ਡਾਕਟਰ ਉਬਰਾਏ ਨੂੰ ਭਾਰਤ ਰਤਨ ਜਾਂ ਪਦਮ ਸ੍ਰੀ ਐਵਾਰਡ ਕੇਦਰ ਸਰਕਾਰ ਵੱਲੋ ਦੇਣਾ ਚਾਹੀਦਾ- ਇੰਜ.ਸਿੱਧੂ
ਰਵੀ ਸੈਣ , ਬਰਨਾਲਾ 20 ਅਗਸਤ 2022
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋ ਲੋੜਮੰਦ ਗਰੀਬਾ ਦੀ ਸੇਵਾ ਲਈ ਆਪਣੀ ਨੇਕ ਕਮਾਈ ਵਿੱਚੋ 98 ਪ੍ਤੀਸਤ ਪੈਸਾ ਖਰਚੀਆ ਜਾਦਾ ਹੈ ਇਹੋ ਜਿਹੇ ਮਾਨਵਤਾ ਦੀ ਸੇਵਾ ਕਰਨ ਵਾਲੇ ਮਨੁੱਖ ਨੂੰ ਭਾਰਤ ਸਰਕਾਰ ਭਾਰਤ ਰਤਨ ਜਾ ਪਦਮ ਸੀ੍ ਅਵਾਰਡ ਨਾਲ ਸਨਮਾਨ ਕਰੇ ।
ਇਹ ਪੁਰਜੋਰ ਮੰਗ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖੇ ਲੋੜਵੰਦ ਵਿਧਵਾਵਾਂ ਨੂੰ ਅਤੇ ਅਪਾਹਜਾਂ ਨੂੰ ਸੌ ਦੇ ਕਰੀਬ ਮਹੀਨਾ ਵਾਈਸ ਪੈਨਸ਼ਨ ਦੇ ਚੈੱਕ ਵੰਡਣ ਉਪਰੰਤ ਪ੍ਰੈਸ ਦੇ ਨਾਂ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤੀ ਸਾਡੀ ਸੰਸਥਾ ਵੱਲੋਂ ਹਰ ਮਹੀਨੇ ਪੰਜਾਹ ਟੀ ਵੀ ਰੋਗੀਆਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਲੋੜਵੰਦ ਗ਼ਰੀਬ ਮਰੀਜ਼ਾਂ ਦੀ ਟਰੱਸਟ ਵੱਲੋਂ ਮਦਦ ਕੀਤੀ ਜਾਂਦੀ ਹੈ।
ਜੇਲਾਂ ਵਿੱਚ ਕੈਦੀਆ ਲਈ ਸਾਫ ਪਾਣੀ ਉਪਲਭਦ ਕਰਵਾਉਣ ਲਈ ਆਰ ਓ ਸਿਸਟਮ ਭੀ ਲਾਏ ਹਨ ਬਰਨਾਲਾ ਜੇਲ ਅੰਦਰ ਕੈਦੀਆ ਨੂੰ ਸਿਖਿਅਤ ਕਰਨ ਲਈ ਸੰਸਥਾ ਵੱਲੋ ਕਮਪਿਉਟਰ ਰੂਮ ਸਥਾਪਤ ਕੀਤਾ ਗਿਆ ਸੀ ਹਰ ਇੱਕ ਸਮਾਜ ਭਲਾਈ ਕੰਮ ਵਿੱਚ ਸੰਸਥਾ ਵੱਲੋ ਯੋਗਦਾਨ ਪਾਇਆ ਜਾਦਾ ਹੈ ਇਸ ਮੋਕੇ ਇੰਸਪੈਕਟਰ ਜਾਗਦੀਪ ਸਿੰਘ ਗੁਰਮੀਤ ਸਿੰਘ ਧੋਲਾ ਸਰਪੰਚ ਜਥੇਦਾਰ ਸੁਖਦਰਸਨ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੋਨਾ ਸੂਬੇਦਾਰ ਸਰਭਜੀਤ ਸਿੰਘ ਗੁਰਦੇਵ ਸਿੰਘ ਮੱਕੜਾ ਗਿਆਨ ਸਿੰਘ ਬਲਵੀਰ ਬੀਰਾ ਧੋਲਾ ਆਦਿ ਆਗੂ ਹਾਜਰ ਸਨ।