ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲਿਆਂ ਦੇ ਤੌਰ ਤੇ ਹੋਈ ਝਪਟਮਾਰਾਂ ਦੀ ਪਹਿਚਾਣ
ਰਿਚਾ ਨਾਗਪਾਲ , ਪਟਿਆਲਾ 28 ਅਗਸਤ 2022
ਟੀ.ਬੀ. ਹਸਪਤਾਲ ਦੇ ਪਾਸ ਜਾ ਰਹੀ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਦੋ ਜਣਿਆਂ ਨੂੰ ਨੇੜਲੇ ਦੁਕਾਨਦਾਰਾਂ ਨੇ ਮੌਕੇ ਤੇ ਹੀ ਦਬੋਚ ਲਿਆ। ਪੁਲਿਸ ਨੇ ਦੋਵੇਂ ਝਪਟਮਾਰਾਂ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ ਕੇਸ ਦਰਜ਼ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਗੁਰਭਜਨੀਕ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰ. 43 ਨਟਾ ਵਾਲੀ ਗਲੀ ਸੇ਼ਰਾਂ ਵਾਲਾ ਗੇਟ ਪਟਿਆਲਾ ਨੇ ਦੱਸਿਆ ਕਿ ਜਦੋਂ ਉਸ ਦੀ ਮਾਤਾ ਵਰਿੰਦਰਪਾਲ ਕੌਰ , ਟੀ.ਬੀ ਹਸਪਤਾਲ ਪਾਸ ਜਾ ਰਹੀ ਸੀ। ਮੋਟਰਸਾਇਕਲ ਨੰ. HP-21C-3482 ਤੇ ਸਵਾਰ ਦੋ ਜਣਿਆਂ ਨੇ ਝਪਟਮਾਰ ਕੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ।
ਵਾਰਦਾਤ ਦੀ ਭਿਣਕ ਪੈਂਦਿਆਂ ਹੀ, ਨੇੜਲੇ ਦੁਕਾਨਦਾਰਾਂ ਨੇ ਝਪਟਮਾਰਾਂ ਨੂੰ ਕਾਬੂ ਕਰ ਲਿਆ। ਜਿੰਨ੍ਹਾਂ ਦੀ ਪਹਿਚਾਣ ਪੰਕਜ ਸ਼ਰਮਾ ਪੁੱਤਰ ਨਰੇਸ਼ ਵਾਸੀ ਪਿੰਡ ਤੇਜਾਰ ਜਿਲ੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼ ਹਾਲ ਆਬਾਦ ਹੀਰਾ ਬਾਗ ਪਟਿਆਲਾ ਅਤੇ ਅਮਿਤ ਸ਼ਰਮਾ ਪੁੱਤਰ ਕ੍ਰਿਸ਼ਨ ਦਾਸ ਵਾਸੀ ਪਿੰਡ ਕਸਵਾੜ , ਹਿਮਾਚਲ ਪ੍ਰਦੇਸ਼ ਹਾਲ ਕਿਰਾਏਦਾਰ ਲਾਲ ਬਾਗ ਪਟਿਆਲਾ ਦੇ ਤੌਰ ਤੇ ਹੋਈ। ਥਾਣਾ ਕੋਤਵਾਲੀ ਦੇ ਐਸਐਚੳ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ ਸ਼ਕਾਇਤ ਦੇ ਅਧਾਰ ਪਰ, ਦੋਵਾਂ ਗਿਰਫਤਾਰ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ ਤੇ ਪੁੱਛਗਿੱਛ ਜ਼ਾਰੀ ਹੈ। ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਵੀ ਸੰਭਾਵਨਾ ਹੈ। ਐਸ.ਐਚ.ੳ ਮਲਹੋਤਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ, ਆਮ ਲੋਕ ਅਪਰਾਧੀਆਂ ਨੂੰ ਫੜ੍ਹਨ ਲਈ, ਪੁਲਿਸ ਦਾ ਸਹਿਯੋਗ ਦੇਵੇ ਤਾਂ ਅਪਰਾਧ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ।