ਕੋਈ ਭੀ ਮੁੱਲਖ ਸਿਖਿਅਤ ਹੋਣ ਤੋ ਬਿਨਾਂ ਤਰੱਕੀ ਨਹੀ ਕਰ ਸਕਦਾ ਸਰਕਾਰ ਬੱਚਿਆ ਨੂੰ ਸਿਖਿਅਤ ਕਰਨ ਲਈ ਕਰੜੇ ਕਨੂੰਨ ਬਣਾਏ
ਬਰਨਾਲਾ 26 (ਸੋਨੀ ਪਨੇਸਰ)
ਅਗਸਤ ਸਥਾਨਕ ਦਾਣਾ ਮੰਡੀ ਵਿਚ ਗੁਰੂ ਨਾਨਕ ਨਾਮ ਲੇਵਾ ਸਲੱਮ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਕੂਲ ਵਿੱਚ ਬੀਜੇਪੀ ਦੇ ਸਾਬਕਾ ਸੈਨਿਕ ਸੈਲ ਵਲੋ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਜਿਹੜੇ ਸਕੂਲਾਂ ਵਿੱਚ ਜਾਂਦੇ ਨੇ ਉਨ੍ਹਾਂ ਨੂੰ ਕਿਤਾਬਾਂ ਕਾਪੀਆਂ ਰਬੜਾਂ ਪੈਨਸਲਾਂ ਤੇ ਮਠਿਆਈਆਂ ਆਦਿ ਵਗੈਰਾ ਵੰਡ ਕੇ ਆਜ਼ਾਦੀ ਦਾ 75ਵਾ ਮਹਾਉਤਸਵ ਉਹਨਾ ਨਾਲ ਮਨਾਇਆ ਗਿਆ। 150 ਦੇ ਕਰੀਬ ਬੱਚਿਆਂ ਨੂੰ ਇਹ ਸਮਾਨ ਵੰਡਿਆ ਗਿਆ। ਇਹ ਜਾਣਕਾਰੀ ਪ੍ਰੈੱਸ ਦੇ ਨਾਂ ਸਾਬਕਾ ਸੂਬਾ ਪ੍ਰਧਾਨ ਅਤੇ ਬੀਜੇਪੀ ਸੈੱਲ ਦੇ ਸੀਨਿਆਰ ਅਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਮੁਲਕ ਜਿੰਨਾ ਚਿਰ ਸਿੱਖਿਅਤ ਨਹੀਂ ਹੁੰਦਾ। ਉਨ੍ਹਾਂ ਚਿਰ ਤਰੱਕੀ ਨਹੀਂ ਕਰ ਸਕਦਾ। ਸਿੱਧੂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਸਰਕਾਰਾਂ ਵੱਲੋਂ ਸਕੂਲਾਂ ਦੀਆਂ ਫੀਸਾਂ ਮੁਆਫ਼ ਨੇ ਮਿਡ ਡੇ ਮੀਲ ਦਿੱਤਾ ਜਾਂਦਾ ਹੈ। ਔਰ ਯੂਨੀਫਾਰਮ ਦਿੱਤੀਆਂ ਜਾਂਦੀਆਂ ਹਨ ਫਿਰ ਵੀ ਅਜਿਹਾ ਕਿਉਂ ਕਿ ਬਹੁਤ ਸਾਰੇ ਬੱਚੇ ਪੜ੍ਹਨ ਤੋਂ ਅਸਮਰੱਥ ਹਨ। ਸਰਕਾਰਾ ਨੂੰ ਇਸ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕਰੜੇ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਕਿ ਹਰ ਇੱਕ ਬੱਚਾ ਮੁੱਢਲੀ ਵਿੱਦਿਆ ਘੱਟੋ ਘੱਟ ਦਸਵੀਂ ਤੱਕ ਪ੍ਰਾਪਤ ਕਰ ਸਕੇ ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਮਾਂ ਬਾਪ ਉੱਤੇ ਸਖ਼ਤੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਭੇਜਣ ਨਹੀਂ ਤਾਂ ਸਰਕਾਰਾ ਵੱਲੋਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਕੀਤੇ ਸਾਰੇ ਯਤਨ ਬੇਅਰਥ ਹਨ। ਧੀਰਜ ਕੁਮਾਰ ਦੱਧਾਹੂਰ ਹਲਕਾ ਇੰਚਾਰਜ ਬਰਨਾਲਾ ਬੀਜੇਪੀ ਵੱਲੋਂ ਸਾਬਕਾ ਫੌਜੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਸਾਡੇ ਫੌਜੀ ਵੀਰ ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਦਿਨ ਰਾਤ ਕੰਮ ਕਰਕੇ ਆਏ ਹਨ। ਉੱਥੇ ਸਮਾਜ ਵਿੱਚ ਭੀ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ। ਇਸ ਮੌਕੇ ਕੈਪਟਨ ਬਿਕਰਮ ਸਿੰਘ, ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਲੈਫਟੀਨੈਂਟ ਤਸਵੀਰ ਸਿੰਘ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਐਮਡੀ ਗੁਰੂ ਨਾਨਕ ਨਰਸਿੰਗ ਕਾਲਜ, ਵਰੰਟ ਅਫਸਰ ਅਵਤਾਰ ਸਿੰਘ ਭੂਰੇ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਨਾਈਵਾਲਾ ਜਥੇਦਾਰ ਸੁਖਦਰਸ਼ਨ ਸਿੰਘ, ਸਰਦਾਰ ਕੁਲਵਿੰਦਰ ਸਿੰਘ, ਗੁਰਜੰਟ ਸਿੰਘ ਸੋਨਾ, ਮੈਡਮ ਅਮਨਦੀਪ ਹੰਡਿਆਇਆ ਅਤੇ ਸੈਂਕੜੇ ਬੱਚੇ ਹਾਜ਼ਰ ਸਨ।