ਆਈ. ਟੀ. ਆਈ. ਇੰਸਟਰੱਕਟਰ ਯੂਨੀਅਨ ਅਤੇ ਪ.ਸ.ਸ. ਫ. (ਵਿਗਿਆਨਕ) ਫਾਜ਼ਿਲਕਾ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮੰਤਵ ਮਿਤੀ 24-08-2022 ਨੂੰ, ਸਰਕਾਰੀ ਆਈ ਟੀ ਆਈ ਦੇ ਪ੍ਰਿੰਸੀਪਲ ਹਰਦੀਪ ਕੁਮਾਰ ਨਾਲ ਹੋਈ ਮੀਟਿੰਗ ਬਾਰੇ ਵਿਚਾਰ ਚਰਚਾ ਕਰਕੇ ਫੈਸਲਾ ਲੈਣਾ ਸੀ। ਮੀਟਿੰਗ ਦੌਰਾਨ ਸੰਸਥਾ ਵਿੱਚ ਕੰਮ ਕਰਦੇ ਕੁਝ ਇੰਸਟਰੱਕਟਰ ਸਾਥੀਆਂ ਦੇ ਗੰਭੀਰ ਮੁੱਦੇ ਜੋ ਕਿ ਸਾਲਾਨਾ ਤਰੱਕੀਆਂ ਨਾਲ ਸੰਬੰਧਿਤ ਸੀ, ਉਪਰ ਵਿਚਾਰ ਚਰਚਾ ਹੋਈ। ਮੀਟਿੰਗ ‘ਚ ਆਈ ਟੀ ਆਈ ਇੰਸ: ਯੂਨੀਅਨ ਪ.ਸ.ਸ.ਫ. ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਪ੍ਰਿੰਸੀਪਲ ਹਰਦੀਪ ਕੁਮਾਰ, ਜਿਸ ਨੇ ਬਿਨਾ ਕਿਸੇ ਕਾਰਨ ਦੇ ਅਤੇ ਬਿਨਾ ਸਮਰੱਥ ਅਥਾਰਟੀ ਦੇ ਹੁਕਮਾਂ ਤੋਂ ਸਲਾਨਾ ਤਰੱਕੀ ਰੋਕੀ ਗਈ ਹੈ, ਦੇ ਵਿਰੁੱਧ 6 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ । ਇਸ ਦੀ ਸੂਚਨਾ ਲੋਕਲ ਪ੍ਰਸ਼ਾਸ਼ਨ ਨੂੰ ਵੀ ਦੇ ਦਿੱਤੀ ਗਈ ਹੈ ਕਿ 6 ਸਤੰਬਰ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਧਰਨੇ ਵਿੱਚ ਮੁਲਾਜ਼ਮ ਸ਼ਾਮਲ ਹੋਣਗੇ । ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰੀ ਆਈ ਟੀ ਆਈ ਦੇ ਪ੍ਰਿੰਸੀਪਲ ਦੀ ਹੋਵੇਗੀ। ਮੀਟਿੰਗ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਕੰਬੋਜ, ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਸਰਪ੍ਰਸਤ , ਸੁਖਵਿੰਦਰ ਸਿੰਘ ਡੀ. ਪੀ. ਰੇਸ਼ਮ ਸਿੰਘ, ਆਈ ਟੀ ਆਈ ਇੰਸ: ਯੂਨੀਅਨ ਦੇ ਮੈਂਬਰ ਗੁਰਜੰਟ ਸਿੰਘ, ਜਸਵਿੰਦਰ ਸਿੰਘ, ਰਾਇ ਸਾਹਿਬ, ਰਾਕੇਸ਼ ਕੁਮਾਰ, ਹਰਕਰਨ ਸਿੰਘ ਆਦ ਸ਼ਾਮਿਲ ਹੋਏ। ਮੀਟਿੰਗ ਦੌਰਾਨ ਧਰਨੇ ਵਿੱਚ ਸਮੂਹ ਆਈ ਟੀ ਆਈ ਫਾਜ਼ਿਲਕਾ ਸਟਾਫ਼, ਆਈ ਟੀ ਆਈ ਜਲਾਲਾਬਾਦ ਦਾ ਸਟਾਫ਼, ਆਈ ਟੀ ਆਈ (ਲੜਕੇ) ਫਿਰੋਜ਼ਪੁਰ ਦਾ ਸਟਾਫ਼, ਆਈ ਟੀ ਆਈ (ਇਸ.) ਖਿਓਵਾਲੀ ਤੋਂ ਸਟਾਫ਼, ਆਈ ਟੀ ਆਈ (SC) ਸਰਾਇ ਨਾਗਾ ਦਾ ਸਟਾਫ਼ ਦੀ ਸ਼ਮੂਲੀਅਤ ਦਾ ਫੈਸਲਾ ਵੀ ਕੀਤਾ ਗਿਆ ਹੈ।
ਆਈ. ਟੀ. ਆਈ. ਇੰਸਟਰੱਕਟਰ ਯੂਨੀਅਨ ਅਤੇ ਪ.ਸ.ਸ. ਫ. (ਵਿਗਿਆਨਕ) ਫਾਜ਼ਿਲਕਾ ਦੀ ਹੋਈ ਮੀਟਿੰਗ
ਆਈ. ਟੀ. ਆਈ. ਇੰਸਟਰੱਕਟਰ ਯੂਨੀਅਨ ਅਤੇ ਪ.ਸ.ਸ. ਫ. (ਵਿਗਿਆਨਕ) ਫਾਜ਼ਿਲਕਾ ਦੀ ਹੋਈ ਮੀਟਿੰਗ
ਫਾਜ਼ਿਲਕਾ (ਪੀ.ਟੀ.ਨੈਟਵਰਕ)