਵੱਲੋਂ ਪੂਰੀ ਗਲੀ ਬਣਾਉਣ ਦਾ ਭਰੋਸਾ ਵੀ ਦਿੱਤਾ ਗਿਆ । ਆਖਿਰ ਸੁਣਵਾਈ ਨਾ ਹੋਣ ਤੋਂ ਖਫਾ ਹੋਏ ਪੀੜਤ ਪਰਿਵਾਰ ਨੇ ਆਪਣੀ ਚਾਰਾਜੋਈ ਬਰਨਾਲਾ ਅਦਾਲਤ ਵਿੱਚ ਵੀ ਗਈ । ਜਿਸ ਦਾ ਫੈਸਲਾ ਹੋਣਾ ਹਾਲੇ ਬਾਕੀ ਹੈ । ਪਰ ਕੌਂਸਲ ਧਨੌਲਾ ਵੱਲੋਂ ਕੱਲ੍ਹ ਛੁੱਟੀ ਵਾਲੇ ਦਿਨ ਪੂਰੀ ਗਲੀ ਬਣਾਉਣ ਦੀ ਬਜਾਏ ਕੰਮ ਮੁੜ ਵਿਚਕਾਰੋਂ ਸੁਰੂ ਕਰਵਾਕੇ ਸਾਬਕਾ ਕੌਂਸਲਰ ਅਮਰਜੀਤ ਕੌਰ ਦੇ ਘਰ ਨੂੰ ਛੱਡ ਦਿੱਤਾ ਗਿਆ ।
ਆਪਣੇ ਘਰ ਅੱਗੇ ਪੱਕੀ ਗਲੀ ਨਹੀਂ ਬਣਦੀ ਦੇਖ ਅਮਰਜੀਤ ਕੌਰ ਦੀ ਧੀ ਬਲਜਿੰਦਰ ਕੌਰ 35 ਸਾਲ ਨੇ ਗਲੀ ਅੰਦਰ ਕੋਈ ਜਹਿਰੀਲੀ ਵਸਤੂ ਨਿਗਲ ਲਈ ਅਤੇ ਉਸਦੇ ਭਰਾ ਬਿੱਲੂ ਸਿੰਘ ਨੇ ਵੀ ਆਪਣੇ ਉੱਪਰ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ । ਬਿੱਲੂ ਸਿੰਘ ਨੂੰ ਕੁਝ ਲੋਕਾਂ ਨੇ ਬਚਾ ਲਿਆ ਤੇ ਜਦੋਂ ਕਿ ਬਲਜਿੰਦਰ ਕੌਰ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ । ਇਸ ਮਾਮਲੇ ਨੂੰ ਲੈਕੇ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਉਹ ਅਜੇ ਨਵੇਂ ਆਏ ਹਨ , ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ । ਉੱਧਰ ਇਸ ਮਾਮਲੇ ਸਬੰਧੀ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਦੀ ਨਿੱਜੀ ਜਮੀਨ ਵਿੱਚ ਗਲੀ ਨਹੀਂ ਬਣਾਈ ਜਾ ਸਕਦੀ , ਕਿਉਂਕਿ ਕਿ ਉਹ ਸਾਡੀ ਆਪਣੀ ਜਗ੍ਹਾ ਹੈ, ਪਰੰਤੂ ਅਮਰਜੀਤ ਕੌਰ ਦਾ ਪਰਿਵਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਉਹ ਜਗ੍ਹਾ ਦੀ ਮਿਨਤੀ ਕਰਵਾਕੇ ਪੂਰੀ ਗਲੀ ਬਣਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ।