ਕਬੱਡੀ ਨੈਸ਼ਨਲ ‘ਚ ਸੈਕੰਡਰੀ ਸਕੂਲ ਧੌਲਾ ਦੇ ਮੁੰਡਿਆਂ ਦੀ ਝੰਡੀ ਰਹੀ
ਬਰਨਾਲਾ, 27 ਅਗਸਤ (ਸੋਨੀ ਪਨੇਸਰ)
ਜੋਨਲ ਪ੍ਰਧਾਨ ਕਮ ਪ੍ਰਿੰਸੀਪਲ ਮੇਜਰ ਸਿੰਘ ਦੀ ਦੇਖ–ਰੇਖ ਹੇਠ ਕਰਵਾਏ ਜਾ ਜੋਨ ਪੱਖੋ ਕਲਾਂ ਦੇ ਸਕੂਲ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਲੜਕਿਆਂ ਦੇ ਰੱਸਾਕਸੀ, ਖੋ–ਖੋ, ਕਬੱਡੀ ਅਤੇ ਫੁੱਟਬਾਲ ਦੇ ਰੌਚਕ ਮੁਕਾਬਲੇ ਦੇਖਣ ਨੁੰ ਮਿਲੇ। ਜੋਨਲ ਸਕੱਤਰ ਪੀ.ਟੀ.ਆਈ. ਸੱਤਪਾਲ ਸ਼ਰਮਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚੋਂ ਸ.ਸ.ਸ. ਸਕੂਲ ਪੱਖੋ ਕਲਾਂ ਵਿਖੇ ਕਰਵਾਏ ਗਏ ਰੱਸਾਕਸੀ (ਲੜਕੇ) ਅੰਡਰ 17 ਤੇ 19 ਸਾਲ ਵਰਗ ਵਿੱਚ ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਪੱਖੋ ਕਲਾਂ ਨੇ ਪਹਿਲਾ ਤੇ ਸ.ਸ.ਸ.ਸ. ਸਕੂਲ ਪੱਖੋ ਕਲਾਂ ਨੇ ਦੂਜਾ, ਸ.ਹ.ਸ. ਭੈਣੀ ਫੱਤਾ ਵਿਖੇ ਕਰਵਾਏ ਗਏ ਖੋ–ਖੋ (ਲੜਕੇ) ਅੰਡਰ 14 ਵਿੱਚ ਸ.ਹ.ਸ. ਭੈਣੀ ਫੱਤਾ ਨੇ ਪਹਿਲਾ, ਸ.ਹ.ਸ. ਬਦਰਾ ਨੇ ਦੂਜਾ ਤੇ ਸੇਂਟ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਤੀਜਾ, ਅੰਡਰ 17 ਵਿੱਚ ਸ.ਹ.ਸ. ਭੈਣੀ ਫੱਤਾ ਨੇ ਪਹਿਲਾ, ਸੇਂਟ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਤੇ ਸ.ਹ.ਸ. ਬਦਰਾ ਨੇ ਤੀਜਾ, ਸ.ਸ.ਸ.ਸ. ਧੌਲਾ ਵਿਖੇ ਕਰਵਾਏ ਗਈ ਕਬੱਡੀ (ਨੈਸ਼ਨਲ ਸਟਾਇਲ) (ਲੜਕੇ) ਅੰਡਰ 14 ਸਾਲ ਵਿੱਚ ਸ.ਸ.ਸ.ਸ. ਧੌਲਾ ਨੇ ਪਹਿਲਾ ਤੇ ਜੀ.ਐਸ. ਸਕੂਲ ਧੌਲਾ ਨੇ ਦੂਜਾ, ਅੰਡਰ 17 ਵਿੱਚ ਸ.ਸ.ਸ.ਸ. ਧੌਲਾ ਨੇ ਪਹਿਲਾ ਤੇ ਬਾਬਾ ਸਿੱਧ ਭੋਇ ਅਕੈਡਮੀ ਰੂੜੇਕੇ ਕਲਾਂ ਨੇ ਦੂਜਾ, ਅੰਡਰ 19 ਵਿੱਚ ਸ.ਸ.ਸ.ਸ. ਧੌਲਾ ਨੇ ਪਹਿਲਾ ਤੇ ਸ.ਸ.ਸ.ਸ. ਪੱਖੋ ਕਲਾਂ ਨੇ ਦੂਜਾ, ਸਨਾਵਰ ਸਕੂਲ ਧੌਲਾ ਵਿਖੇ ਕਰਵਾਏ ਗਏ ਫੁੱਟਬਾਲ (ਲੜਕੇ) ਅੰਡਰ 14 ਵਿੱਚ ਸ.ਹ.ਸ. ਕਾਹਨੇਕੇ ਨੇ ਪਹਿਲਾ ਤੇ ਸਨਾਵਰ ਸਕੂਲ ਧੌਲਾ ਨੇ ਦੂਜਾ, ਅੰਡਰ 17 ਵਿੱਚ ਸਨਾਵਰ ਸਕੂਲ ਧੌਲਾ ਨੇ ਪਹਿਲਾ ਤੇ ਸੇਂਟ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਅਤੇ ਅੰਡਰ 19 ਵਿੱਚ ਸਨਾਵਰ ਸਕੂਲ ਧੌਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ, ਬੀ.ਐਮ. ਅਮਨਦੀਪ ਸਿੰਘ ਸਿੱਧੂ, ਹੈੱਡ ਮਾਸਟਰ ਸਾਧੂ ਸਿੰਘ, ਜਸਪਿੰਦਰ ਕੌਰ, ਤਰਵਿੰਦਰ ਸਿੰਘ, ਅਮਨਦੀਪ ਕੌਰ, ਸੁਖਪਾਲ ਕੌਰ, ਪਰਮਿੰਦਰਜੀਤ ਕੌਰ, ਵਰਿੰਦਰ ਬਾਂਸਲ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਹਰਦੀਪ ਕੌਰ ਤੇ ਹਰਜੀਤ ਸਿੰਘ ਜੋਗਾ ਆਦਿ ਮੌਜੂਦ ਸਨ।