ਐਸ.ਐਸ.ਡੀ ਕਾਲਜ ਬਰਨਾਲਾ ਦੀ ਝਾਕੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਬਰਨਾਲਾ (ਲਖਵਿੰਦਰ ਸਿੰਪੀ)
ਇਲਾਕੇ ਦੀ ਮਸ਼ਹੂਰ ਸੰਸਥਾ ਸਥਾਨਕ ਐਸ.ਡੀ ਸਭਾ (ਰਜਿ) ਬਰਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਧੂਮ ਧਾਮ ਨਾਲ ਮਨਾਇਆ ਗਿਆ।ਸ਼ਰਧਾਲੂਆਂ ਦੁਆਰਾ ਵਿਕਰਮ ਰਾਠੌਰ ਦੇ ਸੰਗੀਤ ਦਾ ਖੂਬ ਆਨੰਦ ਮਾਣਿਆ।ਵਿਕਰਮ ਰਾਠੌਰ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਬਾਰੇ ਭਜਨ ਗਾ ਕੇ ਭਗਤ ਜਨਾਂ ਨੂੰ ਨੱਚਣ ਲਈ ਮਜਬੂਰ ਕੀਤਾ।ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਝੂਲਾ ਝੁਲਾਇਆ ਅਤੇ ਆਸ਼ਰੀਵਾਦ ਪ੍ਰਾਪਤ ਕੀਤਾ। ਐਸ.ਡੀ ਸਭਾ (ਰਜਿ) ਬਰਨਾਲਾ ਦੀਆਂ ਵਿਿਦਅਕ ਸੰਸਥਾਵਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਉੱਪਰ ਝਾਕੀਆਂ ਦੀਆਂ ਪ੍ਰਤੀਯੋਗਤਾ ਕੀਤੀਆਂ ਗਈਆ।ਐਸ.ਐਸ.ਡੀ ਕਾਲਜ ਬਰਨਾਲਾ ਦੀ ਝਾਕੀ ਸ਼੍ਰੀ ਕ੍ਰਿਸ਼ਨ ਨਾਮਕਰਣ ਨੂੰ ਪਹਿਲਾ ਸਥਾਨ ਪ੍ਰਾਪਤ ਕੀਤਾ,ਦੂਜਾ ਸਥਾਨ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਸ਼੍ਰੀ ਕ੍ਰਿਸ਼ਨ ਮਹਾ ਉਤਸਵ ਨੂੰ ਮਿਿਲਆ,ਤੀਜਾ ਸਥਾਨ ਟੰਡਨ ਇੰਟਰਨੈਸ਼ਨਲ ਦੀ ਝਾਕੀ ਨਰਸਿੰਹ ਅਵਤਾਰ ਨੂੰ ਮਿਿਲਆ।ਐਸ.ਡੀ ਹਾਈ ਸਕੂਲ ਦੇ ਬੱਚਿਆਂ ਨੇ ਗਵਰਧਨ ਧੰਨ ,ਡੀ.ਐਲ.ਟੀ ਸਕੂਲ ਦੀ ਸ਼੍ਰੀ ਕ੍ਰਿਸ਼ਨ ਸੁਦਾਮਾ ਮਿਲਨ ਅਤੇ ਐਨ.ਐਮ.ਐਸ.ਡੀ ਸਕੂਲ ਦੇ ਬੱਚਿਆਂ ਨੇ ਰਾਸ ਲੀਲਾ ਦੀ ਝਾਕੀ ਨੂੰ ਪੇਸ਼ ਕੀਤਾ ਗਿਆ।ਸਰਧਾਲੂਆਂ ਦੀਆਂ ਝਾਕੀਆਂ ਅੱਗੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਨੇ ਐਸ.ਐਸ ਡੀ ਕਾਲਜ ਦੇ ਵਿਿਦਆਰਥੀਆਂ ਤੇ ਸਮੂਹ ਸਟਾਫ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਵਧਾਈ ਦਿੱਤੀ।ਜਨਮ ਅਸ਼ਟਮੀ ਦੇ ਤਿਉਹਾਰ ਨਾਲ ਸਬੰਧਤ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇ ਸਾਰੇ ਧਰਮਾਂ ਦੇ ਤਿਉਹਾਰ ਮਨੁੱਖਤਾ ਨੂੰ ਪਿਆਰ ਕਰਨ,ਆਪਸੀ ਭਾਈਚਾਰਕ ਸਾਂਝ ਨਾਲ ਦੂਜਿਆਂ ਦੀ ਲੋੜਾਂ ਦੀ ਪੂਰਤੀ,ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ। ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸੱਕਤਰ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਇਸ ਸਾਲ ਵੀ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਧੁਮ ਧਾਮ ਨਾਲ ਮਨਾਇਆ ਗਿਆ।ਐਸ.ਐਸ ਡੀ ਕਲਾਜ ਦੀ ਝਾਕੀ ਨੂੰ ਪਹਿਲਾ ਸਥਾਨ ਪ੍ਰਾਪਤ ਹੋਣ ਤੇ ਵਿਿਦਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਉਹਨਾ ਨੇ ਕਿਹਾ ਇਹ ਵਿਿਦਆਰਥੀ ਅਤੇ ਸਟਾਫ ਦੀ ਮਿਹਨਤਾ ਦਾ ਨਤੀਜਾ ਹੈ।ਉਹਨਾ ਨੇ ਝਾਕੀ ਇੰਚਾਰਜ ਸਾਹਿਬਾਨਾਂ ਡੀਨ ਅਕਾਦਮਿਕ ਨੀਰਜ ਸ਼ਰਮਾ,ਡਾ.ਬਿਕਰਮਜੀਤ ਸਿੰਘ,ਪ੍ਰੋ;ਦਲਬੀਰ ਕੌਰ,ਪ੍ਰੋ ਕਿਰਨਦੀਪ ਕੌਰ,ਪ੍ਰੋ ਸੁਨੀਤਾ ਗੋਇਲ,ਪ੍ਰੋ ਗੁਰਪਿਆਰ ਸਿੰਘ,ਪ੍ਰੋ ਰਾਹੁਲ ਗੁਪਤਾ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਿਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਸੰਦੇਸ਼ ਹੈ ਕਿ ਮਨੁੱਖੀ ਰੂਪੀ ਜੀਵਨ ਵਿਚ ਸਾਨੂੰ ਸਾਰਿਆਂ ਨੂੰ ਮਾਨਵਤਾ ਦੇ ਭਲੇ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ।ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਨੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਇਸ ਮੌਕੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਐਸ.ਡੀ ਸਭਾ ਹਰ ਸਾਲ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਮਨਾਉਂਦਾ ਆ ਰਿਹਾ ਹੈ।ਸਾਰੇ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ। ਇਸ ਮੌਕੇ ਕਾਲਜ ਦੇ ਕੋ ਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਪ੍ਰੋ ਉਪਕਾਰ ਸਿੰਘ,ਪ੍ਰੋ ਕਰਨੈਲ ਸਿੰਘ,ਪ੍ਰੌ ਸੁਖਜੀਤ ਕੌਰ,ਪ੍ਰੋ ਕਰਮਜੀਤ ਕੌਰ,ਪ੍ਰੋ ਹਰਪ੍ਰੀਤ ਕੌਰ,ਪ੍ਰੋ ਸੀਮਾ ਰਾਣੀ,ਪ੍ਰੋ ਅਮਨਦੀਪ ਕੌਰ,ਪ੍ਰੋ ਸ਼ਸ਼ੀ ਬਾਲਾ,ਪ੍ਰੋ ਵੀਰਪਾਲ ਕੌਰ ,ਪ੍ਰੋ ਪ੍ਰਭਜੋਤ ਕੌਰ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।