ਹਰਿੰਦਰ ਨਿੱਕਾ ਬਰਨਾਲਾ 4 ਮਈ 2020
ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਬਰਨਾਲਾ ਜਿਲ੍ਹੇ ਦੇ ਧਨੌਲਾ ਥਾਣੇ ਚ, ਆਰਮਜ ਐਕਟ ਤਹਿਤ ਕੇਸ ਦਰਜ਼ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਨੇ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ ਦੀ ਸੂਟਿੰਗ ਧਨੌਲਾ ਥਾਣਾ ਖੇਤਰ ਦੇ ਪਿੰਡ ਬਡਬਰ ਚ, ਕੀਤੀ ਸੀ। ਇਸ ਮੌਕੇ ਉਹ ਜੋ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈ ਰਿਹਾ ਸੀ, ਉਹ ਗੈਰ ਕਾਨੂੰਨੀ ਸੀ। ਇਸ ਮੌਕੇ ਕੁਝ ਪੁਲਿਸ ਕਰਮਚਾਰੀ ਵੀ ਉਸ ਦੇ ਨਾਲ ਸਨ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਚ, ਆਇਆ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਪੰਜਾਬ ਨੇ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਰਜ਼ ਕਰਨ ਦਾ ਹੁਕਮ ਦੇ ਦਿੱਤਾ। ਪਤਾ ਲੱਗਿਆ ਹੈ ਕਿ ਬਰਨਾਲਾ ਪੁਲਿਸ ਮੁਖੀ ਜਲਦ ਹੀ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਣਗੇ।
ਦੋਸ਼ੀਆਂ ਦਾ ਵੇਰਵਾ
ਗਾਇਕ ਸਿੱਧੂ ਮੂਸੇਵਾਲਾ, ਕਰਮ ਸਿੰਘ ਲਹਿਲ, ਜੰਗਸ਼ੇਰ ਸਿੰਘ, ਇੰਦਰ ਗਰੇਵਾਲ, ਏਐਸਆਈ ਬਲਕਾਰ ਸਿੰਘ, ਹੌਲਦਾਰ ਗਗਨਦੀਪ , ਗੁਰਜਿੰਦਰ ,ਸਿਪਾਹੀ ਜਸਵੀਰ ਤੇ ਹਰਵਿੰਦਰ ਸਿੰਘ ਹਨ। ਦੋਸ਼ੀਆਂ ਖਿਲਾਫ ਅਧੀਨ ਜੁਰਮ 188 ਆਈਪੀਸੀ ਤੇ ਡਿਜਾਸਟਰ ਐਕਟ 51 ਤਹਿਤ ਕੇਸ ਦਰਜ ਕੀਤਾ ਗਿਆ ਹੈ।